ਦਰੱਖਤ ਵੱਢਣ ਵਾਲੇ ਮੁੰਡੇ ਨਾਲ ਪਿੰਡ ਵਾਲਿਆਂ ਨੇ ਕੀਤਾ ਅੱਤ ਦਾ ਮਾੜਾ ਕੰਮ, ਜਿਉਂਦੇ ਨੂੰ ਲਾਈ ਅੱਗ

ਝਾਰਖੰਡ ਤੋਂ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪਿੰਡ ਵਾਸੀਆਂ ਨੇ ਇੱਕ ਜਿਉਂਦੇ ਨੌਜਵਾਨ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਦਰੱਖਤ ਕੱਟਣ ਨਾਲ ਜੁਡ਼ਿਆ ਹੋਇਆ ਹੈ। ਇਹ ਘਟਨਾ ਸਿਮਡੇਗਾ ਦੇ ਥਾਣਾ ਕੋਲੇਬਿਰਾ ਅਧੀਨ ਪੈਂਦੇ ਪਿੰਡ ਬੇਸਰਾਜਰਾ ਵਿੱਚ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੋਂ ਦਾ ਇੱਕ ਨੌਜਵਾਨ ਸੰਜੂ ਪ੍ਰਧਾਨ ਇੱਥੇ ਕਿਸੇ ਵਿਸ਼ੇਸ਼ ਥਾਂ ਤੋਂ ਦਰੱਖਤ ਕੱਟ ਕੇ ਵੇਚ ਦਿੰਦਾ ਸੀ।

ਇਹ ਮਾਮਲਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ। ਪਿੰਡ ਵਾਸੀਆਂ ਦੀਆਂ ਨਜ਼ਰਾਂ ਵਿਚ ਇਸ ਥਾਂ ਤੋਂ ਦਰੱਖਤ ਕੱਟਣਾ ਪਾਪ ਹੈ। ਪਿੰਡ ਵਾਸੀਆਂ ਨੇ ਦਰੱਖਤ ਕੱਟੇ ਜਾਣ ਦੀ ਇਤਲਾਹ ਜੰਗਲਾਤ ਵਿਭਾਗ ਨੂੰ ਵੀ ਦਿੱਤੀ ਪਰ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਹੀ ਨੌਜਵਾਨ ਸੰਜੂ ਪ੍ਰਧਾਨ ਨੇ ਫਿਰ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਜਿਉੰ ਹੀ ਉਸ ਨੇ ਇੱਕ ਰੁੱਖ ਕੱਟਿਆ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਿੰਡ ਵਿੱਚ ਮੀਟਿੰਗ ਸੱਦ ਲਈ।

ਇਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਕੇ ਸੰਜੂ ਪ੍ਰਧਾਨ ਦੇ ਘਰ ਜਾ ਵੜੇ ਅਤੇ ਉਸ ਨੂੰ ਘਰ ਤੋਂ ਬਾਹਰ ਕੱਢ ਲਿਆ। ਇਕੱਠੇ ਹੋਏ ਲੋਕਾਂ ਨੇ ਪਹਿਲਾਂ ਤਾਂ ਸੰਜੂ ਦੀ ਖਿੱਚ ਧੂਹ ਕੀਤੀ ਅਤੇ ਫੇਰ ਉਸ ਨੂੰ ਜਿਊਂਦੇ ਹੀ ਅੱਗ ਲਗਾ ਦਿੱਤੀ। ਕਿਸੇ ਨੇ ਇਹ ਮਾਮਲਾ ਪੁਲਿਸ ਤੱਕ ਪੁਚਾ ਦਿੱਤਾ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਝਾਰਖੰਡ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ

ਕਿ ਭੀੜ ਦੁਆਰਾ ਕਿਸੇ ਵਿਅਕਤੀ ਨਾਲ ਅਜਿਹਾ ਸਲੂਕ ਕੀਤੇ ਜਾਣ ਤੇ ਕਾਰਵਾਈ ਹੋ ਸਕਦੀ ਹੈ। ਸੂਬੇ ਵਿੱਚ ਪਹਿਲਾਂ ਵੀ ਕਈ ਅਜਿਹੀਆਂ ਕਾਰਵਾਈਆਂ ਭੀੜ ਦੁਆਰਾ ਕੀਤੀਆਂ ਜਾ ਚੁੱਕੀਆਂ ਹਨ। ਅਜਿਹੇ ਮਾਮਲਿਆਂ ਤੇ ਮਨੀਪੁਰ, ਰਾਜਸਥਾਨ, ਬੰਗਾਲ ਅਤੇ ਝਾਰਖੰਡ ਵਿੱਚ ਕਾਨੂੰਨ ਬਣ ਚੁੱਕਾ ਹੈ। ਪੁਲਿਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ।

Leave a Reply

Your email address will not be published. Required fields are marked *