ਸੋਨਾ ਚਾਂਦੀ ਦੇ ਭਾਅ ਚ ਆਈ ਤਬਦੀਲੀ, ਖਰੀਦਣ ਵਾਲਿਆਂ ਲਈ ਚੰਗਾ ਮੌਕਾ

ਸੋਨਾ ਭਾਵੇਂ ਇਕ ਮਹਿੰਗੀ ਧਾਤ ਹੈ ਪਰ ਫੇਰ ਵੀ ਹਰ ਕੋਈ ਇਸ ਨੂੰ ਖਰੀਦਣ ਦੀ ਇੱਛਾ ਰੱਖਦਾ ਹੈ। ਵਿਆਹ ਸ਼ਾਦੀਆਂ ਵਿਚ ਇਸ ਦਾ ਵੱਖਰਾ ਹੀ ਮਹੱਤਵ ਹੈ। ਔਖੇ ਸਮੇਂ ਲਈ ਹਰ ਕੋਈ ਸੋਨੇ ਵਿੱਚ ਪੂੰਜੀ ਲਗਾਉਣ ਨੂੰ ਤਰਜੀਹ ਦਿੰਦਾ ਹੈ। ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਸੋਨੇ ਤੇ ਚਾਂਦੀ ਦੇ ਰੇਟਾਂ ਵਿੱਚ ਮਾਮੂਲੀ ਹਿੱਲਜੁਲ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ ਵਿੱਚ 0.06 ਫੀਸਦੀ ਦਾ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ।

ਇਸ ਸਮੇਂ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 47,481 ਰੁਪਏ ਹੈ। ਚਾਂਦੀ ਦੀ ਕੀਮਤ ਵਿੱਚ 0.04 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਨਾਲ ਚਾਂਦੀ ਦੀ ਕੀਮਤ 60402 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਹੈ। ਇਨ੍ਹਾਂ ਮਹਿੰਗੀਆਂ ਧਾਤਾਂ ਦੇ ਕਾਰੋਬਾਰੀਆਂ ਦੀਆਂ ਨਜ਼ਰਾਂ ਵਿੱਚ ਅਜੇ ਵੀ ਸੋਨੇ ਅਤੇ ਚਾਂਦੀ ਦੇ ਰੇਟ ਆਮ ਨਾਲੋਂ ਘੱਟ ਹਨ। ਉਹ ਇਨ੍ਹਾਂ ਰੇਟਾਂ ਦੀ ਤੁਲਨਾ 7 ਅਗਸਤ 2020 ਦੇ ਰੇਟਾਂ ਨਾਲ ਕਰਦੇ ਹਨ। ਉਸ ਦਿਨ ਸੋਨੇ ਅਤੇ ਚਾਂਦੀ ਦੇ ਰੇਟ ਉੱਚ ਪੱਧਰ ਉੱਤੇ ਪਹੁੰਚ ਗਏ ਸਨ।

ਉਸ ਸਮੇਂ ਸੋਨਾ ਪ੍ਰਤੀ 10 ਗ੍ਰਾਮ 56200 ਰੁਪਏ ਅਤੇ ਚਾਂਦੀ ਪ੍ਰਤੀ ਕਿਲੋਗ੍ਰਾਮ 77840 ਰੁਪਏ ਸੀ। ਇਹ ਉਹ ਸਮਾਂ ਸੀ, ਜਦੋਂ ਕੋਰੋਨਾ ਦਾ ਪ੍ਰਭਾਵ ਜ਼ੋਰਾਂ ਉੱਤੇ ਸੀ। ਸਾਰੇ ਕਾਰੋਬਾਰ ਬੰਦ ਹੋ ਚੁੱਕੇ ਸਨ ਅਤੇ ਜਨਤਾ ਇਨ੍ਹਾਂ ਮਹਿੰਗੀਆਂ ਧਾਤਾਂ ਵਿਚ ਪੂੰਜੀ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੀ ਸੀ। ਜਿਉਂ ਜਿਉਂ ਕੋਰੋਨਾ ਦਾ ਪ੍ਰਭਾਵ ਘਟਣਾ ਸ਼ੁਰੂ ਹੋਇਆ, ਤਿਉਂ ਤਿਉਂ ਇਨ੍ਹਾਂ ਧਾਤਾਂ ਦੇ ਰੇਟਾਂ ਵਿੱਚ ਵੀ ਕਮੀ ਆਉਣ ਲੱਗੀ।

Leave a Reply

Your email address will not be published.