ਪਤਨੀ ਨੂੰ ਸੈਲੂਨ ਚ ਕੰਮ ਕਰਨ ਤੋਂ ਰੋਕਦਾ ਸੀ ਪਤੀ, ਅੱਜ ਕਾਂਡ ਕਰਕੇ ਖੁਦ ਹੀ ਕਰ ਦਿੱਤਾ ਪੁਲਿਸ ਨੂੰ ਫੋਨ

ਪਤੀ ਪਤਨੀ ਦਾ ਰਿਸ਼ਤਾ ਬਹੁਤ ਅਹਿਮ ਰਿਸ਼ਤਾ ਹੁੰਦਾ ਹੈ। ਚੰਗੇ ਮਾੜੇ ਸਮੇਂ ਵਿਚ ਪਤੀ ਪਤਨੀ ਹੀ ਇਕ ਦੂਜੇ ਦਾ ਸਹਾਰਾ ਬਣਦੇ ਹਨ। ਇਹ ਰਿਸ਼ਤਾ ਉਦੋਂ ਤਕ ਕਾਇਮ ਰਹਿੰਦਾ ਹੈ। ਜਦੋਂ ਤਕ ਪਤੀ ਪਤਨੀ ਇੱਕ ਦੂਜੇ ਤੇ ਭਰੋਸਾ ਕਰਦੇ ਹੋਣ ਅਤੇ ਉਨ੍ਹਾਂ ਵਿਚ ਪਿਆਰ ਹੋਵੇ। ਜੇਕਰ ਭਰੋਸਾ ਨਹੀਂ ਤਾਂ ਜ਼ਿੰਦਗੀ ਦੀ ਗੱਡੀ ਸਹੀ ਤਰੀਕੇ ਨਾਲ ਨਹੀਂ ਚੱਲ ਸਕਦੀ। ਇਕ ਦੂਸਰੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਸ਼ੱਕੀ ਸੁਭਾਅ ਤੇ ਕਾਬੂ ਪਾਉਣਾ ਚਾਹੀਦਾ ਹੈ, ਨਹੀਂ ਤਾਂ ਸ਼ੱਕ ਰਿਸ਼ਤਿਆਂ ਨੂੰ ਖੋਖਲਾ ਕਰ ਦਿੰਦਾ ਹੈ।

ਅਜਿਹਾ ਹੀ ਇੱਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਔਰਤ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਤੀ ਵੱਲੋਂ ਸ਼ੱਕ ਦੇ ਕਾਰਨ ਆਪਣੀ ਪਤਨੀ ਦੀ ਜਾਨ ਲੈ ਲਈ ਗਈ। ਪਰਿਵਾਰਿਕ ਮੈਂਬਰ ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਅਕਸਰ ਨੋਕ ਝੋਕ ਚਲਦੀ ਰਹਿੰਦੀ ਸੀ। ਲੜਕਾ ਆਪਣੀ ਪਤਨੀ ਨੂੰ ਸੈਲੂਨ ਤੇ ਕੰਮ ਕਰਨ ਤੋਂ ਰੋਕਦਾ ਸੀ ਕਿਉਂਕਿ ਉਸ ਦੀ ਪਤਨੀ ਲੜਕੀਆਂ ਦਾ ਸੈਲੂਨ ਦੱਸ ਕੇ ਮੁੰਡਿਆਂ ਦੇ ਸੈਲੂਨ ਵਿਚ ਕੰਮ ਕਰਦੀ ਸੀ।

ਇਸ ਗੱਲ ਨੂੰ ਲੈ ਕੇ ਹਮੇਸ਼ਾ ਹੀ ਦੋਨਾਂ ਵਿੱਚ ਅਣਬਣ ਰਹਿੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਪਾਠ-ਪੂਜਾ ਕਰਨ ਲਈ ਸਵੇਰੇ ਜ਼ਲਦੀ ਉੱਠਦੇ ਹਨ। ਉਦੋਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਬਿਆਨ ਲ਼ਏ ਜਾਣਗੇ। ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *