ਕੁੱਤਾ ਚੁੱਕੀ ਫਿਰਦਾ ਸੀ 7 ਮਹੀਨੇ ਦੇ ਬੱਚੇ ਦਾ ਸ਼ਰੀਰ, ਪੁਲਿਸ ਨੇ ਦੇਖੀ ਵੀਡੀਓ ਤਾਂ ਪੈਰਾਂ ਹੇਠੋਂ ਨਿਕਲੀ ਜ਼ਮੀਨ

ਕਈ ਲੋਕ ਤਾਂ ਅਜਿਹੀਆਂ ਹਰਕਤਾਂ ਕਰਦੇ ਹਨ ਕਿ ਉਨ੍ਹਾਂ ਨੂੰ ਸਮਾਜ ਦੀ ਵੀ ਪ੍ਰਵਾਹ ਨਹੀਂ। ਖੰਨਾ ਤੋਂ ਲੋਕਾਂ ਨੇ ਇਕ ਕੁੱਤੇ ਦੇ ਮੂੰਹ ਵਿੱਚੋਂ 7-8 ਮਹੀਨੇ ਦੇ ਭਰੂਣ ਨੂੰ ਛੁਡਵਾਇਆ ਹੈ। ਇਹ ਇੱਕ ਲੜਕਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਲਈ ਜ਼ਿੰਮੇਵਾਰ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਿਰਨ ਪ੍ਰਿਆ ਧੀਮਾਨ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਾਲ ਆਈ ਸੀ ਕਿ ਇਕ ਕੁੱਤਾ 7 -8 ਮਹੀਨੇ ਦੇ ਭਰੂਣ ਨੂੰ ਲਈ ਫਿਰ ਰਿਹਾ ਹੈ।

ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਮੁਲਾਜ਼ਮਾਂ ਨੇ ਪਹਿਲਾਂ ਹੀ ਇਸ ਨੂੰ ਢੱਕ ਕੇ ਰੱਖਿਆ ਹੋਇਆ ਸੀ। ਇਸ ਦੇ ਥੋੜ੍ਹੇ ਥੋੜ੍ਹੇ ਵਾਲ ਹਨ ਅਤੇ ਕੁੱਤਿਆਂ ਨੇ ਇਸ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ ਲਈ ਜ਼ਿੰਮੇਵਾਰ ਔਰਤ ਦੀ ਨ ਖੇ ਧੀ ਕੀਤੀ ਹੈ। ਸੁਨੀਲ ਨੇ ਦੱਸਿਆ ਹੈ ਕਿ ਉਹ ਕਿਸੇ ਗਾਹਕ ਨੂੰ ਸਬਜ਼ੀ ਦੇ ਰਿਹਾ ਸੀ। ਉਸ ਨੂੰ ਕਿਸੇ ਗਾਹਕ ਨੇ ਪੁੱਛਿਆ ਕਿ ਦੇਖੋ ਤਾਂ ਇਹ ਕੀ ਹੈ? ਕੁੱਤਾ ਲੈ ਕੇ ਆਇਆ ਹੈ। ਉੱਥੇ ਕਈ ਬੰਦੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਫੋਨ ਕੀਤਾ ਗਿਆ।

ਇੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਅਮਲੋਹ ਸਾਈਡ ਤੋਂ ਇੱਕ ਕੁੱਤਾ ਇਸ ਨੂੰ ਆਪਣੇ ਮੂੰਹ ਵਿੱਚ ਪਾ ਕੇ ਲੈ ਕੇ ਆਇਆ ਹੈ। ਜਿਸ ਨੂੰ 6-54 ਵਜੇ ਇੱਥੇ ਦੇਖਿਆ ਗਿਆ। ਇਹ ਇੱਕ ਲੜਕਾ ਸੀ। ਵਾਰਡ ਨੰਬਰ 17 ਦੇ ਕੌਂਸਲਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਇਕ ਕੁੱਤਾ ਛੋਟੇ ਬੱਚੇ ਨੂੰ ਖਿੱਚੀ ਫਿਰ ਰਿਹਾ ਹੈ। ਲੋਕਾਂ ਨੇ ਇਸ ਨੂੰ ਛੁਡਾ ਲਿਆ। ਉਹ ਆਪ ਵੀ ਮੌਕੇ ਤੇ ਪਹੁੰਚੇ ਹਨ।

ਕੌਂਸਲਰ ਨੇ ਇਸ ਘਟਨਾ ਲਈ ਜ਼ਿੰਮੇਵਾਰ ਸ਼ਖ਼ਸ ਦੀ ਨ ਖੇ ਧੀ ਕਰਦੇ ਹੋਏ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਿਹੜਾ ਵੀ ਡਾਕਟਰ ਜਾਂ ਨਰਸ ਇਸ ਮਾਮਲੇ ਵਿੱਚ ਫਡ਼ਿਆ ਜਾਂਦਾ ਹੈ, ਉਸ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਅਮਲੋਹ ਸਾਈਡ ਤੋਂ ਇੱਕ ਕੁੱਤਾ ਇਸ ਨੂੰ ਮੂੰਹ ਵਿੱਚ ਪਾ ਕੇ ਲਿਆ ਰਿਹਾ ਸੀ। ਉਨ੍ਹਾਂ ਨੇ ਸੰਜੀਵ ਕੁਮਾਰ ਪੁੱਤਰ ਲੇਟ ਰਾਮ ਸਰੂਪ ਦਾ ਬਿਆਨ ਦਰਜ ਕੀਤਾ ਹੈ। ਇਨ੍ਹਾਂ ਦੀ ਆਪਣੀ ਦੁਕਾਨ ਹੈ। ਉਸ ਸਮੇਂ ਸੰਜੀਵ ਕੁਮਾਰ ਕੈਮਰੇ ਵਿਚ ਦੇਖ ਰਿਹਾ ਸੀ।

ਉਸ ਨੇ ਦੇਖਿਆ ਕਿ ਇਕ ਕੁੱਤਾ ਆਇਆ ਅਤੇ ਉਸ ਨੇ ਇਸ ਨੂੰ ਦੁਕਾਨ ਦੇ ਅੱਗੇ ਸੁੱਟ ਦਿੱਤਾ। ਸੰਜੀਵ ਕੁਮਾਰ ਤੁਰੰਤ ਇਹ ਦੇਖਣ ਲਈ ਪਹੁੰਚਿਆ ਕਿ ਕੁੱਤੇ ਨੇ ਕੀ ਸੁੱਟਿਆ ਹੈ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਇਹ ਇੱਕ ਭਰੂਣ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇੱਕ ਲੜਕਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਦਾ ਪੋ ਸ ਟ ਮਾ ਰ ਟ ਮ ਹੋਵੇਗਾ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਲਈ ਜ਼ਿੰਮੇਵਾਰ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *