ਮੁੰਡਾ ਕੁੜੀ ਫਸ ਗਏ ਮਾੜੇ ਚੱਕਰਾਂ ਚ, ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਮਾਰ ਰੋਵੇ ਮਾਂ

ਸਮਰਾਲਾ ਪੁਲਿਸ ਨੂੰ 22-23 ਸਾਲ ਦੇ ਨੌਜਵਾਨ ਜਸਕਰਨ ਵਾਸੀ ਪਿੰਡ ਉਟਾਣਾਂ ਦੀ ਮ੍ਰਿਤਕ ਦੇਹ ਟਰੀਟਮੈਂਟ ਪਲਾਂਟ ਵਿੱਚੋਂ ਬਰਾਮਦ ਹੋਈ ਹੈ। ਉਹ 3 ਦਿਨ ਤੋਂ ਲਾਪਤਾ ਸੀ। ਮੁੰਡੇ ਦਾ ਮੋਟਰਸਾਈਕਲ ਪੂਜਾ ਨਾਮ ਦੀ ਇਕ ਲੜਕੀ ਦੇ ਘਰ ਤੋਂ ਮਿਲਿਆ ਦੱਸਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਪੂਜਾ ਅਤੇ ਜਸਕਰਨ ਦੋਵੇਂ ਅਮਲ ਕਰਨ ਦੇ ਆਦੀ ਹਨ। ਮ੍ਰਿਤਕ ਦੇ ਮਾਮੇ ਰਾਜਿੰਦਰ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਭਾਣਜਾ ਜਸਕਰਨ 3 ਦਿਨ ਤੋਂ ਲਾਪਤਾ ਸੀ। ਇਸ ਨੇ ਇੱਥੇ ਆ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਲ ਪਦਾਰਥ ਦੀ ਵਰਤੋਂ ਕੀਤੀ।

ਰਾਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਨਾਲ ਪੂਜਾ ਨਾਮ ਦੀ ਲੜਕੀ ਵੀ ਸੀ। ਜੋ ਗਲੀ ਵਾਲੇ ਮੰਦਰ ਦੇ ਨੇੜੇ ਰਹਿੰਦੀ ਹੈ। ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਨੇ ਪੂਜਾ ਨੂੰ ਫੜ ਲਿਆ ਹੈ। ਉਨ੍ਹਾਂ ਨੇ ਲੜਕੇ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ। ਪੁਲਿਸ ਕਾਰਵਾਈ ਕਰ ਰਹੀ ਹੈ। ਕਮੇਟੀ ਵਾਲਿਆਂ ਨੇ ਇੱਥੋਂ ਪਾਣੀ ਕੱਢਿਆ ਹੈ। ਜਦੋਂ ਕੁੰਡੀਆਂ ਪਾ ਕੇ ਦੇਖਿਆ ਤਾਂ ਮ੍ਰਿਤਕ ਦੇਹ ਉਪਰ ਆ ਗਈ। ਮ੍ਰਿਤਕ ਦੀ ਪਛਾਣ ਹੋ ਗਈ ਹੈ। ਬਹੁਜਨ ਸਮਾਜ ਪਾਰਟੀ ਨਾਲ ਸਬੰਧਤ ਲਖਵੀਰ ਸਿੰਘ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਜਸਕਰਨ ਉਟਾਣਾਂ ਦਾ ਰਹਿਣ ਵਾਲਾ ਸੀ।

ਉਸ ਦੀ ਮਾਂ ਦਾ ਨਾਂ ਸੋਨੀਆ ਹੈ ਅਤੇ ਪਿਤਾ ਇਸ ਦੁਨੀਆਂ ਤੇ ਨਹੀਂ ਹੈ। ਜਸਕਰਨ ਦੀ ਉਮਰ 22-23 ਸਾਲ ਸੀ। ਲਖਵੀਰ ਸਿੰਘ ਦੇ ਦੱਸਣ ਮੁਤਾਬਕ ਪੂਜਾ ਨੇ ਥਾਣਾ ਮੁਖੀ ਦੇ ਸਾਹਮਣੇ ਕਿਹਾ ਹੈ ਕਿ ਮੁੰਡਾ 3 ਦਿਨ ਪਹਿਲਾਂ ਇੱਥੇ ਆਇਆ ਸੀ ਅਤੇ ਉਹ ਘਟਨਾ ਸਥਾਨ ਤੇ ਗਏ ਸਨ। ਲਖਵੀਰ ਸਿੰਘ ਦਾ ਕਹਿਣਾ ਹੈ ਕਿ ਪੂਜਾ ਦੇ ਦੱਸਣ ਮੁਤਾਬਕ ਮੁੰਡਾ ਕਹਿਣ ਲੱਗਾ ਕਿ ਉਸ ਦਾ ਮੋਬਈਲ ਡਿੱਗ ਪਿਆ ਹੈ। ਉਸ ਨੇ ਪੂਜਾ ਨੂੰ ਉਸ ਦੇ ਮੋਬਾਈਲ ਦੀ ਲਾਈਟ ਜਗਾ ਕੇ ਗੁੰਮ ਹੋਇਆ ਮੋਬਾਈਲ ਲੱਭਣ ਵਿੱਚ ਮਦਦ ਕਰਨ ਲਈ ਕਿਹਾ।

ਇਸ ਦੌਰਾਨ ਹੀ ਉਸ ਦੀ ਬਾਂਹ ਵੱਜੀ ਅਤੇ ਉਹ ਵਿੱਚ ਡਿੱਗ ਪਿਆ। ਲਖਵੀਰ ਸਿੰਘ ਦੇ ਦੱਸਣ ਮੁਤਾਬਕ ਪੂਜਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁੰਡੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਿਕਲਿਆ ਨਹੀਂ। ਜਿਹੜੇ ਬੰਦੇ ਉਥੇ ਖੜ੍ਹੇ ਸਨ, ਉਹ ਵੀ ਭੱਜ ਗਏ। ਲਖਵੀਰ ਸਿੰਘ ਦੀ ਦ ਲੀ ਲ ਹੈ ਕਿ ਪੂਜਾ ਦਾ ਫ਼ਰਜ਼ ਸੀ ਕਿ ਉਹ ਜਸਕਰਨ ਦੇ ਪਰਿਵਾਰ ਅਤੇ ਪੁਲਿਸ ਨੂੰ ਦੱਸਦੀ। ਇਸ ਤੋਂ ਬਿਨਾਂ ਮੁੰਡੇ ਦਾ ਮੋਟਰਸਾਈਕਲ ਪੂਜਾ ਦੇ ਘਰ ਤੋਂ ਮਿਲਿਆ ਹੈ। ਲਖਵੀਰ ਸਿੰਘ ਦਾ ਕਹਿਣਾ ਹੈ ਕਿ ਇਹ ਦੋਵੇਂ ਅਮਲ ਦੀ ਵਰਤੋਂ ਕਰਨ ਦੇ ਆਦੀ ਹਨ ਅਤੇ ਜਾਪਦਾ ਹੈ ਕਿ ਇੱਥੇ ਅਮਲ ਦੀ ਵਰਤੋਂ ਕਰਨ ਲਈ ਆਏ ਸਨ।

ਲਖਵੀਰ ਸਿੰਘ ਦੀਆਂ ਨਜ਼ਰਾਂ ਵਿੱਚ ਪ੍ਰਸ਼ਾਸਨ ਦੀ ਗਲਤੀ ਹੈ ਕਿ ਇਸ ਟਰੀਟਮੈਂਟ ਪਲਾਂਟ ਨੂੰ ਆਲੇ ਦੁਆਲੇ ਤੋ ਬੰਦ ਕਿਉੰ ਨਹੀਂ ਕੀਤਾ ਗਿਆ? ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਟਾਣਾਂ ਦੇ ਰਹਿਣ ਵਾਲੇ ਜਸਕਰਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਕਰਨ ਦੀ ਮਾਂ ਨੇ ਆਪਣੇ ਮੁੰਡੇ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਇਤਲਾਹ ਦਿੱਤੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *