ਦਰਬਾਰ ਸਾਹਿਬ ਦੀ ਘਟਨਾ ਤੋਂ ਬਾਅਦ ਅੱਜ ਸਿੰਘਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ ਇੱਕ ਹੋਰ ਮੁੰਡਾ

ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਪਿਛਲੇ ਸਮੇਂ ਦੌਰਾਨ ਸਿੱਖ ਸੰਗਤ ਨੇ ਮੋਰਚਾ ਵੀ ਲਗਾਇਆ। ਇਸ ਤੋਂ ਬਿਨਾਂ ਗੁਰੂ ਘਰਾਂ ਵਿੱਚ ਪਹਿਰੇ ਲੱਗਦੇ ਰਹੇ। ਅਜਿਹੀ ਕਿਹੜੀ ਤਾਕਤ ਹੈ, ਜੋ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੰਮ ਕਰ ਰਹੀ ਹੈ। ਕਿਸਾਨ ਮੋਰਚੇ ਦੌਰਾਨ ਸਿੰਘੂ ਬਾਰਡਰ ਤੇ ਇਕ ਵਿਅਕਤੀ ਦੀ ਜਾਨ ਲੈ ਲਈ ਗਈ ਸੀ। ਅਜੇ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਇਕ ਵਿਅਕਤੀ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।

ਸੰਗਤ ਨੇ ਇਸ ਵਿਅਕਤੀ ਨੂੰ ਸਦਾ ਦੀ ਨੀਂਦ ਦੇ ਦਿੱਤੀ ਸੀ। ਇਸ ਤੋਂ ਅਗਲੇ ਦਿਨਾਂ ਦੌਰਾਨ ਨਿਜ਼ਾਮਪੁਰ ਵਾਲੀ ਘਟਨਾ ਵੀ ਵਾਪਰੀ। ਹੁਣ ਅਜਨਾਲਾ ਦੇ ਪਿੰਡ ਭਾਗੂਪੁਰ ਹਵੇਲੀਆਂ ਵਿਖੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ ਵਾਪਰੀ ਹੈ। ਸੰਗਤ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਹੈ। ਭਾਈ ਅਮਰੀਕ ਸਿੰਘ ਅਜਨਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਕਿਸੇ ਕੰਮ ਕੁਝ ਸਮੇਂ ਲਈ ਗੁਰੂ ਘਰ ਤੋਂ ਬਾਹਰ ਗਏ ਸਨ।

ਇਸ ਸਮੇਂ ਦੌਰਾਨ ਇਕ ਵਿਅਕਤੀ ਦਰਬਾਰ ਸਾਹਿਬ ਅੰਦਰ ਆ ਵੜਿਆ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੁੱਕ ਕੇ ਉਥੇ ਪਏ ਇਕ ਮੇਜ਼ ਉੱਤੇ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਦੀਆਂ ਵਾਲੇ ਰੁਮਾਲਾ ਸਾਹਿਬ ਨੂੰ ਚੁੱਕ ਕੇ ਉਸ ਦੀ ਬੁੱਕਲ ਲੈ ਲਈ। ਭਾਈ ਅਮਰੀਕ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਇਸ ਹਰਕਤ ਨਾਲ ਸਿੱਖ ਸੰਗਤਾਂ ਦੇ ਮਨ ਨੂੰ ਭਾਰੀ ਠੇ-ਸ ਪਹੁੰਚੀ ਹੈ। ਸੰਗਤ ਨੇ ਇਸ ਵਿਅਕਤੀ ਨੂੰ ਕਾਬੂ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਲਿਆ ਹੈ।

ਭਾਈ ਅਮਰੀਕ ਸਿੰਘ ਦੇ ਦੱਸਣ ਮੁਤਾਬਕ ਸੰਗਤ ਚਾਹੁੰਦੀ ਹੈ ਕਿ ਜਿੰਨਾ ਚਿਰ ਇਹ ਵਿਅਕਤੀ ਆਪਣਾ ਪਤਾ ਟਿਕਾਣਾ ਨਹੀਂ ਦੱਸਦਾ ਅਤੇ ਇਹ ਵੀ ਨਹੀਂ ਦੱਸਦਾ ਕਿ ਉਸ ਨੂੰ ਕਿਸ ਨੇ ਇਸ ਕੰਮ ਲਈ ਭੇਜਿਆ ਹੈ? ਉੱਨੀ ਦੇਰ ਇਸ ਵਿਅਕਤੀ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ।ਉਨ੍ਹਾਂ ਦਾ ਕਹਿਣਾ ਹੈ ਕਿ ਉਨੇ ਦਿਨ ਪ੍ਰਸ਼ਾਸਨ ਵੀ ਇੱਥੇ ਹੀ ਰਹੇਗਾ। ਉੱਥੇ ਇਕੱਠੀ ਹੋਈ ਸੰਗਤ ਦਾ ਤਰਕ ਸੀ ਕਿ ਅਜਿਹੇ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਹੀ ਕਿਉਂ ਆਉਂਦੇ ਹਨ ? ਉਹ ਹੋਰ ਪਾਸੇ ਕਿਉਂ ਨਹੀਂ ਜਾਂਦੇ।

ਕੀ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੋਈ ਵਿਸ਼ੇਸ਼ ਵਿਅਕਤੀ ਹੈ? ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੁਪਹਿਰ ਸਮੇਂ ਗ੍ਰੰਥੀ ਸਿੱਖ ਕਿਸੇ ਪਾਸੇ ਗਿਆ ਸੀ। ਇਸ ਸਮੇਂ ਗੁਰੂ ਘਰ ਵਿਚ ਇਕ ਵਿਅਕਤੀ ਆ ਵਡ਼ਿਆ। ਉਸ ਨੇ ਰੁਮਾਲਾ ਸਾਹਿਬ ਅਤੇ ਚੌਰ ਸਾਹਿਬ ਨੂੰ ਚੁੱਕਕੇ ਬੇਅਦਬੀ ਕੀਤੀ ਹੈ। ਸੰਗਤ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਿਅਕਤੀ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *