ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਾਈ ਆਪਣੇ ਹੀ ਵੱਡੇ ਚੋਟੀ ਦੇ ਲੀਡਰ ਨੂੰ ਭਾਜੜ, ਦੇਖੋ ਕਿਵੇਂ ਉਲਝੇ

ਆਪਣੇ ਆਪ ਨੂੰ ਭਵਿੱਖ ਦੀ ਹੁਕਮਰਾਨ ਧਿਰ ਸਮਝਣ ਵਾਲੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਲੰਧਰ ਵਿਚ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਸੋਚੀਂ ਪੈ ਗਿਆ ਹੈ। ਇੱਥੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਪਾਰਟੀ ਦੇ ਵਰਕਰ ਆਪਸ ਵਿੱਚ ਹੀ ਉਲਝ ਗਏ। ਇਸ ਟਕਰਾਅ ਦਾ ਕਾਰਨ ਟਿਕਟਾਂ ਦੀ ਵੰਡ ਨੂੰ ਦੱਸਿਆ ਜਾ ਰਿਹਾ ਹੈ। ਕੁਝ ਵਿਅਕਤੀਆਂ ਨੇ ਰਾਘਵ ਚੱਢਾ ਤੇ ਗ਼ਲਤ ਵਿਅਕਤੀਆਂ ਨੂੰ ਟਿਕਟਾਂ ਵੰਡਣ ਦੇ ਦੋਸ਼ ਲਗਾਏ ਹਨ।

ਜਦੋਂ ਇਨ੍ਹਾਂ ਵਿਅਕਤੀਆਂ ਨੇ ਰਾਘਵ ਚੱਢਾ ਨੂੰ ਸੁਆਲ ਪੁੱਛਣੇ ਚਾਹੇ ਤਾਂ ਉਹ ਆਪਣੀ ਗੱਡੀ ਵਿੱਚ ਉੱਥੋਂ ਖਿਸਕ ਗਏ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਮ ਤੌਰ ਤੇ ਭ੍ਰਿਸ਼ਟਾਚਾਰ ਨੂੰ ਜਡ਼੍ਹ ਤੋਂ ਪੁੱਟ ਦੇਣ ਦੇ ਦਾਅਵੇ ਕਰਦੇ ਹਨ ਪਰ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾਵਾਂ ਤੇ ਹੀ ਇਸ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਦੋਸ਼ ਲਗਾਉਣ ਵਾਲੇ ਵੀ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਹੀ ਵਰਕਰ ਹਨ। ਇਸ ਤੋਂ ਪਹਿਲਾਂ ਆਪ ਦੇ ਮੌਜੂਦਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰ ਚੁੱਕੇ ਹਨ।

ਇੱਥੇ ਦੱਸਣਾ ਬਣਦਾ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਵੀ ਆਮ ਆਦਮੀ ਪਾਰਟੀ ਤੇ ਦੂਜੀਆਂ ਧਿਰਾਂ ਨੇ ਇਸ ਤਰ੍ਹਾਂ ਦੇ ਦੋਸ਼ ਲਗਾਏ ਸਨ। ਉਸ ਸਮੇਂ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ ਪਰ ਚੋਣ ਨਤੀਜੇ ਆਉਣ ਤੋਂ ਪਤਾ ਲੱਗਾ ਕਿ 117 ਸੀਟਾਂ ਵਿੱਚੋਂ ਪਾਰਟੀ ਨੂੰ 2 ਦਰਜਨ ਤੋਂ ਵੀ ਘੱਟ ਸੀਟਾਂ ਪ੍ਰਾਪਤ ਹੋਈਆਂ। ਅੱਜ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਗਾ ਦਿੱਤਾ ਹੈ। ਪੰਜਾਬ ਦੇ ਲੋਕ ਹੁਣ ਕਿਸ ਪਾਰਟੀ ਦੇ ਹੱਥ ਵਿੱਚ ਸੂਬੇ ਦੀ ਵਾਗਡੋਰ ਸੌਂਪਦੇ ਹਨ?

ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਹ ਹੰਗਾਮਾ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਹੈ। ਮੌਕੇ ਤੇ ਮੌਜੂਦ ਪੁਲਿਸ ਨੇ ਹਿਮਤ ਕਰਕੇ ਇਨ੍ਹਾਂ ਨੂੰ ਸ਼ਾਂਤ ਕੀਤਾ। ਇਸ ਹੰਗਾਮੇ ਬਾਰੇ ਪਾਰਟੀ ਦੇ ਕਿਸੇ ਵੱਡੇ ਨੇਤਾ ਦਾ ਅਜੇ ਤੱਕ ਕੋਈ ਬਿਆਨ ਸੁਣਨ ਨੂੰ ਨਹੀਂ ਮਿਲਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.