ਅੱਧੀ ਰਾਤ ਮੈਡਮ ਨੂੰ ਮਿਲਣ ਆਉਂਦਾ ਸੀ ਐੱਸ.ਡੀ.ਐੱਮ, ਪਿੰਡ ਵਾਲਿਆਂ ਨੇ ਕਰ ਦਿੱਤੀ ਵੱਡੀ ਕਾਰਵਾਈ

ਗ਼ ਲ ਤ ਰਸਤੇ ਤੇ ਚੱਲਣ ਕਾਰਨ ਅਕਸਰ ਨੁਕਸਾਨ ਹੀ ਹੁੰਦਾ ਹੈ। ਕਈ ਵਾਰ ਇਨਸਾਨ ਆਪਣੇ ਸਰਕਾਰੀ ਅਹੁਦੇ ਦੀ ਆੜ ਵਿੱਚ ਪ੍ਰਵਾਹ ਨਹੀਂ ਕਰਦਾ ਪਰ ਕਦੇ ਨਾ ਕਦੇ ਜ਼ਰੂਰ ਫਸ ਜਾਂਦਾ ਹੈ। ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਇਕ ਐੱਸ.ਡੀ.ਐੱਮ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਹੈ। ਅਸਲ ਵਿਚ ਇਸ ਐੱਸ.ਡੀ.ਐੱਮ ਦਾ ਪੁਲਿਸ ਚੌਕੀ ਜੋਜਾਵਰ ਅਧੀਨ ਪੈਂਦੇ ਇਕ ਪਿੰਡ ਵਿੱਚ ਕਿਸੇ ਸਰਕਾਰੀ ਮਹਿਲਾ ਅਧਿਆਪਕਾ ਦੇ ਘਰ ਆਉਣਾ ਜਾਣਾ ਸੀ। ਇਹ ਸ਼ਖਸ਼ ਰਾਤ ਨੂੰ ਇਸ ਮਹਿਲਾ ਪ੍ਰਿੰਸੀਪਲ ਦੇ ਘਰ ਜਾਂਦਾ ਸੀ

ਅਤੇ ਰਾਤ ਭਰ ਠਹਿਰਨ ਤੋਂ ਬਾਅਦ ਸਵੇਰੇ ਉਥੋਂ ਨਿਕਲ ਜਾਂਦਾ ਸੀ। ਪਿੰਡ ਵਾਸੀਆਂ ਨੇ ਐੱਸ.ਡੀ.ਐੱਮ ਨੂੰ ਸਮਝਾਇਆ ਪਰ ਉਸ ਤੇ ਕੋਈ ਅਸਰ ਨਾ ਹੋਇਆ। ਅਖੀਰ ਇੱਕ ਦਿਨ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਪਿ੍ੰਸੀਪਲ ਦਾ ਘਰ ਘੇਰ ਲਿਆ ਅਤੇ ਬਾਹਰੋਂ ਤਾਲਾ ਲਗਾ ਦਿੱਤਾ। ਪ੍ਰਿੰਸੀਪਲ ਕਹਿਣ ਲੱਗੀ ਕਿ ਉਸੇ ਘਰ ਦੇ ਅੰਦਰ ਕੋਈ ਵੀ ਨਹੀਂ ਹੈ। ਇਸ ਤੋਂ ਬਿਨਾਂ ਪ੍ਰਿੰਸੀਪਲ ਨੇ ਪੁਲਿਸ ਬੁਲਾਉਣ ਦੀ ਵੀ ਗੱਲ ਕੀਤੀ ਅਤੇ ਘਰ ਨੂੰ ਤਾਲਾ ਲਗਾ ਕੇ ਆਪਣੀ ਡਿਊਟੀ ਤੇ ਚਲੀ ਗਈ।

ਇਸ ਤੋਂ ਬਾਅਦ ਇਕ ਥਾਣੇਦਾਰ ਨੇ ਆ ਕੇ ਐੱਸ.ਡੀ.ਐੱਮ ਨੂੰ ਘਰ ਦੇ ਅੰਦਰੋਂ ਬਾਹਰ ਕੱਢਿਆ ਅਤੇ ਆਪਣੇ ਨਿੱਜੀ ਗੱਡੀ ਵਿੱਚ ਬਿਠਾ ਕੇ ਲੈ ਗਿਆ। ਜਦੋਂ ਐੱਸ.ਡੀ.ਐੱਮ ਘਰ ਦੇ ਅੰਦਰੋਂ ਬਾਹਰ ਨਿਕਲਦਾ ਹੈ ਤਾਂ ਉਹ ਰੁਮਾਲ ਨਾਲ ਆਪਣਾ ਮੂੰਹ ਢੱਕ ਲੈਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਪਿੰਡ ਵਾਸੀਆਂ ਨੇ ਐੱਸ.ਡੀ.ਐੱਮ ਦੀ ਗੱਡੀ ਦੇ ਟਾਇਰਾਂ ਦੀ ਹਵਾ ਤੱਕ ਕੱਢ ਦਿੱਤੀ। ਹੁਣ ਐੱਸ.ਡੀ.ਐੱਮ ਤੇ ਕਾਰਵਾਈ ਹੋ ਚੁੱਕੀ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਹੁਣ ਐੱਸ.ਡੀ.ਐੱਮ ਨੂੰ ਰੋਜ਼ਾਨਾ ਜੈਪੁਰ ਵਿਖੇ ਹਾਜ਼ਰੀ ਲਗਵਾਉਣੀ ਪਵੇਗੀ। ਮਹਿਲਾ ਅਧਿਆਪਕਾ ਤੇ ਵੀ ਕਾਰਵਾਈ ਹੋਈ ਹੈ। ਉਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਐੱਸ.ਡੀ.ਐੱਮ ਨੂੰ 15 ਘੰਟੇ ਪਿੰਡ ਵਾਸੀਆਂ ਨੇ ਮਹਿਲਾ ਅਧਿਆਪਕਾ ਦੇ ਘਰ ਅੰਦਰ ਘੇਰੀ ਰੱਖਿਆ। ਜਦੋਂ ਪੁਲਿਸ ਇਸ ਐੱਸ.ਡੀ.ਐੱਮ ਨੂੰ ਮਹਿਲਾ ਅਧਿਆਪਕਾ ਦੇ ਘਰ ਵਿੱਚੋਂ ਛੁਡਾਉਣ ਲਈ ਆਈ ਤਾਂ ਪੁਲਿਸ ਸਾਦੀ ਵਰਦੀ ਵਿੱਚ ਸੀ। ਇਸ ਘਟਨਾ ਦੀ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ।

Leave a Reply

Your email address will not be published.