ਕਾਰ ਅੰਦਰ ਬੈਠਣ ਲੱਗਾ ਸੀ ਟੱਬਰ, ਅੱਗੇ ਹੋ ਗਿਆ ਆਹ ਕੰਮ, 5 ਸਕਿੰਟ ਪਹਿਲਾਂ ਦੇਖੋ ਕਿਵੇਂ ਟੱਬਰ ਨਾਲ ਹੋਇਆ ਕਰਿਸ਼ਮਾ

ਤਰਨਤਾਰਨ ਵਿਖੇ ਇੱਕ ਗੱਡੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੋਕਾਂ ਵਿੱਚ ਹਾ ਹਾ ਕਾ ਰ ਮੱਚ ਗਈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਉੱਤੇ ਕਾਬੂ ਨਹੀ ਪਾਇਆ ਜਾ ਸਕਿਆ। ਇਸ ਕਰਕੇ ਗੱਡੀ ਦੇ ਮਾਲਕ ਵੱਲੋਂ ਫਾਇਰਬ੍ਰਿਗੇਡ ਅਤੇ ਪੁਲੀਸ ਨੂੰ ਫੋਨ ਕਰ ਕੇ ਇਸ ਦੀ ਸੂਚਨਾ ਦਿੱਤੀ ਗਈ ਤਾਂ ਜੋ ਅੱਗ ਉੱਤੇ ਕਾਬੂ ਪਾਇਆ ਜਾ ਸਕੇ। ਪਰ ਕਿਹਾ ਜਾ ਰਿਹਾ ਹੈ ਕਿ ਫਾਇਰਬਿਰਗੇਡ ਅਤੇ ਪੁਲੀਸ ਦੋਨੋ ਵਿੱਚੋ ਕੋਈ ਵੀ ਮੌਕੇ ਤੇ ਘਟਨਾ ਸਥਾਨ ਉੱਤੇ ਨਾ ਪਹੁੰਚਿਆ।

ਸਵਰਨ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆ ਰਹੇ ਸੀ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਨੂੰ ਉਨ੍ਹਾਂ ਦਾ ਕੋਈ ਦੋਸਤ ਮਿਲ ਗਿਆ। ਜਿਸ ਨੂੰ ਮਿਲਣ ਲਈ ਉਹ ਉੱਥੇ ਹੀ ਰੁਕ ਗਏ ਅਤੇ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਨ ਲੱਗੇ। ਗੱਲ ਬਾਤ ਕਰਨ ਤੋਂ ਬਾਅਦ ਜਦੋਂ ਉਹ ਦੁਬਾਰਾ ਗੱਡੀ ਵਿੱਚ ਬੈਠਣ ਲਈ ਗੱਡੀ ਦੀ ਤਾਕੀ ਖੋਲ੍ਹਣ ਲੱਗਾ ਤਾਂ ਉਨ੍ਹਾਂ ਨੇ ਦੇਖਿਆ ਕਿ ਗੱਡੀ ਦੇ ਬੋਨਟ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੋਨੇਟ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕੀਤੀ

ਤਾਂ ਇੱਕ ਦਮ ਉਸ ਵਿੱਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ। ਸਵਰਨ ਗਿੱਲ ਅਨੁਸਾਰ ਉਨ੍ਹਾਂ ਨੇ ਅੱਗ ਬਝਾਉਣ ਲਈ ਆਲੇ-ਦੁਆਲੇ ਤੋਂ ਪਾਣੀ ਇਕੱਠਾ ਕੀਤਾ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਉੱਤੇ ਕਾਬੂ ਨਾ ਪਾ ਸਕੇ ਕਿਉਂਕਿ ਉਦੋਂ ਤੱਕ ਅੱਗ ਇੱਕ ਦਮ ਹੋਰ ਵੀ ਜ਼ਿਆਦਾ ਲੱਗ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਗ ਲੱਗਦੇ ਸਾਰ ਹੀ ਫਾਇਰਬ੍ਰਿਗੇਡ ਅਤੇ ਪੁਲੀਸ ਨੂੰ ਫੋਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਗਭੱਗ ਇਕ ਘੰਟਾ ਹੋ ਗਿਆ। ਇਥੇ ਖੜਿਆ ਨੂੰ ਪਰ ਅਜੇ ਤੱਕ ਪੁਲਿਸ ਜਾਂ ਫਾਇਰਬ੍ਰਿਗੇਡ ਦੋਨਾਂ ਵਿੱਚੋਂ ਕੋਈ ਵੀ ਘਟਨਾ ਸਥਾਨ ਉੱਤੇ ਨਾ ਪਹੁੰਚਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *