3 ਮੁੰਡਿਆਂ ਦੀ ਕਰਤੂਤ ਦੇਖ ਪੁਲਿਸ ਵੀ ਹੈਰਾਨ, ਦੇਖੋ ਕਿਵੇਂ ਬੰਨੇ ਸੰਗਲਾਂ ਨਾਲ ਤਿੰਨੇ ਨੌਜਵਾਨ

ਲੁੱਟ-ਖੋਹ ਅਤੇ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰ ਬਹੁਤਾ ਚਿਰ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦੇ, ਕਿਉਂਕਿ ਇਕ ਨਾ ਇਕ ਦਿਨ ਉਹ ਪੁਲੀਸ ਦੇ ਅੜਿੱਕੇ ਆ ਹੀ ਜਾਂਦੇ ਹਨ। ਫਿਰ ਉਨ੍ਹਾਂ ਨਾਲ ਜੋ ਬਣਦੀ ਹੈ, ਉਹ ਤਾਂ ਸਿਰਫ਼ ਉਹੀ ਜਾਣਦੇ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਮੇਹਮੇਵਾਲਾ ਰੋਡ ਉੱਤੇ ਨਾਕਾਬੰਦੀ ਦੌਰਾਨ ਇਕ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਨਾਲ ਨਾਲ ਚੋਰੀ ਹੋਏ ਸਮਾਨ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਸਿਟੀ ਸਾਊਥ ਥਾਣੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਸਿਟੀ ਸਾਊਥ ਥਾਣੇ ਦੇ ਐਸ ਐਚ ਓ ਲਛਮਣ ਸਿੰਘ ਅਤੇ ਹੈਡ ਕਾਂਸਟੇਬਲ ਦਿਲਦਾਰ ਸਿੰਘ ਨੇ ਆਪਣੀ ਪੂਰੀ ਮਿਹਨਤ ਸਦਕਾ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ, ਜੋ ਜਨਤਾ ਦਾ ਸਮਾਨ ਚੋਰੀ ਕਰ ਕੇ ਉਹਨਾਂ ਦਾ ਨੁਕਸਾਨ ਕਰਦੇ ਸਨ। ਇਹ ਚੋਰ ਲੋਕਾਂ ਦਾ ਸਮਾਨ ਜਿਵੇਂ ਕਿ ਮੋਟਰਸਾਈਕਲ, ਮੋਬਾਈਲ ਫੋਨ ਆਦਿ ਦੀ ਲੁੱਟ ਅਤੇ ਚੋਰੀ ਕਰਕੇ ਅੱਗੇ ਵੇਚਦੇ ਸਨ।

ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਫੜਿਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੇ 8 ਮੋਟਰਸਾਈਕਲ ਅਤੇ 4 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੋਸ਼ੀ ਲਾਲ ਸਿੰਘ ਰੋਡ ਮੋਗਾ ਦੇ ਰਹਿਣ ਵਾਲੇ ਹਨ। ਜੋ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਹੋਰ ਥਾਵਾਂ ਤੇ ਅਜਿਹੀਆਂ ਕਾਰਵਾਈਆਂ ਕਰਦੇ ਸਨ। ਇਨ੍ਹਾਂ ਦੋਸ਼ੀਆਂ ਵਿੱਚੋਂ ਅਦੁਲਫਿਕ ਖ਼ਾਨ ਅਤੇ ਅਮਨਦੀਪ ਉੱਤੇ ਪਹਿਲਾਂ ਵੀ 2-2 , 3-3 ਮਾਮਲੇ ਦਰਜ ਹਨ।

ਪੁਲੀਸ ਅਧਿਕਾਰੀ ਮੁਤਾਬਕ ਇਹ ਦੋਸ਼ੀ ਅਮਲ ਦੇ ਆਦੀ ਹਨ। ਇਸ ਕਾਰਨ ਇਹ ਅਮਲ ਦੀ ਪੂਰਤੀ ਲਈ ਅਜਿਹੇ ਕੰਮ ਕਰਦੇ ਸਨ। ਇਹ ਮੋਟਰਸਾਈਕਲ ਜਾਂ ਉਨ੍ਹਾਂ ਦੇ ਪੁਰਜ਼ੇ ਕਬਾੜ ਵਿੱਚ ਵੇਚ ਦਿੰਦੇ ਸਨ। ਇਨ੍ਹਾਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਿਸ ਵਿੱਚ ਇਹਨਾਂ ਕੋਲੋਂ ਹੋਰ ਪੁੱਛ ਗਿੱਛ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *