ਟਰੱਕ ਨੇ ਟਾਇਰ ਹੇਠਾਂ ਕੁਚਲੀ 19 ਸਾਲਾ ਜਵਾਨ ਕੁੜੀ, ਧੀ ਦੀ ਲਾਸ਼ ਦੇਖ ਧਾਹਾਂ ਮਾਰ ਮਾਰ ਰੋਵੇ ਮਾਂ

ਮੁਕਤਸਰ ਸਾਹਿਬ ਤੋਂ ਮਨਪ੍ਰੀਤ ਕੌਰ ਨਾਮ ਦੀ ਲੜਕੀ ਦੇ ਟਰੱਕ ਹੇਠਾਂ ਆ ਜਾਣ ਕਾਰਨ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਉਮਰ 18-19 ਸਾਲ ਸੀ ਅਤੇ ਉਹ ਸਾਈਕਲ ਤੇ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਹੀ ਸੀ। ਲੜਕੀ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਇਨਸਾਫ ਦੀ ਮੰਗ ਕਰ ਰਹੀ ਹੈ। ਲੜਕੀ ਦੀ ਮਾਂ ਰਾਣੀ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ 3 ਧੀਆਂ ਅਤੇ ਇੱਕ ਪੁੱਤਰ ਸੀ। ਸਭ ਤੋਂ ਵੱਡੀ ਲੜਕੀ ਵਿਆਹੀ ਹੋਈ ਹੈ। ਉਸ ਤੋਂ ਛੋਟੀ ਮਨਪ੍ਰੀਤ ਕੌਰ ਅਜੇ ਕੁਆਰੀ ਸੀ ਅਤੇ ਘਰਾਂ ਵਿੱਚ ਕੰਮ ਕਰਦੀ ਸੀ।

ਰਾਣੀ ਨੇ ਦੱਸਿਆ ਹੈ ਕਿ ਉਸ ਦੀ ਆਪਣੀ ਤਬੀਅਤ ਠੀਕ ਨਹੀਂ ਸੀ ਅਤੇ ਉਹ ਘਰ ਹੀ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਕੌਰ ਤੇ ਕਿਸੇ ਨੇ ਟਰੱਕ ਚੜ੍ਹਾ ਦਿੱਤਾ ਹੈ। ਜਿਸ ਨਾਲ ਉਸ ਦੀ ਜਾਨ ਚਲੀ ਗਈ ਹੈ। ਰਾਣੀ ਨੇ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਅਮਲ ਦੀ ਵਰਤੋਂ ਦਾ ਆਦੀ ਹੈ। ਇਸ ਕਰਕੇ ਉਹ ਆਪਣੀ ਧੀਆਂ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਰਹੀ ਸੀ। ਗੁਰਮੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਜਦੋਂ ਮ੍ਰਿਤਕਾ ਮਨਪ੍ਰੀਤ ਕੌਰ ਘਰ ਤੋਂ ਗਈ ਹੈ ਤਾਂ ਉਸ ਨੂੰ ਗਲੀ ਵਿੱਚ ਮਿਲੀ ਹੈ।

ਉਹ ਉਨ੍ਹਾਂ ਨੂੰ ਬੁਲਾ ਕੇ ਲੰਘੀ ਹੈ। ਗੁਰਮੀਤ ਸਿੰਘ ਦੇ ਦੱਸਣ ਮੁਤਾਬਕ ਜਦੋਂ ਲੜਕੀ ਪੁਲ ਤੇ ਪਹੁੰਚੀ ਤਾਂ ਸਪੈਸ਼ਲ ਲੱਗੀ ਹੋਣ ਕਾਰਨ ਦੂਜੇ ਪਾਸੇ ਤੋਂ ਅਮਰਜੀਤ ਸਿੰਘ ਨਾਮ ਦਾ ਟਰੱਕ ਡਰਾਈਵਰ ਗੱਡੀ ਨੂੰ ਬੜੀ ਤੇਜ਼ ਲੈ ਕੇ ਆਇਆ। ਲੜਕੀ ਆਪਣੀ ਸਾਈਡ ਜਾ ਰਹੀ ਸੀ। ਇਸ ਦੇ ਬਾਵਜੂਦ ਵੀ ਟਰੱਕ ਚਾਲਕ ਨੇ ਉਸ ਤੇ ਟਰੱਕ ਚੜ੍ਹਾ ਦਿੱਤਾ। ਜਿਸ ਨਾਲ ਲੜਕੀ ਦੀ ਜਾਨ ਚਲੀ ਗਈ। ਗੁਰਮੀਤ ਸਿੰਘ ਦੀ ਦ ਲੀ ਲ ਹੈ ਕਿ ਇਸ ਹਾਦਸੇ ਲਈ ਠੇਕੇ ਵਾਲੇ ਜ਼ਿੰਮੇਵਾਰ ਹਨ। ਜਦੋਂ ਆਉਂਦੇ ਜਾਂਦੇ ਲੋਕ ਦਾ ਰੂ ਖਰੀਦਣ ਲਈ ਠੇਕੇ ਅੱਗੇ ਆਪਣੇ ਵਾਹਨ ਖੜ੍ਹੇ ਕਰਦੇ ਹਨ ਤਾਂ ਆਵਾਜਾਈ ਰੁਕ ਜਾਂਦੀ ਹੈ ਅਤੇ ਹਾਦਸੇ ਵਾਪਰਦੇ ਹਨ।

ਗੁਰਮੀਤ ਸਿੰਘ ਨੇ ਮੰਗ ਕੀਤੀ ਹੈ ਕਿ ਠੇਕੇ ਸ਼ਹਿਰ ਤੋਂ ਬਾਹਰ ਹੋਣੇ ਚਾਹੀਦੇ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਠੇਕੇ ਦੇ ਅੱਗੇ ਉਸ ਸਮੇਂ ਬਲੈਰੋ ਗੱਡੀ ਖੜ੍ਹੀ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤਾਂ ਉਨ੍ਹਾਂ ਨੇ ਗੱਡੀ ਅੰਦਰ ਕਰ ਲਈ ਹੈ। ਗੁਰਮੀਤ ਸਿੰਘ ਨੇ ਇਹ ਵੀ ਮੰਗ ਕੀਤੀ ਹੈ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਮ੍ਰਿਤਕ ਲੜਕੀ ਜਲਾਲਾਬਾਦ ਬਾਈਪਾਸ ਰੋਡ, ਗਲੀ ਨੰਬਰ 2, ਵਾਰਡ ਨੰਬਰ 22, ਗੁਰੂ ਨਾਨਕ ਕਾਲੋਨੀ ਦੀ ਰਹਿਣ ਵਾਲੀ ਸੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪੀਸੀਆਰ ਤੋਂ ਇਤਲਾਹ ਮਿਲੀ ਸੀ ਕਿ ਇਕ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇਕ ਲੜਕੀ ਟਰੱਕ ਦੇ ਹੇਠਾਂ ਆਉਣ ਕਾਰਨ ਅੱਖਾਂ ਮੀਟ ਗਈ ਸੀ, ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *