ਮੋਤ ਨੇ ਤੋੜੀ 3 ਦੋਸਤਾਂ ਦੀ ਪੱਕੀ ਯਾਰੀ, ਸ਼ਿਮਲਾ ਘੁੰਮਣ ਜਾ ਰਹੇ ਮੁੰਡਿਆਂ ਨਾਲ ਵਾਪਰਿਆ ਭਾਣਾ

ਅੰਬਾਲਾ ਤੋਂ ਬਨੂੜ ਵਾਇਆ ਤੇਪਲਾ ਜਾਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਖਲੋਰ ਨੇੜੇ ਇਕ ਕਾਰ ਅਤੇ ਘੋੜਾ ਟਰਾਲੇ ਵਿਚਕਾਰ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ। ਟੱਕਰ ਵੱਜਣ ਕਾਰਨ ਘੋੜਾ ਟਰਾਲਾ ਅਤੇ ਕਾਰ ਖਤਾਨਾਂ ਵਿੱਚ ਜਾ ਡਿੱਗੇ। ਜਿਸ ਕਾਰਨ ਕਾਰ ਵਿੱਚ ਸਵਾਰ 3 ਦੋਸਤਾਂ ਵਿੱਚੋਂ 28 ਸਾਲਾ ਵਿਜੇ ਕੁਮਾਰ ਪੁੱਤਰ ਪ੍ਰੀਤਮ ਦੀ ਜਾਨ ਚਲੀ ਗਈ ਹੈ। ਉਸ ਦਾ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਪੋ ਸ ਟ ਮਾ ਰ ਟ ਮ ਕੀਤਾ ਗਿਆ ਹੈ।

ਮ੍ਰਿਤਕ ਦੇ ਦੂਸਰੇ ਦੋਵੇਂ ਦੋਸਤ ਵਿਕਾਸ ਸੈਣੀ ਪੁੱਤਰ ਸੁਮੇਰ ਸਿੰਘ ਅਤੇ ਪ੍ਰਵੀਨ ਪੁੱਤਰ ਵਜ਼ੀਰ ਸਿੰਘ ਚੰਡੀਗਡ਼੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਹਨ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਜ਼ਿਲ੍ਹਾ ਝੱਜਰ ਤੋਂ ਜੋਰੀ ਨਗਰ ਬਹਾਦਰਗੜ੍ਹ ਨਾਲ ਸਬੰਧਤ ਇਹ ਤਿੰਨੇ ਦੋਸਤ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿੱਚ ਕਾਰ ਤੇ ਸਵਾਰ ਹੋ ਕੇ ਸ਼ਿਮਲਾ ਜਾ ਰਹੀ ਸੀ। ਜਦੋਂ ਇਨ੍ਹਾਂ ਦੀ ਕਾਰ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪਿੰਡ ਖਲੋਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਘੋੜਾ ਟਰਾਲੇ ਨਾਲ ਟੱਕਰ ਹੋ ਗਈ।

ਜਿਸ ਨਾਲ ਦੋਵੇਂ ਹੀ ਵਾਹਨ ਬੇਕਾਬੂ ਹੋ ਗਏ ਅਤੇ ਖਤਾਨਾਂ ਵਿੱਚ ਜਾ ਡਿੱਗੇ। ਕਾਰ ਵਿੱਚ ਸਵਾਰ ਤਿੰਨੇ ਦੋਸਤਾਂ ਨੂੰ ਲੋਕਾਂ ਨੇ ਚੁੱਕਿਆ ਅਤੇ ਚੰਡੀਗਡ਼੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਪੁਚਾ ਦਿੱਤਾ। ਜਿੱਥੇ ਡਾਕਟਰਾਂ ਨੇ ਵਿਜੇ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਨ ਉਪਰੰਤ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਦੂਜੇ ਦੋਵੇਂ ਦੋਸਤਾਂ ਨੂੰ ਇਸੇ ਹਸਪਤਾਲ ਵਿੱਚ ਹੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।

Leave a Reply

Your email address will not be published.