ਮੂੰਹ ਬੰਨ ਕੇ ਆਏ 2 ਨੌਜਵਾਨ ਗੁਰੂਘਰੋੰ ਲੈ ਗਏ ਗੋਲਕ, ਫੇਰ ਪਾਰਕ ਚ ਜਾਕੇ ਜੋ ਕੀਤਾ ਉੱਡ ਗਏ ਹੋਸ਼

ਸ਼ਰਧਾਲੂ ਲੋਕ ਧਾਰਮਿਕ ਸਥਾਨਾਂ ਤੇ ਸ਼ਰਧਾ ਨਾਲ ਦਾਤਾਂ ਮੰਗਣ ਜਾਂਦੇ ਹਨ। ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਧਾਰਮਿਕ ਸਥਾਨਾਂ ਵਿੱਚੋਂ ਵੀ ਪੈਸੇ ਚੁੱਕਣ ਤੋਂ ਬਾਜ਼ ਨਹੀਂ ਆਉਂਦੇ। ਘਟਨਾ ਤਰਨਤਾਰਨ ਦੇ ਪਿੰਡ ਰਟੌਲ ਦੀ ਹੈ। ਜਿੱਥੇ ਗੁਰਦੁਆਰਾ ਸਾਹਿਬ ਵਿੱਚੋਂ ਨਾਮਲੂਮ ਵਿਅਕਤੀ ਗੁਰੂ ਘਰ ਦੀ ਗੋਲਕ ਹੀ ਚੁੱਕ ਕੇ ਲੈ ਗਏ। ਇਹ ਸ਼ਹੀਦ ਭਾਈ ਮਹਾਂ ਸਿੰਘ ਦਾ ਜਨਮ ਸਥਾਨ ਹੈ। ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਨੇੜਲੇ ਪਿੰਡ ਦਬੁਰਜੀ ਤੋਂ ਸੇਵਾ ਕਰਨ ਲਈ ਸਵੇਰੇ 4-15 ਵਜੇ ਆਉਂਦੇ ਹਨ।

ਉਸ ਤੋਂ ਪਹਿਲਾਂ ਲਗਭਗ 3 ਵਜੇ ਸਵੇਰੇ ਪਿੰਡ ਦੇ ਸਰਪੰਚ ਅਤੇ ਇਕ ਹੋਰ ਵਿਅਕਤੀ ਬਲਦੇਵ ਸਿੰਘ ਹਰ ਰੋਜ਼ ਗੁਰੂ ਘਰ ਪਹੁੰਚ ਜਾਂਦੇ ਹਨ। ਜਦੋਂ ਸਵੇਰੇ ਪਿੰਡ ਦੇ ਸਰਪੰਚ ਅਤੇ ਬਲਦੇਵ ਸਿੰਘ ਨੇ ਆ ਕੇ ਗੁਰੂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਗੋਲਕ ਨਹੀਂ ਸੀ ਅਤੇ ਗੁਰੂ ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ। ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਤੋਂ ਖਾਲੀ ਗੋਲਕ ਮਿਲੀ ਹੈ। ਸੀ.ਸੀ.ਟੀ.ਵੀ ਦੇਖਣ ਤੋਂ ਪਤਾ ਲੱਗਾ ਕਿ ਰਾਤ ਨੂੰ 12-45 ਵਜੇ 2 ਵਿਅਕਤੀ ਗੁਰਦੁਆਰਾ ਸਾਹਿਬ ਦਾ ਪਿਛਲਾ ਦਰਵਾਜ਼ਾ ਕਿਸੇ ਤਰ੍ਹਾਂ ਖੋਲ੍ਹ ਕੇ ਗੁਰੂ ਘਰ ਦੇ ਅੰਦਰ ਦਾਖਲ ਹੋਏ।

ਇਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਜਿਸ ਕਰਕੇ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਨ੍ਹਾਂ ਨੇ ਬਾਹਰ ਲਿਜਾ ਕੇ ਗੋਲਕ ਵਿੱਚੋਂ ਰਕਮ ਕੱਢ ਲਈ ਅਤੇ ਗੋਲਕ ਉਥੇ ਹੀ ਛੱਡ ਦਿੱਤੀ। ਗ੍ਰੰਥੀ ਸਿੰਘ ਜਦੋਂ 4-15 ਵਜੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਅਤੇ ਬਲਦੇਵ ਸਿੰਘ ਤੋਂ ਇਸ ਮਾਮਲੇ ਦੀ ਜਾਣਕਾਰੀ ਹਾਸਲ ਹੋਈ। ਦੱਸਿਆ ਜਾ ਰਿਹਾ ਹੈ ਕਿ ਗੋਲਕ ਵਿਚ ਅਖੰਡ ਪਾਠ ਸਾਹਿਬ, ਸੰਗਰਾਂਦ ਅਤੇ ਮੱਸਿਆ ਦਾ ਚੜ੍ਹਾਵਾ ਹੋਣ ਕਾਰਨ 50 ਹਜ਼ਾਰ ਰੁਪਏ ਹੋਣ ਦਾ ਅੰਦਾਜ਼ਾ ਹੈ।

ਜੋ ਨਾਮਲੂਮ ਵਿਅਕਤੀ ਕੱਢ ਕੇ ਲੈ ਗਏ ਹਨ। ਕੋਈ ਬੇ ਅ ਦ ਬੀ ਦੀ ਖ਼ਬਰ ਨਹੀਂ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ। ਪਿੰਡ ਵਾਸੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਦੀ ਪੁਲਿਸ ਤੋਂ ਮੰਗ ਕਰ ਰਹੇ ਹਨ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸੀ.ਸੀ.ਟੀ.ਵੀ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.