ਪੰਜਾਬ ਚ ਇਸ ਜਗ੍ਹਾ ਵਾਪਰਿਆ ਅੱਤ ਦਾ ਕਹਿਰ, ਆਟੋ ਤੇ ਕਾਰ ਦੀ ਟੱਕਰ ਚ ਤਿੰਨ ਦੀ ਮੋਤ

ਭੁਲੱਥ ਵਿਖੇ ਇਕ ਦ ਰ ਦ ਨਾ ਕ ਸੜਕ ਹਾ ਦ ਸਾ ਵਾਪਰਿਆ। ਜਿਸ ਵਿੱਚ 3 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ 9 ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਇਹ ਹਾ ਦ ਸਾ ਸੜਕ ਕਿਨਾਰੇ ਪੁੱਟੇ ਗਏ ਟੋਏ ਦੇ ਕਾਰਨ ਵਾਪਰਿਆ, ਕਿਉੰਕਿ ਟੋਏ ਤੋ ਬਚਾਅ ਕਰਦੇ ਕਰਦੇ ਇਕ ਟੈਂਪੂ ਅਤੇ ਗੱਡੀ ਦੀ ਆਪਸੀ ਟੱਕਰ ਹੋ ਗਈ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7-8 ਵਜੇ ਦੇ ਕਰੀਬ ਇਕ ਛੋਟਾ ਟੈਂਪੂ ਬੇਗੋਵਾਲ ਪਾਸੇ ਤੋਂ ਕਰਤਾਰਪੁਰ ਪਾਸੇ ਨੂੰ ਜਾ ਰਿਹਾ ਸੀ। ਸੜਕ ਕਿਨਾਰੇ ਟੋਆ ਹੋਣ ਕਾਰਨ ਹਾ ਦ ਸਾ ਵਾਪਰ ਗਿਆ। ਵਿਅਕਤੀ ਦੇ ਕਹਿਣ ਅਨੁਸਾਰ ਭੁਲੱਥ ਕਮੇਟੀ ਨੇ ਮਹੀਨੇ ਤੋਂ ਇਸ ਜਗ੍ਹਾ ਟੋਆ ਪੁਟਿਆ ਹੋਇਆ ਹੈ। ਜਦੋਂ ਟੈਂਪੂ ਟੋਏ ਦੇ ਕੋਲ ਆਇਆ ਤਾਂ ਟੋਏ ਤੋਂ ਬਚਾਅ ਲਈ ਪਾਸੇ ਹੋ ਕੇ ਲੰਘਣ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟੱਕਰ ਹੋ ਗਈ।

ਜਿਸ ਕਾਰਨ ਟੈਪੂ ਵਿਚ ਸਵਾਰ 12 ਸਵਾਰੀਆਂ ਵਿਚੋਂ 2 ਦੀ ਮੌਕੇ ਤੇ ਮੋਤ ਹੋ ਗਈ ਅਤੇ 1 ਨੂੰ ਇਲਾਜ ਲਈ ਲੈ ਕੇ ਜਾ ਰਹੇ ਸੀ। ਉਸ ਦੀ ਵੀ ਰਸਤੇ ਵਿਚ ਮੋਤ ਹੋ ਗਈ। ਬਾਕੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਕ ਨੌਜਵਾਨ ਨੇ ਇਸ ਹਾ ਦ ਸੇ ਲਈ ਲੀਡਰਾਂ ਉੱਤੇ ਦੋ ਸ਼ ਲਗਾਏ ਹਨ ਕਿ ਇਹ ਹਾ ਦ ਸਾ ਲੀਡਰਾਂ ਦੀ ਵਜ੍ਹਾ ਕਾਰਨ ਹੀ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਹਾ ਦ ਸੇ ਦੌਰਾਨ 3 ਦੀ ਮੋਤ ਹੋ ਚੁੱਕੀ ਹੈ। 4 ਵਿਅਕਤੀਆਂ ਦੀ ਹਾਲਤ ਗੰ ਭੀ ਰ ਦੱਸੀ ਜਾ ਰਹੀ ਹੈ

ਅਤੇ 4 ਵਿਅਕਤੀ ਖਤਰੇ ਤੋਂ ਬਾਹਰ ਹਨ। ਨੌਜਵਾਨ ਵਲੋਂ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਠੇਕੇਦਾਰ ਜਾਂ ਪ੍ਰਸ਼ਾਸਨ ਜਾਂ ਨਗਰ ਪੰਚਾਇਤ ਜੋ ਵੀ ਜ਼ਿੰਮੇਵਾਰ ਹੈ। ਇਸ ਦੀ ਜ਼ਿੰਮੇਵਾਰੀ ਲੈਣ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 9-30 ਟੈਂਪੂ ਵਿਚ 12 ਵਿਅਕਤੀ ਸਵਾਰ ਹੋ ਕੇ ਬੇਗੋਵਾਲ ਪੈਲਸ ਵਿੱਚ ਵੇਟਰ ਦਾ ਕੰਮ ਕਰਨ ਲਈ ਜਾ ਰਹੇ ਸੀ। ਜਦੋਂ ਉਹ ਵਾਪਸੀ ਭੁਲੱਥ ਮਹਾਰਾਜਾ ਪੈਲਸ ਦੇ ਸਾਹਮਣੇ ਪਹੁੰਚੇ

ਤਾਂ ਉਨ੍ਹਾਂ ਨਾਲ ਇੱਕ ਸੜਕ ਹਾ ਦ ਸਾ ਵਾਪਰਿਆ। ਭੁਲੱਥ ਮਹਾਰਾਜਾ ਪੈਲੇਸ ਦੇ ਸਾਹਮਣੇ ਸੀਵਰੇਜ ਦਾ ਕੰਮ ਚਲ ਰਿਹਾ ਹੈ ਜਦੋਂ ਟੈਪੂ ਉਥੋਂ ਦੀ ਲੰਘਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ 3 ਦੀ ਮੋਤ ਹੋ ਗਈ ਅਤੇ 9 ਨੂੰ ਇਲਾਜ ਲਈ ਹਸਪਤਾਲ ਦਾਖਲ ਹਨ। ਉਨ੍ਹਾਂ ਵੱਲੋਂ ਗੱਡੀ ਚਾਲਕ ਨੂੰ ਵੀ ਫੜ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.