ਨਿਊਜ਼ੀਲੈਂਡ ਤੋਂ ਆਈ ਵੱਡੀ ਮਾੜੀ ਖਬਰ, 22 ਸਾਲਾ ਪੰਜਾਬਣ ਨਾਲ ਹੋਇਆ ਮਾੜਾ ਕੰਮ

ਨਿਊਜ਼ੀਲੈਂਡ ਤੋਂ ਇੱਕ ਪੰਜਾਬੀ ਕੁੜੀ ਸ਼ਿਵਮ ਕੌਰ (ਖੁਸ਼ੀ) ਦੀ ਇਕ ਹਾ ਦ ਸੇ ਵਿੱਚ ਜਾਨ ਜਾਣ ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਲੜਕੀ ਦੀ ਉਮਰ 22 ਸਾਲ ਸੀ ਅਤੇ ਉਸ ਨੇ ਲਾਅ ਦੀ ਡਿਗਰੀ ਕੀਤੀ ਹੋਈ ਸੀ। ਇਹ ਵਕੀਲ ਕੁੜੀ ਸ਼ਿਵਮ ਕੌਰ ਖੁਸ਼ੀ ਪਰਿਵਾਰ ਸਮੇਤ ਆਕਲੈਂਡ ਦੇ ਪਾਪਾ ਟੋਏ ਟੋਏ ਸਬਰਬ ਵਿਖੇ ਰਹਿ ਰਹੀ ਸੀ। ਪਰਿਵਾਰ ਵਿੱਚ ਉਸ ਦੇ ਪਿਤਾ ਬਲਦੇਵ ਸਿੰਘ, ਮਾਤਾ ਰਜਿੰਦਰਪਾਲ ਕੌਰ ਅਤੇ ਇੱਕ ਵੱਡਾ ਭਰਾ ਸ਼ਾਮਲ ਹਨ।

ਸ਼ਿਵਮ ਕੌਰ ਪਰਿਵਾਰ ਵਿੱਚ ਸਭ ਤੋਂ ਛੋਟੀ ਸੀ ਅਤੇ ਉਹ 2015 ਤੋਂ ਇੱਥੇ ਰਹਿ ਰਹੀ ਸੀ। ਹਾਦਸਾ 4 ਜਨਵਰੀ ਨੂੰ ਸ਼ਾਮ ਦੇ 4 ਵਜੇ ਵਾਪਰਿਆ ਹੈ। ਹਾਦਸੇ ਸਮੇਂ ਕਾਰ ਵਿੱਚ 2 ਮੈਂਬਰ ਸਵਾਰ ਸਨ। ਸਿਵਮ ਕੌਰ ਦਾ ਸਾਥੀ ਕਾਰ ਚਲਾ ਰਿਹਾ ਸੀ ਅਤੇ ਉਹ ਨਾਲ ਬੈਠੀ ਸੀ। ਇਹ ਦੋਵੇਂ ਹੀ ਟਾਉਪੀਰੀ ਟਾਉਨ ਜਾ ਰਹੇ ਸਨ। ਜਦੋਂ ਕਾਰ ਸਪੀਡ ਬਰੇਕਰ ਉੱਤੋਂ ਦੀ ਲੰਘੀ ਤਾਂ ਕਿਸੇ ਤਰ੍ਹਾਂ ਕਾਰ ਬੇਕਾਬੂ ਹੋ ਗਈ ਅਤੇ ਸਾਈਡ ਤੇ ਇਕ ਟਰਾਂਸਫਾਰਮਰ ਨਾਲ ਜਾ ਵੱਜੀ।

ਜਿਉਂ ਹੀ ਕਾਰ ਟਰਾਂਸਫਾਰਮਰ ਵਿੱਚ ਵੱਜੀ ਤਾਂ ਕਾਰ ਅਤੇ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਜਿਸ ਨਾਲ ਸ਼ਿਵਮ ਕੌਰ ਦੀ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਮੌਕੇ ਤੇ ਹੀ ਜਾਨ ਚਲੀ ਗਈ। ਉਸ ਦੇ ਸਾਥੀ ਕਾਰ ਚਾਲਕ ਦੀ ਹਾਲਤ ਵੀ ਠੀਕ ਨਹੀਂ ਹੈ। ਉਹ ਹਸਪਤਾਲ ਵਿਚ ਭਰਤੀ ਹੈ। ਵਕੀਲ ਕੁੜੀ ਦੀ ਜਾਨ ਜਾਣ ਕਾਰਨ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *