ਨਵੇਂ ਸਾਲ ਚ ਚੋਣਾਂ ਤੋਂ ਪਹਿਲਾਂ ਪੰਜਾਬ ਚ ਹੋਇਆ ਆਹ ਵੱਡਾ ਕੰਮ

ਹੁਣੇ ਹੁਣੇ ਮਿਲੀ ਜਾਣਕਾਰੀ ਮੁਤਾਬਕ ਵੀ ਕੇ ਭਾਵਰਾ ਨੂੰ ਪੰਜਾਬ ਦਾ ਡੀ ਜੀ ਪੀ ਲਗਾ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਹਨ। ਸੂਬਾ ਸਰਕਾਰ ਵੱਲੋਂ ਯੂ ਪੀ ਐੱਸ ਸੀ ਨੂੰ 3 ਨਾਮ ਭੇਜੇ ਗਏ ਸਨ। ਇਨ੍ਹਾਂ ਨਾਵਾਂ ਵਿੱਚ ਵੀ ਕੇ ਭਾਵਰਾ, ਪ੍ਰਮੋਦ ਕੁਮਾਰ ਅਤੇ ਦਿਨਕਰ ਗੁਪਤਾ ਦੇ ਨਾਮ ਸ਼ਾਮਲ ਸਨ। ਇਨ੍ਹਾਂ ਨਾਵਾਂ ਵਿੱਚੋਂ ਵੀ ਕੇ ਭਾਵਰਾ ਦੇ ਨਾਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸੂਬੇ ਦਾ ਡੀ ਜੀ ਪੀ ਬਣਾ ਦਿੱਤਾ ਗਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੱਤਾ ਹੈ, ਉਸ ਸਮੇਂ ਤੋਂ ਹੀ ਡੀ ਜੀ ਪੀ ਦੇ ਨਾਮ ਤੇ ਰੇੜਕਾ ਪਿਆ ਹੋਇਆ ਸੀ। ਕਿਸੇ ਇਕ ਨਾਮ ਤੇ ਸੱਤਾ ਧਿਰ ਦੇ ਆਗੂਆਂ ਦੀ ਵੀ ਸਹਿਮਤੀ ਨਹੀਂ ਸੀ ਹੋ ਰਹੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਚਟੋਪਾਧਿਆਂ ਨੂੰ ਡੀ ਜੀ ਪੀ ਲਗਾਇਆ ਗਿਆ ਸੀ ਪਰ ਹੁਣ ਵੀ ਕੇ ਭਾਵਰਾ ਨੂੰ ਡੀ ਜੀ ਪੀ ਲਗਾ ਦਿੱਤਾ ਗਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਕਾਰਜਕਾਲ ਵੀ ਪੂਰਾ ਹੋ ਚੁੱਕਾ ਹੈ ਅਤੇ ਚੋਣ ਜ਼ਾਬਤਾ ਲੱਗਣ ਦੀ ਤਿਆਰੀ ਹੈ।

ਸੂਬੇ ਦਾ ਕੋਈ ਸਥਾਈ ਡੀ ਜੀ ਪੀ ਨਾ ਹੋਣਾ ਵੀ ਪਿਛਲੇ ਅਰਸੇ ਦੌਰਾਨ ਚਰਚਾ ਦਾ ਵਿਸ਼ਾ ਰਿਹਾ ਹੈ। ਵੀ ਕੇ ਭਾਵਰਾ ਆਈ ਪੀ ਐੱਸ ਅਧਿਕਾਰੀ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਤੌਰ ਤੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਤੱਕ ਸੂਬੇ ਨੂੰ ਕੋਈ ਸਥਾਈ ਡੀ ਜੀ ਪੀ ਨਹੀਂ ਮਿਲ ਸਕਿਆ। ਸਿਧਾਰਥ ਚਟੋਪਾਧਿਆ ਤੋਂ ਬਾਅਦ ਹੁਣ ਵੀ ਕੇ ਭਾਵਰਾ ਨੂੰ ਸਥਾਈ ਤੌਰ ਤੇ ਸੂਬੇ ਦਾ ਡੀ ਜੀ ਪੀ ਲਗਾਇਆ ਗਿਆ ਹੈ।

Leave a Reply

Your email address will not be published.