ਵੋਟਾਂ ਤੋਂ ਪਹਿਲਾਂ ਰਾਮ ਰਹੀਮ ਦੇ ਡੇਰੇ ਚ ਪਹੁੰਚੇ ਪੰਜਾਬ ਦੇ ਇਹ ਵੱਡੇ ਨਾਮੀ ਲੀਡਰ

ਜਿਉਂ ਹੀ ਚੋਣ ਕਮਿਸ਼ਨ ਨੇ 5 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਅਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਤਾਂ ਰਾਜਨੀਤਕ ਪਾਰਟੀਆਂ ਸਰਗਰਮ ਹੋ ਗਈਆਂ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਇੱਥੇ ਮੁੱਖ ਤੌਰ ਤੇ ਮੁਕਾਬਲਾ ਚਾਰ ਕੋਨਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਪਾਰਟੀਆਂ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹਨ। ਭਾਰਤੀ ਜਨਤਾ ਪਾਰਟੀ ਦੇ ਨਾਲ ਉਸ ਦੀਆਂ ਸਹਿਯੋਗੀ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼ਾਮਲ ਹੈ।

ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਕਾਫੀ ਡੇਰੇ ਹਨ। ਇਨ੍ਹਾਂ ਡੇਰਿਆਂ ਨਾਲ ਬਹੁਤ ਸਾਰੇ ਸ਼ਰਧਾਲੂ ਜੁੜੇ ਹੋਏ ਹਨ। ਇਹ ਸ਼ਰਧਾਲੂ ਡੇਰਾ ਮੁਖੀ ਦੇ ਕਹਿਣ ਤੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ। ਇਨ੍ਹਾਂ ਡੇਰਿਆਂ ਵਿੱਚੋਂ ‘ਡੇਰਾ ਸੱਚਾ ਸੌਦਾ’ ਇਕ ਅਜਿਹਾ ਡੇਰਾ ਹੈ, ਜਿਸ ਦੇ ਸ਼ਰਧਾਲੂ ਬਹੁਤ ਵੱਡੀ ਗਿਣਤੀ ਵਿੱਚ ਹਨ। ਇਸ ਡੇਰੇ ਦੀ ਹਮਾਇਤ ਕਿਸੇ ਵੀ ਰਾਜਨੀਤਕ ਪਾਰਟੀ ਦੀ ਜਿੱਤ ਹਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਡੇਰਾ ਸਲਾਬਤਪੁਰਾ ਵਿਖੇ ਪਹੁੰਚੇ ਹਨ। ਭਾਵੇਂ ਕੋਈ ਕੁੱਝ ਵੀ ਕਹਿੰਦਾ ਰਹੇ ਪਰ ਧਾਰਮਿਕ ਡੇਰਿਆਂ ਤੇ ਰਾਜਨੀਤਕ ਆਗੂਆਂ ਦੇ ਪਹੁੰਚਣ ਨੂੰ ਸਿਆਸੀ ਹੀ ਮੰਨਿਆ ਜਾਂਦਾ ਹੈ। ਜਦਕਿ ਇਹ ਦੋਵੇਂ ਆਗੂ ਆਪਣੀ ਫੇਰੀ ਨੂੰ ਵੋਟਾਂ ਤੋਂ ਪ੍ਰੇਰਿਤ ਨਹੀਂ ਮੰਨ ਰਹੇ। ਇਨ੍ਹਾਂ ਤੋਂ ਬਿਨਾਂ ਸਾਧੂ ਸਿੰਘ ਧਰਮਸੋਤ, ਵਿਜੇ ਇੰਦਰ ਸਿੰਗਲਾ ਅਤੇ ਜਗਰੂਪ ਗਿੱਲ ਵੀ ਇੱਥੇ ਚੱਕਰ ਲਗਾ ਚੁੱਕੇ ਹਨ।

ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੁਆਰਾ ਕਿਸ ਰਾਜਨੀਤਕ ਪਾਰਟੀ ਨੂੰ ਹਮਾਇਤ ਦਿੱਤੀ ਜਾਵੇਗੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਈ ਰਾਜਨੀਤਕ ਪਾਰਟੀਆਂ ਦੀਆਂ ਨਜ਼ਰਾਂ ਇਸ ਡੇਰੇ ਵੱਲ ਲੱਗੀਆਂ ਹੋਈਆਂ ਹਨ। ਇਹ ਪਾਰਟੀਆਂ ਡੇਰੇ ਦੀ ਹਮਾਇਤ ਲੈ ਕੇ ਕਾਮਯਾਬ ਹੋਣਾ ਚਾਹੁੰਦੀਆਂ ਹਨ।

Leave a Reply

Your email address will not be published.