ਇਸ ਕਾਂਡ ਨੇ ਹਿਲਾਕੇ ਰੱਖਤਾ ਪੰਜਾਬ, ਕੈਂਚੀਆਂ ਮਾਰ ਕੇ ਮਾਰਤਾ ਗੱਭਰੂ ਜਵਾਨ ਮੁੰਡਾ

ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਵਿਚ ਤਰੱਕੀ ਕਰ ਸਕਣ। ਮਾਤਾ ਪਿਤਾ ਕਿਸੇ ਨਾ ਕਿਸੇ ਤਰੀਕੇ ਆਪਣੇ ਬੱਚਿਆਂ ਦੇ ਖਰਚੇ ਪੂਰੇ ਕਰਦੇ ਹਨ ਪਰ ਬੱਚੇ ਵਿਦਿਆਰਥੀ ਜੀਵਨ ਵਿੱਚ ਹੀ ਕਈ ਅਜਿਹੇ ਕੰਮਾਂ ਵਿੱਚ ਪੈ ਜਾਂਦੇ ਹਨ, ਜਿਨ੍ਹਾਂ ਦੀ ਮਾਪਿਆਂ ਨੂੰ ਉਮੀਦ ਨਹੀਂ ਹੁੰਦੀ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਕੁਝ ਵਿਦਿਆਰਥੀਆਂ ਨੇ ਮਿਲ ਕੇ ਆਪਣੇ ਇਕ ਵਿਦਿਆਰਥੀ ਸਾਥੀ ਦੀ ਜਾਨ ਲੈ ਲਈ ਅਤੇ ਇੱਕ ਵਿਦਿਆਰਥੀ ਦੇ ਸੱ-ਟਾਂ ਲਗਾ ਦਿੱਤੀਆਂ।

ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮ੍ਰਿਤਕ ਦੇਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਹ 2 ਦੋਸਤ ਆਪਣੇ ਕਿਸੇ ਤੀਸਰੇ ਦੋਸਤ ਨੂੰ ਛੱਡਣ ਲਈ ਗਏ ਸਨ। ਪੁਰਾਣੀ ਆਪਸੀ ਖੁੰ-ਦ-ਕ ਕਾਰਨ ਉਨ੍ਹਾਂ ਦੇ ਕੁਝ ਵਿਦਿਆਰਥੀ ਸਾਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ।

ਇਹ ਵਿਦਿਆਰਥੀ ਬਾਜਵਾ ਕਲੋਨੀ ਦੇ ਰਹਿਣ ਵਾਲੇ ਹਨ। ਇਸ ਨੌਜਵਾਨ ਦੇ ਦੱਸਣ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੇ ਉਸ ਦੇ ਸਾਥੀ ਨਿਖਿਲ ਤੇ ਕੈਂਚੀ ਦੇ ਵਾਰ ਕਰਕੇ ਉਸ ਦੀ ਜਾਨ ਲੈ ਲਈ। ਉਸ ਦੇ ਦੂਸਰੇ ਸਾਥੀ ਤੇ ਵੀ ਕੈਂਚੀ ਨਾਲ ਵਾਰ ਕੀਤੇ ਗਏ ਹਨ। ਜਿਸ ਕਰਕੇ ਉਸ ਨੂੰ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਨਿਖਿਲ ਦੀ ਮ੍ਰਿਤਕ ਦੇਹ ਨੂੰ ਰਾਜਿੰਦਰਾ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ, ਜਿੱਥੇ ਉਸ ਦਾ ਪੋਸ-ਟਮਾ-ਰਟ-ਮ ਕੀਤਾ ਜਾਵੇਗਾ।

ਨੌਜਵਾਨ ਨੇ ਦੱਸਿਆ ਹੈ ਕਿ ਸਾਰੇ ਮੁੰਡਿਆਂ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਹੈ। ਇਨ੍ਹਾਂ ਦੀ ਆਪਸ ਵਿੱਚ ਲਾਗ ਡਾਟ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਨ੍ਹਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਕਿਸੇ ਮਾਤਾ ਪਿਤਾ ਦੇ ਬੁਢਾਪੇ ਦਾ ਸਹਾਰਾ ਖੋਹ ਲਿਆ। ਜਦਕਿ ਇਕ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਇਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਕੋਰਟ ਕਚਹਿਰੀ ਦੇ ਚੱਕਰ ਵਿੱਚ ਪਾ ਦਿੱਤਾ ਹੈ।

Leave a Reply

Your email address will not be published. Required fields are marked *