ਵਿਆਹ ਤੋਂ ਮੁੱਕਰੀ ਸਹੇਲੀ ਤਾਂ ਮੁੰਡੇ ਨੇ ਚੁੱਕ ਲਿਆ ਵੱਡਾ ਗਲਤ ਕਦਮ? ਮਾਪਿਆਂ ਨੂੰ ਛੱਡ ਗਿਆ ਸਾਰੀ ਉਮਰ ਰੋਣ ਲਈ

ਜਲੰਧਰ ਵਿਖੇ ਪ੍ਰੇਮ ਸਬੰਧ ਦੇ ਚੱਲਦਿਆਂ ਇਕ ਲੜਕੇ ਵੱਲੋਂ ਆਪਣੀ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਲੜਕੇ ਦੀ ਜਾਨ ਜਾਣ ਪਿੱਛੇ ਲੜਕੀ ਵਾਲੇ ਹੀ ਜ਼ਿੰਮੇਵਾਰ ਹਨ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਲਈ ਗੁਹਾਰ ਲਗਾਈ ਜਾ ਰਹੀ ਹੈ। ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਸ਼ਮੀਰ ਸਿੰਘ ਲੰਬੜਦਾਰ ਵਾਸੀ ਅਲੀਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਲੜਕਾ ਮਹਿੰਦਰਪਾਲ ਪੁੱਤਰ ਜੀਤੂ ਰਾਮ ਦੇ ਲੜਕੇ ਅਜੇ ਕੁਮਾਰ ਦੇ ਕਿਰਨ ਨਾਮਕ ਲੜਕੀ ਨਾਲ ਪ੍ਰੇਮ ਸੰਬੰਧ ਚੱਲਦੇ ਸੀ। ਇਸ ਦੇ ਚੱਲਦਿਆਂ ਹੀ ਅਜੇ ਕੁਮਾਰ ਬੀਤੀ ਰਾਤ ਬਿਨਾਂ ਦੱਸੇ ਘਰੋਂ ਚਲਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਸੂਚਨਾ ਦਿੱਤੀ ਕਿ ਅਜੇ ਕੁਮਾਰ ਨੇ ਆਪਣੀ ਜਾਨ ਦੇ ਦਿੱਤੀ ਹੈ ਪਰ ਉਹਨਾਂ ਨੂੰ ਸ਼ੱ-ਕ ਹੈ ਕਿ ਕਿਸੇ ਨੇ ਉਸ ਨੂੰ ਮਾ-ਰ-ਕੇ ਸੁੱਟਿਆ ਹੈ।

ਇਸ ਸਬੰਧ ਵਿਚ ਉਹਨਾਂ ਨੇ ਐਸ ਐਚ ਓ ਨਾਲ ਗੱਲਬਾਤ ਕੀਤੀ ਅਤੇ ਐਸ ਐਚ ਓ ਨੇ ਉਨ੍ਹਾਂ ਨੂੰ ਇਨਸਾਫ਼ ਦਵਾਉਣ ਲਈ ਭਰੋਸਾ ਵੀ ਦਿੱਤਾ। ਅਜੇ ਕੁਮਾਰ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਜੇ ਕੁਮਾਰ ਉੱਮਰ 25 ਸਾਲ ,ਆਟੋ ਚਲਾਉਂਦਾ ਸੀ। ਬੀਤੀ ਰਾਤ ਅਜੇ ਘਰੋਂ ਇਹ ਕਹਿ ਕੇ ਗਿਆ ਕਿ ਉਹ ਸਵੇਰੇ ਆ ਜਾਵੇਗਾ ਪਰ ਉਹ ਘਰ ਵਾਪਸ ਨਾ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਪਹਿਰ ਸਮੇਂ ਉਸ ਦੀ ਜਾਨ ਜਾਣ ਦਾ ਹੀ ਪਤਾ ਲੱਗਾ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਜੇ ਦੇ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਸੀ।

ਇਸ ਕਾਰਨ ਉਨ੍ਹਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਨਾਲ ਕੁਝ ਗਲਤ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਵੱਲੋਂ ਦਰਖਾਸਤ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਪੋ-ਸ-ਟ-ਮਾ-ਰ-ਟ-ਮ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਲੜਕੇ ਦੀ ਮ੍ਰਿਤਕ ਦੇਹ ਜੀ ਟੀ ਰੋਡ ਦੀ ਪਟੜੀ ਨਾਲ ਲਟਕ ਰਹੀ ਹੈ। ਜਿਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨਾਲ ਮੌਕੇ ਤੇ ਪਹੁੰਚੇ।

ਇਸ ਸਬੰਧ ਵਿਚ ਮ੍ਰਿਤਕ ਲੜਕੇ ਦੇ ਪਿਤਾ ਮਹਿੰਦਰ ਪਾਲ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਲੜਕੇ ਦੇ ਕਿਸੇ ਕੁੜੀ ਨਾਲ 1 ਸਾਲ ਤੋਂ ਪ੍ਰੇਮ ਸੰਬੰਧ ਚਲਦੇ ਸਨ। ਜਿਸ ਕਾਰਨ ਦੋਨਾਂ ਵੱਲੋਂ ਵਿਆਹ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਲੜਕੀ ਨੇ ਕਿਸੇ ਕਾਰਨ ਅਚਾਨਕ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ। ਜਿਸ ਤੋਂ ਬਾਅਦ ਲੜਕਾ ਦੁ ਖੀ ਹੋ ਕੇ ਬੀਤੀ ਰਾਤ ਘਰੋਂ ਚਲਾ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ 306 ਦਾ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਪੋਸ-ਟਮਾ-ਰ-ਟ-ਮ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.