ਬਟਾਲਾ ਦੇ ਕਸਬਾ ਡੇਰਾ ਬਾਬਾ ਨਾਨਕ ਨੇੜੇ ਮਾਲੇਵਾਲ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਹਰਦਰਵਾਲ ਕਲਾਂ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਹੀ ਪਰਿਵਾਰ ਦੇ 3 ਜੀਆਂ ਨੇ ਆਪਣੀ ਜਾਨ ਦੇਣ ਦੇ ਇਰਾਦੇ ਨਾਲ ਕੋਈ ਗਲਤ ਦਵਾਈ ਨਿਗਲ ਲਈ। ਪਰਿਵਾਰ ਦੇ ਕੁੱਲ 4 ਜੀਅ ਸਨ। ਪਰਿਵਾਰ ਦਾ ਮੁਖੀ ਕੇਵਲ ਸਿੰਘ ਉਸ ਸਮੇਂ ਆਪਣੇ ਕੰਮ ਤੇ ਹੋਣ ਕਾਰਨ ਘਰ ਵਿੱਚ ਨਹੀਂ ਸੀ। ਮਿਲੀ ਜਾਣਕਾਰੀ ਮੁਤਾਬਕ ਜਦੋਂ ਕੇਵਲ ਸਿੰਘ ਕੰਮ ਤੋਂ ਘਰ ਪਰਤਿਆ ਤਾਂ ਉਸ ਦੀ ਪਤਨੀ ਕੁਲਵਿੰਦਰ ਕੌਰ,
15 ਸਾਲਾ ਪੁੱਤਰ ਸੁਖਮਨਜੀਤ ਸਿੰਘ ਅਤੇ 13 ਸਾਲਾ ਧੀ ਗੁਰਮਿੰਦਰ ਕੌਰ ਡਿੱਗੇ ਪਏ ਸਨ। ਇਨ੍ਹਾਂ ਨੂੰ ਆਪਣੇ ਆਪ ਦੀ ਕੋਈ ਸੁੱਧ ਨਹੀਂ ਸੀ। ਕੇਵਲ ਸਿੰਘ ਦੁਆਰਾ ਜਦੋਂ ਆਪਣੀ ਪਤਨੀ, ਪੁੱਤਰ ਅਤੇ ਧੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਹੁੰਚਾਇਆ ਜਾ ਰਿਹਾ ਸੀ ਤਾਂ ਧੀ ਨੇ ਰਸਤੇ ਵਿੱਚ ਹੀ ਅੱਖਾਂ ਮੀਟ ਲਈਆਂ ਜਦਕਿ ਮਾਂ ਪੁੱਤਰ ਹਸਪਤਾਲ ਪਹੁੰਚ ਕੇ ਦਮ ਤੋੜ ਗਏ। ਭਾਵੇਂ ਸਮਝਿਆ ਜਾ ਰਿਹਾ ਹੈ ਕਿ ਇਸ ਘਟਨਾ ਪਿੱਛੇ ਘਰੇਲੂ ਕ ਲੇ ਸ਼ ਹੈ ਪਰ ਕੋਈ ਵੀ ਇਸ ਬਾਰੇ ਕੁਝ ਕਹਿਣ ਲਈ ਤਿਆਰ ਨਹੀਂ। ਇਸ ਮਾਹੌਲ ਵਿੱਚ ਕੋਈ ਕੁਝ ਵੀ ਨਹੀਂ ਬੋਲ ਰਿਹਾ। ਕੇਵਲ ਸਿੰਘ ਅਤੇ ਕੁਲਵਿੰਦਰ ਕੌਰ ਦੇ ਵਿਆਹ ਹੋਏ
ਨੂੰ 16-17 ਸਾਲ ਬੀਤ ਚੁੱਕੇ ਹਨ। ਮਿ੍ਤਕ ਦੇਹਾਂ ਅਜੇ ਵੀ ਅੰਮ੍ਰਿਤਸਰ ਵਿਖੇ ਹੀ ਹਸਪਤਾਲ ਵਿਚ ਪਈਆਂ ਹਨ। ਜੋ ਪੋ ਸ ਟ ਮਾ ਰ ਟ ਮ ਤੋਂ ਬਾਅਦ ਲਿਆਂਦੀਆਂ ਜਾਣਗੀਆਂ। ਪਰਿਵਾਰ ਦਾ ਇਕ ਹੀ ਮੈਂਬਰ ਕੇਵਲ ਸਿੰਘ ਰਹਿ ਗਿਆ ਹੈ ਅਤੇ ਉਸ ਦੇ ਅੰਮ੍ਰਿਤਸਰ ਹੋਣ ਕਾਰਨ ਘਰ ਨੂੰ ਤਾਲਾ ਲੱਗਾ ਹੋਇਆ ਹੈ। ਇਸ ਮਾਮਲੇ ਸਬੰਧੀ ਕੋਈ ਪੱਤਰ ਜਾਂ ਵੀਡਿਓ ਵੀ ਬਰਾਮਦ ਨਹੀਂ ਹੋਈ। ਜਿਸ ਤੋਂ ਇਸ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇ। ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।