ਇਨ੍ਹਾਂ ਸਕੂਟਰੀ ਵਾਲੇ ਮੁੰਡਿਆਂ ਤੋਂ ਰਹੋ ਸਾਵਧਾਨ, ਪੁਲਿਸ ਕਰ ਰਹੀ ਫੜਨ ਲਈ ਕੈਮਰੇ ਚੈੱਕ

ਸਾਡੇ ਸਮਾਜ ਵਿੱਚ ਕਈ ਅਜਿਹੇ ਵਿਅਕਤੀ ਹਨ। ਜਿਹੜੇ ਮਿਹਨਤ ਨਹੀਂ ਕਰਨਾ ਚਾਹੁੰਦੇ। ਇਹ ਲੋਕ ਕਿਸੇ ਦੀ ਕਮਾਈ ਤੇ ਹੀ ਐਸ਼ ਕਰਦੇ ਹਨ। ਉਹ ਆਉਂਦੇ ਜਾਂਦਿਆਂ ਤੋਂ ਨਕਦੀ ਜਾਂ ਹੋਰ ਕੋਈ ਕੀਮਤੀ ਸਾਮਾਨ ਝਪਟ ਲੈਂਦੇ ਹਨ। ਉਹ ਇੰਨੇ ਸ਼ਾਤਰ ਹਨ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੌੜ ਜਾਂਦੇ ਹਨ। ਜ਼ਿਲ੍ਹਾ ਕਪੂਰਥਲਾ ਤੋਂ ਐਕਟਿਵਾ ਸਵਾਰ 2 ਵਿਅਕਤੀਆਂ ਦੁਆਰਾ ਪੈਟਰੋਲ ਪੰਪ ਦੇ ਇਕ ਮੁਲਾਜ਼ਮ ਸਾਗਰ ਤੋਂ 2 ਲੱਖ 20 ਹਜ਼ਾਰ ਰੁਪਏ ਹਥਿਆ ਲਏ ਗਏ।

ਐਕਟਿਵਾ ਸਵਾਰਾਂ ਨੇ ਸਾਗਰ ਦੀ ਖਿੱਚ ਧੂਹ ਵੀ ਕੀਤੀ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਅਧਿਕਾਰੀ ਨੇ ਜਲਦੀ ਮਾਮਲਾ ਟ੍ਰੇਸ ਕਰ ਲੈਣ ਦਾ ਭਰੋਸਾ ਦਿੱਤਾ ਹੈ। ਸਾਗਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪੈਟਰੋਲ ਪੰਪ ਤੇ ਕੰਮ ਕਰਦਾ ਹੈ। ਉਹ ਸਕੂਟਰ ਤੇ ਸਵਾਰ ਹੋ ਕੇ ਭੰਡਾਲ ਬੇਟ ਬੈਂਕ ਵਿੱਚ 2 ਲੱਖ 20 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਐਕਟਿਵਾ ਸਵਾਰ 2 ਬੰਦਿਆਂ ਨੇ ਉਸ ਦਾ ਪਿੱਛਾ ਕੀਤਾ। ਇਨ੍ਹਾਂ ਬੰਦਿਆਂ ਦੇ ਮੂੰਹ ਬੰਨ੍ਹੇ ਹੋਏ ਸਨ। ਸਾਗਰ ਦਾ ਕਹਿਣਾ ਹੈ ਕਿ ਇਨ੍ਹਾਂ ਬੰਦਿਆਂ ਨੇ ਉਸ ਦਾ ਸਕੂਟਰ ਫੜ ਕੇ ਉਸ ਨੂੰ ਸੁੱਟ ਲਿਆ।

ਇਨ੍ਹਾਂ ਕੋਲ ਇਕ ਦਾਤਰ ਅਤੇ ਇਕ ਪ ਸ ਤੋ ਲ ਸੀ। ਇਨ੍ਹਾਂ ਦੋਵੇਂ ਵਿਅਕਤੀਆਂ ਨੇ ਉਸ ਤੇ ਪੁੱਠੇ ਦਾਤਰ ਦੇ ਵਾਰ ਕੀਤੇ ਅਤੇ ਨਕਦੀ ਝਪਟ ਕੇ ਦੌੜ ਗਏ। ਉਸ ਨੇ ਐਕਟਿਵਾ ਦਾ ਨੰਬਰ ਪੜ੍ਹ ਲਿਆ ਹੈ। ਉਸ ਨੇ ਮਾਮਲੇ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਾਗਰ ਨੇ ਦੱਸਿਆ ਹੈ ਕਿ ਉਹ ਸੁਰਿੰਦਰ ਆਇਲ ਸਟੋਰ ਤੇ ਕੰਮ ਕਰਦਾ ਹੈ। ਪੈਟਰੋਲ ਪੰਪ ਤੇ ਹੋਣ ਵਾਲੀ ਸੇਲ ਦੀ ਰਕਮ ਜਮ੍ਹਾਂ ਕਰਵਾਉਣ ਲਈ ਉਹ ਸਕੂਟਰ ਤੇ ਸਵਾਰ ਹੋ ਕੇ ਬੈਂਕ ਜਾ ਰਿਹਾ ਸੀ।

ਉਸ ਨੂੰ ਰਸਤੇ ਵਿਚ ਐਕਟਿਵਾ ਸਵਾਰ 2 ਬੰਦਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਸ ਦੇ ਨਾ ਰੁਕਣ ਤੇ ਉਸ ਨੂੰ ਥੱਲੇ ਸੁੱਟ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਗਰ ਦੇ ਦੱਸਣ ਮੁਤਾਬਕ ਉਸ ਨੂੰ ਦਾਤਰ ਅਤੇ ਪ ਸ ਤੋ ਲ ਵਰਗੀ ਕੋਈ ਚੀਜ਼ ਦਿਖਾ ਕੇ ਇਹ ਵਿਅਕਤੀ ਉਸ ਤੋਂ 2 ਲੱਖ 20 ਹਜ਼ਾਰ ਰੁਪਏ ਝਪਟ ਕੇ ਲੈ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਮਾਮਲਾ ਟ੍ਰੇਸ ਕਰ ਲਿਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *