16 ਸਾਲਾ ਪੁੱਤ ਦੀ ਹੋਈ ਮੋਤ ਤਾਂ ਪਰਿਵਾਰ ਨੇ ਕਰਤਾ ਸਸਕਾਰ, ਹੁਣ 2 ਦਿਨ ਬਾਅਦ ਖੁੱਲਿਆ ਮੋਤ ਦਾ ਰਾਜ਼ ਤਾਂ ਉੱਡ ਗਏ ਹੋਸ਼

ਫ਼ਰੀਦਕੋਟ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਬੇਗੂਵਾਲਾ ਵਿੱਚ 16 ਸਾਲਾ ਲਡ਼ਕੇ ਛੰਨਾਂ ਸਿੰਘ ਦੀ ਜਾਨ ਜਾਣ ਤੋਂ ਬਾਅਦ ਇਸ ਦੇ ਕਾਰਨਾਂ ਦਾ ਭੇਤ ਖੁੱਲ੍ਹਿਆ ਹੈ। ਪਰਿਵਾਰ ਨੇ ਤਾਂ ਉਸ ਦਾ ਸਸਕਾਰ ਵੀ ਕਰ ਦਿੱਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿਆਰਾ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਬੇਗੂਵਾਲਾ ਦੇ 16 ਸਾਲਾ ਪੁੱਤਰ ਛੰਨਾ ਸਿੰਘ ਦੀ ਕਿਸੇ ਕਾਰਨ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਪਿੰਡ ਵਾਸੀਆਂ

ਅਤੇ ਰਿਸ਼ਤੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਉਸ ਦਾ ਸਸਕਾਰ ਕਰ ਦਿੱਤਾ। ਇਸ ਦੌਰਾਨ ਹੀ ਪੁਲਿਸ ਨੂੰ ਕਿਸੇ ਨੇ ਸੂਹ ਦਿੱਤੀ ਕਿ ਮਿ੍ਤਕ ਦੀ ਜਾਨ ਕਿਸੇ ਦੁਆਰਾ ਅਮਲ ਦੀ ਓ ਵ ਰ ਡੋ ਜ਼ ਦਿੱਤੇ ਜਾਣ ਨਾਲ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਪੁਲਿਸ ਪਿੰਡ ਦੀ ਪੰਚਾਇਤ ਨੂੰ ਲੈ ਕੇ ਮ੍ਰਿਤਕ ਦੇ ਪਿਤਾ ਕੋਲ ਪਹੁੰਚੀ। ਮ੍ਰਿਤਕ ਦੇ ਪਿਤਾ ਨੂੰ ਸਾਰੀ ਕਹਾਣੀ ਦੱਸੀ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਪੁਲਿਸ

ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦਾ 16 ਸਾਲਾ ਪੁੱਤਰ ਘਰ ਤੋਂ ਉਨ੍ਹਾਂ ਦਾ ਮੋਟਰਸਾਈਕਲ ਚੁੱਕ ਕੇ ਲੈ ਗਿਆ। ਉਹ ਲਖਵਿੰਦਰ ਸਿੰਘ ਬੱਗੀ ਅਤੇ ਸਤਨਾਮ ਸਿੰਘ ਸੋਨੂੰ ਨੂੰ ਮਿਲਿਆ। ਜੋ ਇਸੇ ਪਿੰਡ ਦੇ ਰਹਿਣ ਵਾਲੇ ਹਨ। ਇਸ ਤੋਂ ਬਾਅਦ ਇਨ੍ਹਾਂ ਨੇ ਅਮਲ ਪਦਾਰਥ ਖ਼ਰੀਦਿਆ ਅਤੇ ਲਖਵਿੰਦਰ ਸਿੰਘ ਬੱਗੀ ਦੇ ਘਰ ਜਾ ਕੇ ਇਸ ਦੀ ਵਰਤੋਂ ਕੀਤੀ। ਲਖਵਿੰਦਰ ਸਿੰਘ ਬੱਗੀ ਅਮਲ ਦੀ ਵਰਤੋਂ ਕਰਨ ਦਾ ਆਦੀ ਹੈ ਅਤੇ ਆਪਣੇ ਪਰਿਵਾਰ ਤੋਂ ਵੱਖਰਾ ਰਹਿੰਦਾ ਹੈ। ਮ੍ਰਿਤਕ ਨੌਜਵਾਨ ਘੱਟ ਅਮਲ ਕਰਦਾ ਸੀ

ਪਰ ਉਸ ਨੂੰ ਵੱਧ ਡੋਜ਼ ਦੇ ਦਿੱਤੀ ਗਈ। ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਲਖਵਿੰਦਰ ਸਿੰਘ ਬੱਗੀ ਅਤੇ ਸਤਨਾਮ ਸਿੰਘ ਸੋਨੂੰ ਉਸ ਤੇ ਪਾਣੀ ਦੇ ਛਿੱਟੇ ਪਾਉਂਦੇ ਰਹੇ ਅਤੇ ਮਾਲਿਸ਼ ਵਗੈਰਾ ਕਰਦੇ ਰਹੇ। ਜਦੋਂ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਦੋਵੇਂ ਨੌਜਵਾਨ ਰਾਤ ਦੇ 8 ਵਜੇ ਛੰਨਾਂ ਸਿੰਘ ਨੂੰ ਉਸ ਦੇ ਮੋਟਰਸਾਈਕਲ ਤੇ ਬਿਠਾ ਕੇ ਉਸ ਦੇ ਘਰ ਛੱਡ ਆਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਮੁਤਾਬਕ ਲਖਵਿੰਦਰ ਅਤੇ ਸਤਨਾਮ ਨੇ ਮ੍ਰਿਤਕ ਦੇ ਪਿਤਾ ਨੂੰ ਕਿਹਾ

ਕਿ ਉਨ੍ਹਾਂ ਦਾ ਪੁੱਤਰ ਪਿੰਡ ਦੇ ਹੀ ਵਾਟਰ ਵਰਕਸ ਵਿੱਚ ਬੇ ਹੋ ਸ਼ੀ ਦੀ ਹਾਲਤ ਵਿੱਚ ਡਿੱਗਿਆ ਪਿਆ ਸੀ। ਉਹ ਉਸ ਨੂੰ ਚੁੱਕ ਕੇ ਲਿਆਏ ਹਨ। ਇਸ ਤੋਂ ਬਾਅਦ ਮ੍ਰਿਤਕ ਦਾ ਪਿਤਾ ਆਪਣੇ ਪੁੱਤਰ ਨੂੰ ਇਕ ਦੋ ਹਸਪਤਾਲਾਂ ਵਿਚ ਲੈ ਗਿਆ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਨੌਜਵਾਨ ਦੀ ਕੁਝ ਘੰਟੇ ਪਹਿਲਾਂ ਜਾਨ ਜਾ ਚੁੱਕੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਲਖਵਿੰਦਰ ਸਿੰਘ ਅਤੇ ਸਤਨਾਮ ਸਿੰਘ ਤੇ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.