ਦਰਵਾਜਾ ਨਹੀਂ ਖੋਲ ਰਿਹਾ ਸੀ ਪਰਿਵਾਰ, ਪਿੰਡ ਵਾਲਿਆਂ ਨੇ ਬੁਲਾਏ ਰਿਸ਼ਤੇਦਾਰ, ਜਦ ਟੁੱਟਿਆ ਦਰਵਾਜਾ ਤਾਂ

ਮਾਨਸਾ ਦੇ ਪਿੰਡ ਮੂਸਾ ਵਿਚ ਉਸ ਸਮੇਂ ਹਲਚਲ ਮਚ ਗਈ, ਜਦੋਂ ਪਤਾ ਲੱਗਾ ਕਿ ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਘਰ ਬਣਾ ਕੇ ਰਹਿ ਰਹੇ ਮਾਂ ਪੁੱਤਰ ਜਸਵਿੰਦਰ ਕੌਰ ਅਤੇ ਜਗਸੀਰ ਸਿੰਘ ਦੀ ਕਿਸੇ ਨਾ-ਮਲੂਮ ਵਿਅਕਤੀਆਂ ਨੇ ਰਾਤ ਸਮੇਂ ਜਾਨ ਲੈ ਲਈ ਹੈ। ਸਮਤਾ ਥਾਣੇ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਮਾਮਲਾ ਟ੍ਰੇਸ ਕਰਨ ਦਾ ਭਰੋਸਾ ਦਿੱਤਾ ਹੈ। ਇਸ ਘਰ ਵਿੱਚ ਕੰਮ ਕਰਨ ਵਾਲੀ ਔਰਤ 2 ਦਿਨ ਦਰਵਾਜ਼ਾ ਖੜਕਾ ਕੇ ਵਾਪਸ ਮੁੜਦੀ ਰਹੀ।

ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਕਰਕੇ ਇਸ ਔਰਤ ਨੇ ਪਿੰਡ ਦੇ ਕਿਸੇ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ। ਫੇਰ ਇਸ ਪਰਿਵਾਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬੁਲਾਇਆ। ਜਿਸ ਤੋਂ ਬਾਅਦ ਇਸ ਕਹਾਣੀ ਦਾ ਪਤਾ ਲੱਗਾ। ਮ੍ਰਿਤਕਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਿੰਡ ਵਿੱਚੋਂ ਕਿਸੇ ਨੇ ਫੋਨ ਕੀਤਾ ਕਿ ਇਹ ਪਰਿਵਾਰ ਦਰਵਾਜ਼ਾ ਨਹੀਂ ਖੋਲ੍ਹ ਰਿਹਾ। ਜਿਸ ਕਰਕੇ ਉਹ ਪਿੰਡ ਦੀ ਪੰਚਾਇਤ ਨੂੰ ਲੈ ਕੇ ਇੱਥੇ ਪਹੁੰਚਿਆ।

ਜਦੋਂ ਉਨ੍ਹਾਂ ਦੇ ਖੜਕਾਉਣ ਤੇ ਵੀ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਨੂੰ ਬੁਲਾਇਆ। ਮ੍ਰਿਤਕਾਂ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪੁਲਿਸ ਬੁਲਾਈ ਗਈ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਦੋਵੇਂ ਜੀਅ ਮ੍ਰਿਤਕ ਹਾਲਤ ਵਿੱਚ ਪਏ ਸਨ। ਇਨ੍ਹਾਂ ਦੀ ਗਰਦਨ ਅਤੇ ਲੱਤਾਂ ਬਾਹਾਂ ਉੱਤੇ ਤਿੱਖੀ ਚੀਜ਼ ਦੇ ਨਿਸ਼ਾਨ ਸਨ। ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਮਾਂ ਪੁੱਤਰ ਦੇ ਘਰ ਪਿੰਡ ਦੀ ਇੱਕ ਔਰਤ ਕੰਮ ਕਰਨ ਲਈ ਆਉਂਦੀ ਸੀ।

ਉਹ 2 ਦਿਨ ਦਰਵਾਜ਼ਾ ਖੜਕਾ ਕੇ ਵਾਪਸ ਮੁੜਦੀ ਰਹੀ। ਕੋਈ ਦਰਵਾਜ਼ਾ ਨਹੀਂ ਸੀ ਖੋਲ੍ਹਦਾ। ਜਿਸ ਕਰਕੇ ਉਸ ਨੇ ਪਿੰਡ ਦੇ ਕਿਸੇ ਵਿਅਕਤੀ ਨੂੰ ਦੱਸਿਆ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੂਸੇ ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਇਕ ਘਰ ਹੈ। ਜਿਸ ਵਿਚ ਵਿਧਵਾ ਜਸਵਿੰਦਰ ਕੌਰ ਅਤੇ ਉਨ੍ਹਾਂ ਦਾ 35 ਸਾਲਾ ਪੁੱਤਰ ਰਹਿੰਦੇ ਸਨ। 2 ਦਿਨ ਪਹਿਲਾਂ ਰਾਤ ਸਮੇਂ ਕਿਸੇ ਨਾ ਮਲੂਮ ਵਿਅਕਤੀਆਂ ਨੇ ਇਨ੍ਹਾਂ ਦੀ ਜਾਨ ਲੈ ਲਈ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ। ਇਹ ਮਾਮਲਾ ਲਾਗ ਡਾਟ ਨਾਲ ਵੀ ਜੁੜਿਆ ਹੋ ਸਕਦਾ ਹੈ। ਚੋਰੀ ਜਾਂ ਸਾਮਾਨ ਝਪਟਣ ਦਾ ਵੀ ਹੋ ਸਕਦਾ ਹੈ। ਇਸ ਤੋਂ ਬਿਨਾਂ ਇਸ ਪਰਿਵਾਰ ਦਾ ਕੋਈ ਜ਼ਮੀਨੀ ਵਿਵਾਦ ਵੀ ਹੈ। ਪੁਲਿਸ ਮਾਮਲੇ ਨੂੰ ਟਰੇਸ ਕਰ ਲਵੇਗੀ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Leave a Reply

Your email address will not be published.