ਮਿੱਟੀ ਨਾਲ ਭਰੀ ਟਰਾਲੀ ਤੇ ਕਾਰ ਦੀ ਹੋਈ ਟੱਕਰ, ਮੱਥਾ ਟੇਕਣ ਜਾ ਰਹੇ ਟੱਬਰ ਨੂੰ ਮਿਲੀ ਮੋਤ

ਤਰਨਤਾਰਨ ਵਿਖੇ ਇਕ ਬਹੁਤ ਹੀ ਦ ਰ ਦ ਨਾ ਕ ਸੜਕ ਹਾ ਦ ਸਾ ਵਾਪਰਿਆ। ਜਿਸ ਵਿੱਚ ਇੱਕੋ  ਪਰਿਵਾਰ ਦੇ 4 ਮੈਂਬਰਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਰਾ, ਤਾਏ ਦਾ ਲੜਕਾ ਅਤੇ ਹੋਰ ਪਰਿਵਾਰਿਕ ਮੈਂਬਰ ਬਾਬਾ ਬੁੱਢਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹ ਨੌਸ਼ਹਿਰਾ ਪੰਨੂੰਆਂ ਵਿਖੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਇੱਕ ਟਰਾਲੇ ਨਾਲ ਜਾ ਵੱਜੀ। ਜਿਸ ਕਾਰਨ ਇਹ ਹਾ ਦ ਸਾ ਵਾਪਰ ਗਿਆ।

ਉਨ੍ਹਾਂ ਨੇ ਦੱਸਿਆ ਕਿ ਹਾ ਦ ਸੇ ਦੌਰਾਨ ਉਨ੍ਹਾਂ ਦੇ ਤਾਏ, ਤਾਈ, ਚਾਚੇ ਦਾ ਲੜਕਾ 3 ਦੀ ਮੌਕੇ ਤੇ ਹੀ ਜਾਨ ਚਲੀ ਗਈ। ਉਨ੍ਹਾਂ ਦੇ ਭਰਾ ਦੀ ਪਤਨੀ ਦੀ ਵੀ ਹਸਪਤਾਲ ਪਹੁੰਚ ਕੇ ਮੋਤ ਹੋ ਗਈ ਅਤੇ ਤਾਏ ਦੇ ਲੜਕੇ ਦੀ ਹਾਲਤ ਗੰਭੀਰ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਆਲਟੋ ਕਾਰ ਵਿੱਚ 5 ਪਰਿਵਾਰਿਕ ਮੈਂਬਰ ਸਵਾਰ ਹੋ ਕੇ ਮੁਕਤਸਰ ਪਾਸੇ ਤੋਂ ਆ ਰਹੇ ਸੀ ਇਸ ਦੌਰਾਨ ਹੀ ਉਨ੍ਹਾਂ ਦੇ ਅੱਗੇ ਇੱਕ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਜਾ ਰਹੀ ਸੀ। ਟਰੈਕਟਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ।

ਜਿਸ ਕਾਰਨ ਪਿੱਛੇ ਆ ਰਹੀ ਆਲਟੋ ਕਾਰ ਟਰੈਕਟਰ ਦੇ ਵਿੱਚ ਵੱਜਣ ਕਾਰਨ ਟਰੈਕਰ ਦੇ ਪਿੱਛੇ ਧਸ ਗਈ। ਇਸ ਹਾ ਦ ਸੇ ਦੌਰਾਨ ਇਕ ਔਰਤ ਤੇ 2 ਵਿਅਕਤੀਆਂ ਦੀ ਮੌਕੇ ਤੇ ਜਾਂਨ ਚਲੀ ਗਈ ਅਤੇ ਇੱਕ ਔਰਤ ਜੋ ਜੇਰੇ ਇਲਾਜ ਤਰਨਤਾਰਨ ਹਸਪਤਾਲ ਵਿੱਚ ਦਾਖਲ ਸੀ ਉਸ ਦੀ ਵੀ ਮੋਤ ਹੋ ਚੁੱਕੀ ਹੈ ਅਤੇ ਇੱਕ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰੈਕਟਰ ਚਾਲਕ ਦਾ ਵੀ ਪਤਾ ਲੱਗ ਗਿਆ ਹੈ। ਉਨ੍ਹਾਂ ਵੱਲੋਂ 304 ਆਈ.ਪੀ.ਸੀ ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *