ਪਿਓ ਧੀ ਦਾ ਕਾਰਨਾਮਾ ਦੇਖ ਰਹਿ ਜਾਓਗੇ ਹੈਰਾਨ, ਪੁਲਿਸ ਨੇ ਦੋਵਾਂ ਨੂੰ ਫੜਿਆ ਰੰਗੇ ਹੱਥੀ

ਕਈ ਵਿਅਕਤੀ ਤਾਂ ਪੈਸਾ ਕਮਾਉਣ ਲਈ ਕਿਸੇ ਵੀ ਕਿਸਮ ਦਾ ਧੰ ਦਾ ਕਰਨ ਤੇ ਉਤਾਰੂ ਹੋ ਜਾਂਦੇ ਹਨ। ਪੁਲਿਸ ਦੁਆਰਾ ਮਾਮਲਾ ਦਰਜ ਕਰ ਲਏ ਜਾਣ ਤੋਂ ਬਾਅਦ ਵੀ ਇਹ ਵਿਅਕਤੀ ਇਨ੍ਹਾਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਨੇ ਪ੍ਰੇਮ ਸਿੰਘ ਅਤੇ ਸੁਨੀਤਾ ਨੂੰ 24 ਗ੍ਰਾਮ ਅਮਲ ਪਦਾਰਥ ਸਮੇਤ ਕਾਬੂ ਕੀਤਾ ਹੈ। ਇਹ ਦੋਵੇਂ ਰਿਸ਼ਤੇ ਵਿਚ ਪਿਉ ਧੀ ਹਨ। ਜੋ ਢਾਬਿਆਂ ਤੇ ਖੜ੍ਹ ਕੇ ਅਮਲ ਪਦਾਰਥ ਦੀ ਵਿਕਰੀ ਕਰਦੇ ਸਨ। ਇਨ੍ਹਾਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ

ਪੁਲਿਸ ਨੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਲੜਕੀ ਦੇ ਪਿਤਾ ਪ੍ਰੇਮ ਸਿੰਘ ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ ਦਾ ਇਕ ਮਾਮਲਾ ਦਰਜ ਹੈ। ਥਾਣਾ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਲੋਕ ਘੁੰਮ ਫਿਰ ਕੇ ਅਮਲ ਪਦਾਰਥ ਦੀ ਵਿਕਰੀ ਕਰਦੇ ਹਨ। ਜਿਸ ਕਰਕੇ ਪੁਲਿਸ ਨੇ ਟੀ ਪੁਆਇੰਟ ਰਿੰਗ ਰੋਡ ਤੇ ਨਾਕਾ ਲਗਾਇਆ ਹੋਇਆ ਸੀ। ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਪ੍ਰੇਮ ਸਿੰਘ ਅਤੇ ਉਸ ਦੀ ਧੀ ਸੁਨੀਤਾ ਅਮਲ ਪਦਾਰਥ ਦੀਆਂ ਪੁੜੀਆਂ ਬਣਾ ਕੇ ਟਰੱਕਾਂ ਵਿਚ ਵੇਚਦੇ ਹਨ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਨੇ ਪਿਉ ਧੀ ਨੂੰ ਚੁਆਇਸ ਢਾਬੇ ਤੋਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ਵਿੱਚੋਂ 24 ਗ੍ਰਾਮ ਅਮਲ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਨੇ ਇਨ੍ਹਾਂ ਤੇ ਮਾਮਲਾ ਦਰਜ ਕਰਕੇ ਅਤੇ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਪ੍ਰੇਮ ਸਿੰਘ ਤੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਪੁਲਿਸ ਵੱਲੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਉ ਧੀ ਇਹ ਸਾਮਾਨ ਕਿੱਥੋਂ ਲਿਆਉਂਦੇ ਸਨ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਅਮਲ ਪਦਾਰਥ ਦੀ ਵਿਕਰੀ ਦਾ ਮੁੱਦਾ ਭਾਰੂ ਹੈ। 2017 ਵਿੱਚ ਤਾਂ ਅਮਲ ਪਦਾਰਥ ਦੀ ਵਿਕਰੀ ਨੂੰ ਪੂਰਨ ਰੂਪ ਵਿਚ ਬੰਦ ਕਰਵਾਉਣ ਦਾ ਭਰੋਸਾ ਦਿਵਾ ਕੇ ਇੱਕ ਪਾਰਟੀ ਨੇ ਸਰਕਾਰ ਬਣਾ ਲਈ ਸੀ ਪਰ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਗਿਆ। ਅਜੇ ਵੀ ਅਮਲ ਪਦਾਰਥ ਫੜੇ ਜਾਣ ਦੇ ਮਾਮਲੇ ਸਾਹਮਣੇ ਆਈ ਜਾ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.