ਲੋਨ ਲੈਣ ਵਾਲੇ ਧਿਆਨ ਨਾਲ ਪੜ੍ਹਨ ਇਹ ਜਾਣਕਾਰੀ, ਕਿਤੇ ਭੁਲੇਖੇ ਚ ਨਾ ਕਰ ਲਿਓ ਗਲਤੀ

ਮਹਿੰਗਾਈ ਜ਼ਿਆਦਾ ਹੋਣ ਕਾਰਨ ਅੱਜ ਕੱਲ੍ਹ ਲੋਕ ਕਰਜ਼ ਲੈ ਕੇ ਸਾਮਾਨ ਬਣਾਉਂਦੇ ਹਨ। ਕਿਸੇ ਨੇ ਮਕਾਨ ਬਣਾਉਣਾ ਹੋਵੇ, ਗੱਡੀ ਲੈਣੀ ਹੋਵੇ ਜਾਂ ਕੋਈ ਹੋਰ ਚੀਜ਼ ਖਰੀਦਣੀ ਹੋਵੇ ਤਾਂ ਬੈਂਕ ਤੋਂ ਕਰਜ਼ਾ ਲਿਆ ਜਾਂਦਾ ਹੈ ਪਰ ਹੁਣ ਇਹ ਕੰਮ ਪਹਿਲਾਂ ਵਾਂਗ ਸੌਖਾ ਨਹੀਂ ਰਿਹਾ। ਇਹ ਜਾਣਕਾਰੀ ਉਨ੍ਹਾਂ ਲੋਕਾਂ ਲਈ ਹੀ ਹੈ ਜੋ ਬੈਂਕਾਂ ਤੋਂ ਕਰਜ਼ਾ ਲੈਣ ਦੇ ਚਾਹਵਾਨ ਹਨ ਜਾਂ ਜਿਨ੍ਹਾਂ ਨੇ ਕਰਜ਼ਾ ਲਿਆ ਹੋਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਰੈਪੋ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ।

ਇਹ ਵਾਧਾ 50 ਬੇਸਿਸ ਪੁਆਇੰਟ ਦਾ ਹੋਇਆ ਹੈ। ਇਸ ਤਰ੍ਹਾਂ ਰੈਪੋ ਰੇਟ 4.90 ਤੋਂ ਵਧ ਕੇ 5.40 ਹੋ ਗਿਆ ਹੈ। ਜਿਸ ਕਾਰਨ ਨਵਾਂ ਕਰਜ਼ਾ ਲੈਣ ਵਾਲਿਆਂ ਨੂੰ ਹੁਣ ਕਰਜ਼ਾ ਹਾਸਲ ਕਰਨਾ ਸੌਖਾ ਨਹੀਂ ਰਹੇਗਾ। ਇਸ ਦੇ ਨਾਲ ਹੀ ਜਿਹੜੇ ਵਿਅਕਤੀ ਕਰਜ਼ਾ ਲੈ ਚੁੱਕੇ ਹਨ ਅਤੇ ਕਿਸ਼ਤਾਂ ਭਰ ਰਹੇ ਹਨ ਉਨ੍ਹਾਂ ਦੀ ਈ ਐੱਮ ਆਈ ਤੇ ਅਸਰ ਪਵੇਗਾ। ਹੁਣ ਜਾਂ ਤਾਂ ਇਨ੍ਹਾਂ ਕਰਜ਼ਦਾਰਾਂ ਦੀਆ ਕਿਸ਼ਤਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਜਾਂ ਉਨ੍ਹਾਂ ਦੀ ਕਿਸ਼ਤ ਦੀ ਰਕਮ ਵਧਾਈ ਜਾਵੇਗੀ

ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਕੀਤੇ ਗਏ ਰੈਪੋ ਦਰਾਂ ਵਿੱਚ ਵਾਧੇ ਦੇ ਮੱਦੇਨਜ਼ਰ ਇਹ ਅਸਰ ਜ਼ਰੂਰ ਪਵੇਗਾ। ਜਿਹੜੇ ਵਿਅਕਤੀ ਕਿਸੇ ਵੀ ਕਿਸਮ ਦਾ ਕਰਜ਼ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਕਰਜ਼ ਹਾਸਲ ਕਰਨਾ ਸੌਖਾ ਨਹੀਂ ਰਹੇਗਾ। ਮਹਿੰਗਾਈ ਨੇ ਲੋਕਾਂ ਦਾ ਪਹਿਲਾਂ ਹੀ ਕਚੂੰਮਰ ਕੱਢਿਆ ਹੋਇਆ ਹੈ। ਜਿਸ ਕਰਕੇ ਲੋਕ ਕਰਜ਼ਾ ਲੈ ਕੇ ਆਪਣਾ ਕੰਮ ਚਲਾ ਲੈਂਦੇ ਸਨ। ਹੁਣ ਤਾਂ ਕਰਜ਼ਾ ਲੈਣਾ ਵੀ ਸੌਖਾ ਨਹੀਂ ਰਿਹਾ।

Leave a Reply

Your email address will not be published.