ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਘਰ, 25 ਸਾਲਾ ਕੁੜੀ ਦੀ ਹੋਈ ਮੋਤ

ਸਾਡੇ ਆਲੇ ਦੁਆਲੇ ਹਰ ਰੋਜ਼ ਕਿੰਨੇ ਹੀ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਲਈ ਜ਼ਿਆਦਾਤਰ ਅਸੀਂ ਹੀ ਜ਼ਿੰਮੇਵਾਰ ਹਾਂ, ਕਿਉਂਕਿ ਇਨ੍ਹਾਂ ਹਾਦਸਿਆਂ ਵਿਚ ਕਿਤੇ ਨਾ ਕਿਤੇ ਕਿਸੇ ਇੱਕ ਧਿਰ ਦੀ ਲਾ-ਪ੍ਰ-ਵਾ-ਹੀ ਹੁੰਦੀ ਹੈ। ਇਹ ਹਾਦਸੇ ਅਜਿਹੇ ਨਿਸ਼ਾਨ ਛੱਡ ਜਾਂਦੇ ਹਨ, ਜਿਨ੍ਹਾਂ ਨੂੰ ਜਲਦ ਹੀ ਮਿਟਾਇਆ ਨਹੀਂ ਜਾ ਸਕਦਾ। ਜਲੰਧਰ ਵਿਖੇ ਵੀ ਇੱਕ ਹਾਦਸਾ ਵਾਪਰਿਆ ਹੈ। ਜਿਸ ਵਿੱਚ 25 ਸਾਲਾ ਇਕ ਨੌਜਵਾਨ ਲੜਕੀ ਦੀ ਜਾਨ ਚਲੀ ਗਈ ਹੈ।

ਲੜਕੀ ਦੀ ਪਛਾਣ ਕਨਨ ਜੁਨੇਜਾ ਵਜੋਂ ਹੋਈ ਹੈ। ਉਹ ਜਲੰਧਰ ਦੇ ਇਕ ਕਾਰੋਬਾਰੀ ਦੀ ਧੀ ਸੀ। ਕਨਨ ਜੁਨੇਜਾ ਖ਼ੁਦ ਇੱਕ ਆਰਕੀਟੈਕਟ ਹੋਣ ਦੇ ਨਾਲ ਨਾਲ ਆਪਣਾ ਕਾਰੋਬਾਰ ਵੀ ਚਲਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕਨਨ ਜੁਨੇਜਾ ਆਪਣੇ ਭਰਾ ਨਾਲ ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੀ ਸੀ। ਇਸ ਦੌਰਾਨ ਹੀ ਇਨ੍ਹਾਂ ਦੀ ਕਾਰ ਕਿਸੇ ਟਰੱਕ ਨਾਲ ਟਕਰਾ ਗਈ। ਜਿਸ ਕਰਕੇ ਹਾਦਸੇ ਵਿਚ ਲੜਕੀ ਦੇ ਸਿਰ ਵਿਚ ਜ਼ਿਆਦਾ ਸੱ-ਟ ਲੱਗ ਗਈ।

ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 3- 4 ਦਿਨ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਰਹੀ। ਉਸ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਭ ਵਿਅਰਥ। ਅਖ਼ੀਰ ਉਹ ਉਸ ਦੁਨੀਆਂ ਨੂੰ ਅਲਵਿਦਾ ਆਖ ਗਈ। ਮਿ੍ਤਕਾ ਕਨਨ ਜੁਨੇਜਾ ਦੇ ਪਿਤਾ ਵੱਡੇ ਕਾਰੋਬਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਕ੍ਰਿਸ਼ਨਾ ਇੰਜੀਨੀਅਰ ਵਰਕਸ ਨਾਮ ਦੀ ਫੈਕਟਰੀ ਹੈ। ਕਨਨ ਜੁਨੇਜਾ ਦੀ ਜਾਨ ਜਾਣ ਨਾਲ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ।

Leave a Reply

Your email address will not be published. Required fields are marked *