ਪੂਰੀ ਤਿਆਰੀ ਨਾਲ ਮਾਰਨ ਆਏ ਸੀ ਮੁੰਡਾ, ਅੱਗੇ ਮੁੰਡੇ ਦੀ ਮਾਂ ਨੂੰ ਲੱਗ ਗਿਆ ਪਤਾ, ਦੇਖੋ ਫੇਰ ਕੀ ਕੀਤਾ ਮਾਂ ਨੇ

ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ ਇਲਾਕੇ ਕਾਕੋਵਾਲ ਰੋਡ, ਬਾਬਾ ਕਲੋਨੀ ਗਲੀ ਨੰਬਰ 3 ਵਿੱਚ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 3 ਨੌਜਵਾਨਾਂ ਦੁਆਰਾ ਇੱਕ ਘਰ ਤੇ ਗੋਲੀ ਚਲਾਉਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦਾ ਕਾਰਨ ਕਾਲਜ ਪੜ੍ਹਦੇ ਨੌਜਵਾਨਾਂ ਦੀ ਆਪਸੀ ਖੁੰ ਦ ਕ ਦੱਸੀ ਜਾ ਰਹੀ ਹੈ। ਪਰਿਵਾਰ ਦੀ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਘਰ ਦੇ ਅੰਦਰ ਸੀ ਅਤੇ ਉਸ ਦੇ ਕੰਨਾਂ ਨੂੰ ਹੈੱਡਫੋਨ ਲੱਗੇ ਹੋਏ ਸਨ।

ਇੰਨੇ ਵਿਚ ਉਨ੍ਹਾਂ ਦੇ ਘਰ ਅੱਗੇ 3 ਨੌਜਵਾਨ ਆਏ। ਔਰਤ ਮੁਤਾਬਕ ਉਸ ਨੇ ਜਲਦੀ ਨਾਲ ਦਰਵਾਜ਼ਾ ਬੰਦ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਗੰ-ਨ ਦੇ 4 ਨਿਸ਼ਾਨੇ ਲਗਾਏ ਪਰ ਦਰਵਾਜ਼ਾ ਬੰਦ ਹੋਣ ਕਾਰਨ ਕੋਈ ਜਾ-ਨੀ ਨੁਕਸਾਨ ਨਹੀਂ ਹੋਇਆ। ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕੰਨਾਂ ਨੂੰ ਹੈੱਡਫੋਨ ਲੱਗੇ ਹੋਣ ਕਾਰਨ ਉਹ ਸਮਝਦਾ ਰਿਹਾ ਕਿ ਬਾਹਰ ਪਟਾਕੇ ਚੱਲ ਰਹੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕੁਝ ਨਹੀਂ ਦੱਸਿਆ। ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੁਹੱਲੇ ਵਿਚ ਕੈਮਰੇ ਲੱਗੇ ਹੋਏ ਹਨ। ਜਿੱਥੋਂ ਇਨ੍ਹਾਂ ਲੜਕਿਆਂ ਨੂੰ ਦੇਖਿਆ ਜਾ ਸਕਦਾ ਹੈ। ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਖਾਲਸਾ ਕਾਲਜ ਵਿੱਚ ਬੀ ਏ ਦੇ ਆਖ਼ਰੀ ਸਾਲ ਵਿੱਚ ਪੜ੍ਹ ਰਿਹਾ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਕਾਲਜ ਦੇ ਵਿਦਿਆਰਥੀ ਹਨ। ਇਨ੍ਹਾਂ ਵਿੱਚ ਇੱਕ ਜਸਵਿੰਦਰ ਮੰਗਲੀ ਹੈ ਅਤੇ ਇਕ ਮਾਧੋਪੁਰੀ ਦਾ ਮੁੰਡਾ ਹੈ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਇਨ੍ਹਾਂ ਮੁੰਡਿਆਂ ਦੀ ਉਸ ਨਾਲ ਕਾਲਜ ਵਿਚ ਬ-ਹਿ-ਸ ਹੋਈ ਸੀ।

ਜਸਵਿੰਦਰ ਮੰਗਲੀ ਨੇ ਫੋਨ ਤੇ ਉਸ ਨੂੰ ਜਾਨ ਲੈਣ ਦੀ ਧ-ਮ-ਕੀ ਵੀ ਦਿੱਤੀ ਸੀ। ਪਹਿਲਾਂ ਵੀ ਕੁਝ ਮੁੰਡਿਆਂ ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਮਿਸ਼ਨਰ ਦੇ ਦਫ਼ਤਰ ਅੱਗੇ ਖੜ੍ਹੇ ਮੁਲਾਜ਼ਮਾਂ ਨੇ ਉਨ੍ਹਾ ਮੁੰਡਿਆ ਨੂੰ ਭਜਾ ਦਿੱਤਾ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਪਹੁੰਚੇ ਮੁੰਡਿਆਂ ਨੇ 4-5 ਫੈਰ ਕੀਤੇ ਹਨ ਪਰ ਉਸ ਦੀ ਮਾਤਾ ਦੁਆਰਾ ਕੁੰਡਾ ਲਾ ਲਏ ਜਾਣ ਕਾਰਨ ਬਚਾਅ ਹੋ ਗਿਆ।

ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਹੱਲੇ ਵਿਚ ਵੜਦੇ ਇਹ ਮੁੰਡੇ ਸੀ ਸੀ ਟੀ ਵੀ ਵਿੱਚ ਨਜ਼ਰ ਆਉਂਦੇ ਹਨ ਜੋ ਕਿ ਸਪਲੈਂਡਰ ਮੋਟਰਸਾਈਕਲ ਉੱਤੇ ਸਵਾਰ ਹਨ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁਝ ਵੀ ਦੱਸਣਾਂ ਠੀਕ ਨਹੀਂ ਸਮਝਿਆ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *