ਤੇਜ਼ ਬਾਰਿਸ਼ ਚ ਗਰੀਬ ਪਰਿਵਾਰ ਤੇ ਡਿੱਗੀ ਘਰ ਦੀ ਛੱਤ, ਮੁਹੱਲੇ ਵਾਲੇ ਭੱਜੇ ਜਾਨਾਂ ਬਚਾਉਣ

ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਕ ਗਰੀਬ ਪਰਿਵਾਰ ਦੇ ਘਰ ਦਾ ਚਿਰਾਗ ਹੀ ਬੁਝਾ ਦਿੱਤਾ। ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਪੁੱਤਰ ਮਲਬੇ ਹੇਠ ਦਬ ਗਏ। ਮੁਹੱਲਾ ਵਾਸੀਆਂ ਨੇ ਔਰਤ ਨੂੰ ਤਾਂ ਮਲਬੇ ਹੇਠੋਂ ਜਿਉਂਦੀ ਕੱਢ ਲਿਆ ਪਰ ਜਦੋਂ ਤਕ ਉਸ ਦੇ ਪੁੱਤਰ ਨੂੰ ਕੱਢਿਆ ਗਿਆ, ਉਹ ਦਮ ਤੋੜ ਚੁੱਕਾ ਸੀ। ਪੁੱਤਰ ਦੀ ਉਮਰ 10 ਸਾਲ ਦੱਸੀ ਜਾਂਦੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।

ਛੱਤ ਡਿੱਗਣ ਸਮੇਂ ਉਸ ਦੀ ਮਾਂ ਅਤੇ ਛੋਟਾ ਭਰਾ ਘਰ ਵਿੱਚ ਸਨ। ਦੋਵੇਂ ਹੀ ਛੱਤ ਥੱਲੇ ਦੱਬ ਗਏ। ਉਸ ਦਾ ਕਹਿਣਾ ਹੈ ਕਿ ਮੁਹੱਲਾ ਵਾਸੀਆਂ ਨੇ ਮਲਬਾ ਹਟਾ ਕੇ ਦੋਵਾਂ ਨੂੰ ਬਾਹਰ ਕੱਢਿਆ। ਉਸ ਦੀ ਮਾਂ ਦੇ ਸੱਟ ਲੱਗੀ ਹੈ ਅਤੇ ਉਸ ਦੇ ਭਰਾ ਦੀ ਜਾਨ ਚਲੀ ਗਈ ਹੈ। ਮ੍ਰਿਤਕ ਬੱਚੇ ਦੀ ਮਾਂ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਉਸ ਤੋਂ ਚਾਹ ਮੰਗ ਰਿਹਾ ਸੀ। ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਇੰਨੇ ਵਿੱਚ ਹੀ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ। ਔਰਤ ਦੱਸਦੀ ਹੈ ਕਿ ਮੁਹੱਲਾ ਵਾਸੀਆਂ ਨੇ ਪਹਿਲਾਂ ਉਸ ਨੂੰ ਬਾਹਰ ਕੱਢਿਆ।

ਔਰਤ ਨੂੰ ਅ-ਫ਼-ਸੋ-ਸ ਹੈ ਕਿ ਜੇਕਰ ਉਸ ਦੇ ਪੁੱਤਰ ਨੂੰ ਪਹਿਲਾਂ ਕੱਢ ਲਿਆ ਜਾਂਦਾ ਤਾਂ ਉਸ ਦੀ ਜਾਨ ਬਚ ਜਾਂਦੀ। ਔਰਤ ਦੱਸਦੀ ਹੈ ਕਿ ਤੜਕੇ ਮਕਾਨ ਚੋਣ ਲੱਗ ਪਿਆ ਸੀ। ਉਸ ਦੇ ਦੱਸਣ ਮੁਤਾਬਕ ਇਹ ਉਨ੍ਹਾਂ ਕੋਲ ਕਿਰਾਏ ਦਾ ਮਕਾਨ ਹੈ। ਉਸ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਰਹਿਣ ਲਈ ਜਗ੍ਹਾ ਮਿਲਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦਾ ਕਿਰਾਇਆ ਦੇਣ ਤੋਂ ਛੁਟਕਾਰਾ ਹੋ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਪਈ। ਔਰਤ ਅਤੇ ਉਸ ਦਾ ਪੁੱਤਰ ਛੱਤ ਦੇ ਥੱਲੇ ਆ ਗਏ।

ਇਸ ਔਰਤ ਦੇ ਪੁੱਤਰ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਸੀਂ ਦੇਖਦੇ ਹਾਂ ਕਿ ਰਾਜਨੀਤਕ ਪਾਰਟੀਆਂ ਲੋਕਾਂ ਨਾਲ ਚੋਣਾਂ ਸਮੇਂ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਇਥੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਸਿਰ ਉੱਤੇ ਛੱਤ ਵੀ ਨਹੀਂ ਹੈ। ਹੁਣ ਫੇਰ ਚੋਣਾਂ ਦਾ ਸਮਾਂ ਹੈ। ਰਾਜਨੀਤਕ ਪਾਰਟੀਆਂ ਨੂੰ ਅਜਿਹੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *