ਅਖੰਡ ਪਾਠ ਤੇ ਡਿਊਟੀ ਨੂੰ ਲੈ ਕੇ ਇਕ ਪਾਠੀ ਸਿੰਘ ਨੇ ਦੂਜੇ ਨੂੰ ਉਤਾਰਿਆ ਮੋਤ ਦੇ ਘਾਟ

ਬਟਾਲਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਜਾਣਕਾਰੀ ਮੁਤਾਬਿਕ ਪਾਠ ਕਰਨ ਨੂੰ ਲੈ ਕੇ 2 ਪਾਠੀ ਸਿੰਘਾਂ ਵਿਚਕਾਰ ਬਹਸ ਹੋ ਗਈ। ਇਸ ਦੇ ਚਲਦਿਆਂ ਹੀ ਇੱਕ ਪਾਠੀ ਸਿੰਘ ਵੱਲੋਂ ਦੂਜੇ ਪਾਠੀ ਸਿੰਘ ਦੀ ਜਾਨ ਲੈ ਲਈ ਗਈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਮਾਮਲਾ ਪੁਲੀਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ ਹੈ, ਪੁਲੀਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਕ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦਾਬਾਵਾਲੀ ਵਿਖੇ 15 ਦਿਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀਵਾਰ ਪਾਠ ਚੱਲ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਫੁੱਫੜ ਕਸ਼ਮੀਰ ਸਿੰਘ ਵੀ ਪਾਠ ਦੀ ਡਿਊਟੀ ਦੌਰਾਨ ਇਥੇ ਹੀ ਰਹਿ ਰਹੇ ਸਨ। ਡਿਊਟੀ ਦੌਰਾਨ ਹੀ ਉਨ੍ਹਾਂ ਦੇ ਫੁੱਫੜ ਦੀ ਇੱਕ ਪਾਠੀ ਸਿੰਘ ਨਾਲ ਬਹਸ ਹੋ ਗਈ, ਜਿਸ ਕਾਰਨ ਪਾਠੀ ਸਿੰਘ ਨੇ ਉਨ੍ਹਾਂ ਦੇ ਫੁੱਫੜ ਨੂੰ ਤਿੱਖੀ ਚੀਜ਼ ਮਾ-ਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।

ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਰਭਜਨ ਸਿੰਘ ਨਾਮਕ ਪਾਠੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਬਾਵਾਲੀ ਡੇਰਾ ਅਵਤਾਰ ਸਿੰਘ ਵਿਖੇ ਅਖੰਡ ਪਾਠ ਸਾਹਿਬ ਜੀ ਦੇ 101 ਪਾਠਾਂ ਦੀ ਲੜੀ ਚੱਲ ਰਹੀ ਸੀ। ਇਸ ਕਾਰਨ ਕੁਝ ਪਾਠੀ ਸਿੰਘ ਆਪਣੀ ਆਪਣੀ ਡਿਊਟੀ ਦੌਰਾਨ ਪਾਠ ਕਰਦੇ ਸਨ। ਹਰਭਜਨ ਸਿੰਘ ਅਨੁਸਾਰ ਬਟਾਲਾ ਵਿਖੇ ਵੀ ਇੱਕ ਪਾਠ ਰੱਖਿਆ ਹੋਇਆ ਸੀ। ਜਿਸ ਕਾਰਨ ਲਖਬੀਰ ਸਿੰਘ ਨਾਮਕ ਪਾਠੀ ਸਿੰਘ ਦੀ ਡਾਬਾਵਾਲੀ ਅਤੇ ਬਟਾਲਾ ਦੋਨੋ ਜਗਾ ਡਿਊਟੀ ਸੀ।

ਜਦੋਂ ਸਵੇਰ ਸਮੇਂ ਕਸ਼ਮੀਰ ਸਿੰਘ 3 ਤੋਂ 5 ਦੀ ਆਪਣੀ ਵਾਰੀ ਲਈ ਜਾਣ ਲੱਗੇ ਤਾਂ ਲਖਬੀਰ ਸਿੰਘ ਅਤੇ ਕਸ਼ਮੀਰ ਸਿੰਘ ਦੋਨਾਂ ਵਿਚਕਾਰ ਡਿਊਟੀ ਨੂੰ ਲੈ ਕੇ ਬਹਸ ਹੋ ਗਈ, ਜਿਸ ਕਾਰਨ ਲਖਵੀਰ ਸਿੰਘ ਨੇ ਕਸ਼ਮੀਰ ਸਿੰਘ ਨੂੰ ਤੇ-ਜ਼-ਧਾ-ਰ ਤਿੱਖੀ ਚੀਜ਼ ਨਾਲ ਸੱ-ਟਾਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਬਾਵਾਲੀ ਸਰਪੰਚ ਨੇ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਕਿ

ਉਨ੍ਹਾਂ ਦੇ ਪਿੰਡ ਵਿੱਚ ਡੇਰਾ ਅਵਤਾਰ ਸਿੰਘ ਵਿਖੇ ਅਖੰਡ ਪਾਠ ਚੱਲ ਰਹੇ ਸੀ। ਜਿੱਥੇ ਕਸ਼ਮੀਰ ਸਿੰਘ ਅਤੇ ਲਖਵੀਰ ਸਿੰਘ ਨਾਮਕ ਪਾਠੀ ਸਿੰਘਾ ਦੀ ਡਿਊਟੀ ਸੀ। ਡਿਊਟੀ ਦੇ ਸਮੇਂ ਨੂੰ ਲੈ ਕੇ ਦੋਨਾਂ ਸਿੰਘਾਂ ਵਿਚਕਾਰ ਆਪਸੀ ਬਹਸ ਹੋ ਗਈ। ਇਸ ਦੇ ਚਲਦਿਆਂ ਹੀ ਲਖਬੀਰ ਸਿੰਘ ਨੇ ਕਸ਼ਮੀਰ ਸਿੰਘ ਦੀ ਜਾਨ ਲੈ ਲਈ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.