22 ਲੱਖ ਲੈ ਕੇ ਜਾ ਰਹੇ ਸੀ ਨਵੀਂ ਗੱਡੀ ਲੈਣ, ਰਸਤੇ ਚ ਪੈ ਗਿਆ ਘੇਰਾ, ਫ਼ਿਲਮੀ ਅੰਦਾਜ ਚ ਲੁੱਟੇ 22 ਲੱਖ

ਕਲਾਨੌਰ ਪੁਲਿਸ ਨੇ 3 ਬੰਦੇ ਨਿਰਮਲ ਸਿੰਘ, ਸੁਖਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਕਾਬੂ ਕੀਤੇ ਹਨ। ਇਨ੍ਹਾਂ ਤੋਂ 10 ਲੱਖ 57 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਅਸਲ ਵਿੱਚ ਮਹਿਤਾ ਨੇੜੇ ਸਿੰਘ ਵਾਲਾ ਬੁੱਟਰ ਵਿਖੇ ਕੁਝ ਵਿਅਕਤੀਆਂ ਨੇ ਇਕੱਠੇ ਹੋ ਕੇ ਕਾਰ ਸਵਾਰ ਵਿਅਕਤੀ ਤੋਂ 22 ਲੱਖ ਰੁਪਏ ਝਪਟ ਲਏ ਸਨ। ਇਹ ਵਿਅਕਤੀ ਵਿਕਾਸ ਮਹਾਜਨ ਆਪਣੇ ਡਰਾਈਵਰ ਰਵਿੰਦਰ ਸਿੰਘ ਕਾਲਾ ਸਮੇਤ ਬਟਾਲਾ ਤੋਂ ਹੁੰਦੇ ਹੋਏ ਜਲੰਧਰ ਜਾ ਰਿਹਾ ਸੀ।

ਇਨ੍ਹਾਂ ਦਾ ਆਪਣਾ ਸਕੂਲ ਹੈ ਅਤੇ ਸਕੂਲ ਲਈ ਗੱਡੀ ਖਰੀਦਣੀ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ 25 ਤਾਰੀਖ ਨੂੰ ਮਹਿਤਾ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਦੀਆਂ 10 ਟੀਮਾਂ ਜਿਨ੍ਹਾਂ ਵਿੱਚ ਸਾਈਬਰ ਸੈੱਲ ਵਾਲੇ ਵੀ ਸ਼ਾਮਲ ਸਨ, ਮਾਮਲੇ ਦੀ ਜਾਂਚ ਕਰ ਰਹੀਆਂ ਸਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਕਿ

ਡਰਾਈਵਰ ਰਵਿੰਦਰ ਸਿੰਘ ਕਾਲਾ ਨੇ ਹੀ ਆਪਣੇ ਸਾਥੀਆਂ ਨੂੰ ਦੱਸਿਆ ਸੀ ਕਿ ਉਨ੍ਹਾ ਨੇ ਪੈਸੇ ਲੈ ਕੇ ਜਾਣਾ ਹੈ। ਜਿਸ ਕਰਕੇ ਇਨ੍ਹਾਂ ਵਿਅਕਤੀਆਂ ਨੇ ਇਕੱਠੇ ਹੋ ਕੇ ਇਹ ਕਾਰਵਾਈ ਕਰ ਦਿੱਤੀ। ਪੁਲੀਸ ਨੇ ਪਹਿਲਾਂ ਹੀ ਪਿੰਡ ਭੁੱਲਰ ਤੋਂ ਰਵਿੰਦਰ ਸਿੰਘ ਕਾਲਾ ਨੂੰ ਕਾਬੂ ਕਰ ਲਿਆ ਸੀ ਅਤੇ ਬਾਕੀਆਂ ਦੀ ਪੂਰੇ ਪੰਜਾਬ ਵਿੱਚ ਭਾਲ ਕੀਤੀ ਜਾ ਰਹੀ ਸੀ।

ਇਨ੍ਹਾਂ ਦਾ ਇੱਕ ਸਾਥੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਨੂੰ ਕਲਾਨੌਰ ਤੋਂ ਲਿਆਂਦਾ ਜਾਵੇਗਾ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਕਲਾਨੌਰ ਥਾਣੇ ਵਿੱਚ ਵੀ ਇਨ੍ਹਾਂ ਤੇ ਇੱਕ ਮਾਮਲਾ ਦਰਜ ਕੀਤਾ ਗਿਆ ਹੈ।

ਜਿਸ ਗੱਡੀ ਵਿੱਚ ਇਨ੍ਹਾਂ ਨੇ ਰੇਕੀ ਕੀਤੀ ਸੀ, ਉਹ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਵੀ ਫੜਨਾ ਬਾਕੀ ਹੈ। ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਮਾਮਲੇ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ? ਅਜੇ ਇਨ੍ਹਾਂ ਤੋਂ ਬਕਾਇਆ ਰਕਮ ਵੀ ਬਰਾਮਦ ਕੀਤੀ ਜਾਣੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *