ਦਿਨ ਦਿਹਾੜੇ ਬੈੰਕ ਚ ਹੋ ਗਿਆ ਵੱਡਾ ਕਾਂਡ, ਪੂਰੇ ਜਿਲ੍ਹੇ ਦੀ ਪੁਲਿਸ ਨੂੰ ਪਈਆਂ ਭਾਜੜਾਂ

ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਵਿਚ ਵਾਪਰੀ ਘਟਨਾ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ 4 ਬੰਦੇ ਬੈਂਕ ਆਫ ਬੜੌਦਾ ਦੀ ਬਰਾਂਚ ਵਿੱਚੋਂ ਦਿਨ ਦਿਹਾੜੇ ਨਕਦੀ ਹਥਿਆ ਕੇ ਲੈ ਗਏ। ਬੈਂਕ ਮੁਲਾਜ਼ਮ ਇੱਕ ਵਿਅਕਤੀ ਨੇ ਦੱਸਿਆ ਹੈ ਕਿ 2 ਵਜੇ ਜਦੋਂ ਲੰਚ ਦਾ ਸਮਾਂ ਹੋ ਰਿਹਾ ਸੀ ਤਾਂ ਬੈਂਕ ਦਾ ਗੇਟ ਬੰਦ ਕੀਤਾ ਜਾ ਰਿਹਾ ਸੀ। ਇੰਨੇ ਵਿਚ ਬੰਦੇ ਅੰਦਰ ਆਏ ਅਤੇ ਉਨ੍ਹਾਂ ਨੇ ਵਾਉਚਰ ਭਰਨ ਦੀ ਐਕਟਿੰਗ ਵੀ ਕੀਤੀ। ਸੰਤਰੀ ਨੇ ਇਨ੍ਹਾਂ ਨੂੰ ਕੈਮਰੇ ਵੱਲ ਵੇਖ ਕੇ ਮੂੰਹ ਨੰਗੇ ਕਰਨ ਲਈ ਕਿਹਾ।

ਇਨ੍ਹਾਂ ਨੇ ਦੁਬਾਰਾ ਫੇਰ ਮੂੰਹ ਢੱਕ ਲਏ। ਇਨ੍ਹਾਂ 4 ਕੋਲ ਪ ਸ ਤੋ ਲ ਸਨ। ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਵਿਅਕਤੀਆਂ ਨੇ ਬੈਂਕ ਮੁਲਾਜ਼ਮਾਂ ਨੂੰ ਇੱਕ ਪਾਸੇ ਕਰ ਲਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਸ਼ੀਅਰ ਤੋਂ ਚਾਬੀ ਲਈ ਅਤੇ 5-7 ਲੱਖ ਰੁਪਏ ਲੈ ਗਏ। ਜਾਣ ਲੱਗੇ ਉਹ ਡੀ.ਵੀ.ਆਰ, ਨੈੱਟ ਵਾਲਾ ਸਿਸਟਮ ਅਤੇ ਸੰਤਰੀ ਦੀ ਗ ਨ ਵੀ ਲਏ ਗਏ। ਬੈਂਕ ਅਧਿਕਾਰੀਆਂ ਨੇ 112 ਨੰਬਰ ਤੇ ਅਤੇ ਪੀ.ਸੀ.ਆਰ ਵਾਲਿਆਂ ਨੂੰ ਫੋਨ ਕਰ ਦਿੱਤਾ। ਬੈਂਕ ਦੇ ਸੰਤਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਮੂੰਹ ਤੋਂ ਮਫਲਰ ਚੰਗੀ ਤਰ੍ਹਾਂ ਹਟਾਉਣ ਲਈ ਕਿਹਾ।

ਜਦੋਂ ਉਸ ਨੇ ਚੰਗੀ ਤਰ੍ਹਾਂ ਮਫ਼ਲਰ ਹਟਾਇਆ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਬੈਂਕ ਦੇ ਅੰਦਰ ਆਉਣ ਦਿੱਤਾ। ਸੰਤਰੀ ਨੇ ਦੱਸਿਆ ਕਿ ਇਸ ਵਿਅਕਤੀ ਨੇ ਅੰਦਰ ਆਉਂਦੇ ਹੀ ਉਨ੍ਹਾਂ ਦੀ ਗ ਨ ਨੂੰ ਹੱਥ ਪਾ ਲਿਆ ਅਤੇ ਆਪਣਾ ਪ ਸ ਤੋ ਲ ਕੱਢ ਲਿਆ। ਇੰਨੇ ਵਿੱਚ ਹੀ ਉਸ ਵਿਅਕਤੀ ਦੇ ਬਾਕੀ ਤਿੰਨ ਸਾਥੀ ਵੀ ਆ ਗਏ ਅਤੇ ਉਨ੍ਹਾਂ ਨੇ ਵੀ ਆਪਣੇ ਆਪਣੇ ਪ ਸ ਤੋ ਲ ਕੱਢ ਲਏ। ਇਸ ਤਰ੍ਹਾਂ ਉਨ੍ਹਾਂ ਨੇ ਸੰਤਰੀ ਦੀ ਗ ਨ ਵੀ ਹਥਿਆ ਲਈ। ਫਿਰ ਉਹ ਬੈਂਕ ਵਿੱਚੋਂ ਨਕਦੀ ਵੀ ਲੈ ਗਏ। ਬੈਂਕ ਮੈਨੇਜਰ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੇ ਦੱਸਣ ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਤੋਂ ਡੀ.ਵੀ.ਆਰ ਦੀ ਮੰਗ ਕੀਤੀ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਹੀ ਅੰਦਾਜ਼ਾ ਨਹੀਂ ਕਿ ਕਿੰਨੀ ਰਕਮ ਚੁੱਕੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਮਾਮਲੇ ਨੂੰ ਟਰੇਸ ਕਰ ਰਹੇ ਹਨ। ਉਨ੍ਹਾਂ ਨੇ ਅਪੋਲੋ ਗੱਡੀ ਦਾ ਪਤਾ ਲਗਾ ਲਿਆ ਹੈ। ਜਿਸ ਵਿੱਚੋਂ 3 ਵਿਅਕਤੀ ਬਾਹਰ ਨਿਕਲਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 5-6 ਲੱਖ ਰੁਪਏ ਚੁੱਕੇ ਜਾਣ ਦੀ ਇਤਲਾਹ ਮਿਲੀ ਹੈ। ਪੁਲਿਸ ਜਲਦੀ ਹੀ ਬੰਦੇ ਵੀ ਟ੍ਰੇਸ ਕਰ ਲਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *