ਯੂਕਰੇਨੀ ਮੁਟਿਆਰ ਨੇ ਭਾਰਤ ਆ ਕੇ ਕਰਵਾਇਆ ਵਿਆਹ, ਧਰਮਸ਼ਾਲਾ ਚ ਲਏ ਫੇਰੇ

ਦੋਹਾਂ ਮੁਲਕਾਂ ਵਿਚਕਾਰ ਸਰਹੱਦ ਅਤੇ ਇਨ੍ਹਾਂ ਮੁਲਕਾਂ ਦੇ ਕੁ ੜੱ ਤ ਣ ਭਰੇ ਰਿਸ਼ਤੇ ਵੀ ਪਿਆਰ ਕਰਨ ਵਾਲੀਆਂ 2 ਰੂਹਾਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣ ਸਕਦੇ। ਇਸ ਦੀ ਉਦਾਹਰਨ ਸਾਨੂੰ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੇਵ ਭੂਮੀ ਕਹੇ ਜਾਣ ਵਾਲੇ ਧਰਮਸ਼ਾਲਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਖਨਿਆਰਾ ਦੀਆਂ ਪਹਾੜੀਆਂ ਸਥਿਤ ਨਰਾਇਣ ਮੰਦਿਰ ਦਿਵਿਆ ਆਸ਼ਰਮ ਖਡੋਟਾ ਵਿਖੇ ਰੂਸ ਦੇ ਇਕ ਨੌਜਵਾਨ ਅਤੇ ਯੂਕਰੇਨੀ ਮੂਲ ਦੀ ਮੁਟਿਆਰ ਨੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ।

ਅਸੀਂ ਜਾਣਦੇ ਹਾਂ ਕਿ ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਟਕਰਾਅ ਚੱਲ ਰਿਹਾ ਹੈ। ਦੋਵੇਂ ਮੁਲਕਾਂ ਦੇ ਕਿੰਨੇ ਹੀ ਨਾਗਰਿਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਮਾ ਲੀ ਨੁ ਕ ਸਾ ਨ ਅਲੱਗ ਹੋਇਆ ਹੈ। ਅਜੇ ਵੀ ਇਹ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਪਰ ਦੂਜੇ ਪਾਸੇ ਦੋਵੇਂ ਮੁਲਕਾਂ ਦੇ ਕੁਝ ਅਜਿਹੇ ਲੋਕ ਵੀ ਹਨ ਜੋ ਇੱਕ ਦੂਜੇ ਨੂੰ ਅਥਾਹ ਪਿਆਰ ਕਰਦੇ ਹਨ। ਇੱਥੋਂ ਤੱਕ ਕੇ ਇਕੱਠੇ ਜ਼ਿੰਦਗੀ ਗੁਜ਼ਾਰਨ ਦੇ ਚਾਹਵਾਨ ਹਨ।

ਇਨ੍ਹਾਂ ਲੋਕਾਂ ਵਿੱਚ ਹੀ ਰੂਸ ਦੇ ਨੌਜਵਾਨ ਸਰਗੀ ਨੋਵਿਕਾ ਅਤੇ ਯੂਕਰੇਨੀ ਮੁਟਿਆਰ ਅਲਿਓਨਾ ਬ੍ਰਾਮੋਕਾ ਦਾ ਨਾਮ ਆਉਂਦਾ ਹੈ। ਇਨ੍ਹਾਂ ਦੋਵਾਂ ਨੇ ਭਾਰਤ ਦੇ ਹਿਮਾਚਲ ਪ੍ਰਦੇਸ਼ ਵਿਚ ਵਿਆਹ ਕਰਵਾਇਆ ਹੈ। ਇਨ੍ਹਾਂ ਦਾ ਮੰਦਿਰ ਵਿਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਹੋਇਆ। ਇਨ੍ਹਾਂ ਨੇ ਸੱਤ ਫੇਰੇ ਲਏ ਅਤੇ 7 ਜਨਮ ਤਕ ਇਕੱਠੇ ਰਹਿਣ ਦੀ ਇੱਛਾ ਪ੍ਰਗਟਾਈ। ਪੰਡਤ ਸੰਦੀਪ ਨੇ ਇਨ੍ਹਾਂ ਦਾ ਵਿਆਹ ਕਰਵਾਇਆ। ਦੋਵੇਂ ਵਿਆਹ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਸਨ।

ਅਜਿਹੇ ਵਿਆਹਾਂ ਦੀਆਂ ਹੋਰ ਵੀ ਉਦਾਹਰਣਾਂ ਦੇਖਣ ਨੂੰ ਮਿਲ ਜਾਂਦੀਆਂ ਹਨ। ਭਾਵੇਂ ਭਾਰਤ ਅਤੇ ਪਾਕਿਸਤਾਨ ਵਿੱਚ ਆਪਸੀ ਸੰਬੰਧ ਕਦੇ ਮਿੱਤਰਤਾ ਵਾਲੇ ਨਹੀਂ ਰਹੇ ਪਰ ਫੇਰ ਵੀ ਇੱਥੇ ਇੱਕ ਦੂਜੇ ਮੁਲਕ ਦੇ ਮੁੰਡੇ ਕੁੜੀਆਂ ਨਾਲ ਵਿਆਹ ਹੋ ਜਾਂਦੇ ਹਨ। ਕੁਝ ਸਮਾਂ ਪਹਿਲਾਂ ਭਾਰਤੀ ਅਭਿਨੇਤਰੀ ਰੀਨਾ ਰਾਏ ਨੇ ਪਾਕਿਸਤਾਨੀ ਮੋਹਸਿਨ ਖ਼ਾਨ ਨਾਲ ਵਿਆਹ ਕਰਵਾ ਲਿਆ ਸੀ। ਹੁਣ ਅਜਿਹੀ ਹੀ ਉਦਾਹਰਨ ਰੂਸ ਦੇ ਨੌਜਵਾਨ ਸਰਗੀ ਨੋਵਿਕਾ ਅਤੇ ਯੂਕਰੇਨੀ ਮੁਟਿਆਰ ਅਲਿਓਨਾ ਬ੍ਰਾਮੋਕਾ ਨੇ ਪੇਸ਼ ਕੀਤੀ ਹੈ।

Leave a Reply

Your email address will not be published.