ਬਾਰਿਸ਼ ਨੂੰ ਲੈ ਕੇ ਆਈ ਵੱਡੀ ਤਾਜ਼ਾ ਅਪਡੇਟ, ਜਾਣੋ ਅੱਜ ਕਿਵੇਂ ਦਾ ਰਹੇਗਾ ਮੌਸਮ

ਉੱਤਰੀ ਭਾਰਤ ਦਾ ਮੌਸਮ ਕਰਵਟ ਬਦਲਦਾ ਨਜ਼ਰ ਆ ਰਿਹਾ ਹੈ। ਹੁਣ ਤਕ ਭਾਵੇਂ ਬਹੁਤ ਜ਼ਿਆਦਾ ਠੰਢ ਨਹੀਂ ਸੀ ਪਰ ਜੋ ਹਾਲਾਤ ਬਣ ਰਹੇ ਹਨ। ਉਨ੍ਹਾਂ ਤੋਂ ਜਾਪਦਾ ਹੈ ਕਿ ਠੰਢ ਵਿੱਚ ਚੋਖਾ ਵਾਧਾ ਹੋਵੇਗਾ। ਘੱਟ ਦਬਾਅ ਵਾਲਾ ਸਿਸਟਮ ਬਣਿਆ ਹੋਣ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ 8 ਜਨਵਰੀ ਤਕ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ। ਗੜਬੜੀ ਵਾਲੇ 2 ਸਿਸਟਮ ਅੱਗੇ ਪਿੱਛੇ ਆ ਰਹੇ ਹਨ। ਹੋ ਸਕਦਾ ਹੈ ਇਨ੍ਹਾਂ ਦਿਨਾਂ ਵਿੱਚ ਇਕ ਦਿਨ ਮੀਂਹ ਨਾ ਪਵੇ ਪਰ ਬੱਦਲਵਾਈ ਜ਼ਰੂਰ ਰਹੇਗੀ।

ਜੰਮੂ ਕਸ਼ਮੀਰ ਵਿੱਚ ਮੀਂਹ ਦੇ ਨਾਲ ਗੜੇ ਵੀ ਪੈਣਗੇ। ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ ਪਰ ਕਿਸੇ ਇਲਾਕੇ ਵਿੱਚ ਭਾਰੀ ਬਾਰਸ਼ ਅਤੇ ਗੜੇ ਵੀ ਪੈ ਸਕਦੇ ਹਨ। ਮੀਂਹ ਪੈਣ ਨਾਲ ਕੁਦਰਤੀ ਹੈ ਕਿ ਠੰਢ ਵਿੱਚ ਵਾਧਾ ਹੋਵੇਗਾ। ਇਸ ਮੀਂਹ ਨਾਲ ਵਾਤਾਵਰਨ ਸਾਫ਼ ਹੋ ਜਾਵੇਗਾ। ਹਵਾ ਵਿੱਚ ਜੋ ਪ੍ਰਦੂਸ਼ਣ ਹੈ। ਉਸ ਤੋਂ ਰਾਹਤ ਮਿਲੇਗੀ। ਇਸ ਤੋਂ ਬਿਨਾਂ ਇਸ ਮੀਂਹ ਨਾਲ ਫ਼ਸਲਾਂ ਨੂੰ ਵੀ ਲਾਭ ਹੋਵੇਗਾ। ਦੂਜੇ ਪਾਸੇ ਗ ਡ਼੍ਹੇ ਮਾ ਰੀ ਸਬਜ਼ੀਆਂ ਦਾ ਨੁਕਸਾਨ ਵੀ ਕਰ ਸਕਦੀ ਹੈ।

ਅਸੀਂ ਦੇਖਦੇ ਹਾਂ ਕਿ ਹੁਣ ਤੱਕ ਸਰਦੀ ਦੇ ਇਸ ਸੀਜ਼ਨ ਵਿੱਚ ਬਾਰਸ਼ ਨਹੀਂ ਹੋਈ ਅਤੇ ਸੁੱਕੀ ਠੰਢ ਪੈ ਰਹੀ ਹੈ। 8 ਜਨਵਰੀ ਤਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਜ਼ਿਆਦਾ ਠੰਢਾ ਮੌਸਮ ਕਣਕ ਦੀ ਫ਼ਸਲ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾ ਕਣਕ ਨੂੰ ਪਾਣੀ ਦੇਣ ਦੀ ਵੀ ਜ਼ਰੂਰਤ ਨਹੀਂ ਰਹੇਗੀ।

Leave a Reply

Your email address will not be published. Required fields are marked *