ਨਵੀਂ ਕੋਠੀ ਚ ਚਾਹ ਲੈ ਕੇ ਗਏ ਸਰਪੰਚ ਨੂੰ ਉਤਾਰਿਆ ਮੋਤ ਦੇ ਘਾਟ, ਦੇਖੋ ਮੌਕੇ ਦੀ ਸਾਰੀ ਵੀਡੀਓ

ਪੰਜਾਬ ਵਿੱਚ ਚੋਣਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਚੋਣ ਜ਼ਾਬਤਾ ਵੀ ਲੱਗ ਗਿਆ ਹੈ ਪਰ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਤਿਵੇਂ ਤਿਵੇਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਕੋਈ ਲਗਾਮ ਲੱਗਦੀ ਨਜ਼ਰ ਨਹੀਂ ਆ ਰਹੀ। ਭਾਵੇਂ ਪੁਲੀਸ ਅਤੇ ਪ੍ਰਸ਼ਾਸਨ ਮਾੜੇ ਅਨਸਰਾਂ ਤੇ ਬਾਜ਼ ਵਰਗੀ ਅੱਖ ਰੱਖ ਰਿਹਾ ਹੈ ਪਰ ਫੇਰ ਵੀ ਅਜਿਹੇ ਵਿਅਕਤੀ ਕਾਰਵਾਈ ਕਰ ਹੀ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਪਟਿਆਲਾ ਦੇ ਝਿਲ ਪਿੰਡ ਤੋਂ ਸਾਹਮਣੇ ਆਇਆ ਹੈ,

ਜਿੱਥੇ ਸਾਬਕਾ ਸਰਪੰਚ ਦੀ ਕਿਸੇ ਵੱਲੋਂ ਜਾਨ ਲੈ ਲਈ ਗਈ। ਜਾਣਕਾਰੀ ਮੁਤਾਬਿਕ ਪੁਰਾਣੀ ਰੰ-ਜਿ-ਸ਼ ਦੇ ਚੱਲਦਿਆਂ ਕਿਸੇ ਵੱਲੋਂ ਝਿਲ ਪਿੰਡ ਦੇ ਸਾਬਕਾ ਸਰਪੰਚ ਉੱਤੇ ਗੋ-ਲੀ ਚਲਾ ਦਿੱਤੀ ਗਈ। ਜਿਸ ਕਾਰਨ ਸਰਪੰਚ ਦੀ ਜਾਨ ਚਲੀ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਥੋੜ੍ਹਾ ਸਮਾਂ ਪਹਿਲਾ ਹੀ ਸੂਚਨਾ ਮਿਲੀ ਕਿ ਤ੍ਰਿਪੜੀ ਇਲਾਕੇ ਦੇ ਸਾਬਕਾ ਸਰਪੰਚ ਤਾਰਾ ਦੱਤ ਦੀ ਕਿਸੇ ਨੇ ਜਾਨ ਲੈ ਲਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਸਾਬਕਾ ਸਰਪੰਚ ਤਾਰਾ ਦੱਤ ਦੀ ਪਿੰਡ ਵਿੱਚ ਕੋਠੀ ਬਣਨ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਉਹ ਕੋਠੀ ਵਿੱਚ ਚਾਹ ਦੇਣ ਲਈ ਗਿਆ ਸੀ। ਉੱਥੇ ਹੀ ਕਿਸੇ ਨੇ ਤਾਰਾ ਦੱਤ ਉੱਤੇ ਗੋਲੀ ਚਲਾ ਦਿੱਤੀ।

ਇਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਪੁਲੀਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਹ ਹਾਦਸਾ ਕੋਈ ਪੁਰਾਣੀ ਰੰ-ਜਿ-ਸ਼ ਦੇ ਕਾਰਨ ਵਾਪਰਿਆ, ਕਿਉਂਕਿ ਸਾਬਕਾ ਸਰਪੰਚ ਦੀ ਕਿਸੇ ਨਾਲ ਪੁਰਾਣੀ ਰੰ-ਜਿ-ਸ਼ ਚੱਲ ਰਹੀ ਸੀ, ਜਿਸ ਦੇ ਚਲਦਿਆਂ ਅਜਿਹਾ ਕੰਮ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਪਰਚਾ ਦਰਜ ਕੀਤਾ ਜਾਵੇਗਾ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *