ਜਗਮੀਤ ਸਿੰਘ ਦੇ ਘਰ ਆਈਆਂ ਖੁਸ਼ੀਆਂ, ਮੁਬਾਰਕਾਂ ਦੇਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

ਕੈਨੇਡਾ ਦੀ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਦੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਇਸ ਪਰਿਵਾਰ ਵਿਚ ਇਕ ਨਵਾਂ ਮੈਂਬਰ ਸ਼ਾਮਿਲ ਹੋਇਆ ਹੈ। ਇਹ ਮੈਂਬਰ ਕੋਈ ਹੋਰ ਨਹੀਂ, ਸਗੋਂ ਜਗਮੀਤ ਸਿੰਘ ਦੀ ਨਵ ਜਨਮੀ ਧੀ ਹੈ। ਇਸ ਦੀ ਜਾਣਕਾਰੀ ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝੀ ਕੀਤੀ ਹੈ। ਜਗਮੀਤ ਸਿੰਘ ਲਿਖਦੇ ਹਨ ਕਿ 3 ਜਨਵਰੀ 2022 ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਨੇ ਆਪਣੀ ਇਸ ਬੱਚੀ ਨੂੰ ਆਪਣੇ ਜਨਮਦਿਨ ਦਾ ਤੋਹਫ਼ਾ ਦੱਸਿਆ ਹੈ। ਜਗਮੀਤ ਸਿੰਘ ਦੇ ਦੱਸਣ ਮੁਤਾਬਕ ਨਵ ਜਨਮੀ ਬੱਚੀ ਅਤੇ ਉਸਦੀ ਮਾਂ ਠੀਕ ਠਾਕ ਹਨ। ਇਥੇ ਦੱਸਣਾ ਬਣਦਾ ਹੈ ਕਿ 2 ਜਨਵਰੀ ਨੂੰ ਜਗਮੀਤ ਸਿੰਘ ਦਾ 43ਵਾਂ ਜਨਮ ਦਿਨ ਸੀ। ਇਸ ਤੋਂ ਅਗਲੇ ਦਿਨ ਭਾਵ 3 ਜਨਵਰੀ ਨੂੰ ਉਨ੍ਹਾਂ ਦੇ ਘਰ ਇਸ ਨਵੇਂ ਮੈਂਬਰ ਨੇ ਦਸਤਕ ਦਿੱਤੀ ਹੈ। ਜਿਸ ਕਰਕੇ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਬਹੁਤ ਖੁਸ਼ ਹਨ।

ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਦਾ ਵਿਆਹ ਫਰਵਰੀ 2018 ਵਿੱਚ ਹੋਇਆ ਸੀ। ਜਗਮੀਤ ਸਿੰਘ ਦੀ ਪਤਨੀ ਇਕ ਫੈਸ਼ਨ ਡਿਜ਼ਾਈਨਰ ਹੈ। ਇਹ ਇਨ੍ਹਾਂ ਦਾ ਪਹਿਲਾ ਬੱਚਾ ਹੈ। ਛੋਟੀ ਬੱਚੀ ਦਾ ਅਜੇ ਨਾਮ ਨਹੀਂ ਰੱਖਿਆ ਗਿਆ। ਸਿੱਖ ਧਰਮ ਵਿੱਚ 2 ਹਫ਼ਤੇ ਬਾਅਦ ਇਕ ਰਸਮ ਰਾਹੀਂ ਬੱਚੇ ਦਾ ਨਾਮ ਕਰਨ ਕੀਤਾ ਜਾਂਦਾ ਹੈ। ਨਵ ਜਨਮੀ ਬੱਚੀ ਦੀ ਆਮਦ ਤੇ ਉਸ ਦੇ ਮਾਤਾ ਪਿਤਾ ਬਹੁਤ ਖੁਸ਼ ਹਨ।

Leave a Reply

Your email address will not be published. Required fields are marked *