ਆਰ ਓ ਤੇ ਗੀਜ਼ਰ ਪਿੱਛੇ ਸਹੁਰਿਆਂ ਲਈ ਨੂੰਹ ਦੀ ਜਾਨ, ਫੇਰ ਪਾਪੀ ਘਰ ਛੱਡਕੇ ਹੋਏ ਫਰਾਰ

ਭਾਵੇਂ ਦਾਜ ਮੰਗਣਾ ਕਾ ਨੂੰ ਨੀ ਤੌਰ ਤੇ ਜਾਇਜ਼ ਨਹੀਂ ਅਤੇ ਦਾਜ ਮੰਗਣ ਵਾਲਿਆਂ ਤੇ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਮੂੰਹੋਂ ਮੰਗ ਕੇ ਦਾਜ ਲੈਂਦੇ ਹਨ। ਇਹ ਲੋਕ ਸਮਾਜ ਜਾਂ ਪੁਲਿਸ ਦੀ ਪ੍ਰਵਾਹ ਨਹੀਂ ਕਰਦੇ। ਇਨ੍ਹਾਂ ਦਾ ਲਾਲਚੀ ਸੁਭਾਅ ਇਨ੍ਹਾਂ ਨੂੰ ਪੈਸੇ ਪਿੱਛੇ ਭਜਾਈ ਰੱਖਦਾ ਹੈ। ਬਿਹਾਰ ਦੇ ਗੋਪਾਲਗੰਜ ਥਾਣੇ ਅਧੀਨ ਪੈਂਦੇ ਪਿੰਡ ਚੜੀ ਦੁਰਗ ਵਿੱਚ ਅੰਨੂ ਦੇਵੀ ਨਾਮ ਦੀ ਨਵ ਵਿਆਹੁਤਾ ਦੀ ਉਸ ਦੇ ਸਹੁਰੇ ਪਰਿਵਾਰ ਦੁਆਰਾ ਜਾਨ ਲੈਣ ਦੇ ਦੋਸ਼ ਲੱਗੇ ਹਨ।

ਪੁਲਿਸ ਨੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਲੋਕ ਪੁਲਿਸ ਤੋਂ ਬਚਣ ਲਈ ਘਰ ਤੋਂ ਦੌੜ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਕੂਚਾ ਕੋਟ ਦੇ ਪਿੰਡ ਭੋਭੀਚੱਕ ਦੇ ਰਹਿਣ ਵਾਲੇ ਕਾਲੀ ਚਰਨ ਤਿਵਾੜੀ ਨਾਮ ਦੇ ਵਿਅਕਤੀ ਨੇ ਆਪਣੀ ਧੀ ਅੰਨੂ ਦੇਵੀ ਦਾ ਵਿਆਹ 1 ਦਸੰਬਰ 2021 ਨੂੰ ਪਿੰਡ ਚੜੀ ਦੁਰਗ ਦੇ ਬਿ੍ਜ ਕਿਸ਼ੋਰ ਮਿਸ਼ਰਾ ਪੁੱਤਰ ਪਵਨ ਮਿਸ਼ਰਾ ਨਾਲ ਕੀਤਾ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅੰਨੂ ਦੇਵੀ ਨਾਲ ਉਸ ਦੇ ਸਹੁਰੇ ਪਰਿਵਾਰ ਦਾ ਸਲੂਕ ਬਦਲ ਗਿਆ।

ਸਹੁਰੇ ਪਰਿਵਾਰ ਵਾਲੇ 50 ਹਜ਼ਾਰ ਰੁਪਏ ਨਕਦ, ਆਰ ਓ ਅਤੇ ਗੀਜ਼ਰ ਦੀ ਮੰਗ ਕਰਨ ਲੱਗੇ। ਉਹ ਬਹਾਨੇ ਨਾਲ ਅੰਨੁੂ ਦੇਵੀ ਨਾਲ ਟਕਰਾਅ ਰੱਖਣ ਲੱਗੇ। ਜਦੋਂ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ ਅੰਨੂ ਦੇਵੀ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦਾ ਸਿੱਟਾ ਦੋਵੇਂ ਪਰਿਵਾਰਾਂ ਲਈ ਚੰਗਾ ਨਹੀਂ ਨਿਕਲਿਆ। ਅੰਨੂ ਦੇਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਮ੍ਰਿਤਕਾ ਦੇ ਪਿਤਾ ਨੇ ਥਾਣੇ ਇਤਲਾਹ ਕਰ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਕਾਲੀਚਰਨ ਤਿਵਾੜੀ ਦੇ ਬਿਆਨਾਂ

ਦੇ ਆਧਾਰ ਤੇ ਮ੍ਰਿਤਕਾ ਦੇ ਸਹੁਰਾ ਪਰਿਵਾਰ ਦੇ ਜੀਆਂ ਬ੍ਰਿਜ ਕਿਸ਼ੋਰ ਮਿਸ਼ਰਾ, ਰੁਚੀ ਦੇਵੀ, ਸਰਿਤਾ ਦੇਵੀ, ਪੰਕਜ ਮਿਸ਼ਰਾ ਆਦਿ ਤੇ ਮਾਮਲਾ ਦਰਜ ਕੀਤਾ ਹੈ। ਇਹ ਸਾਰੇ ਘਰ ਤੋਂ ਦੌੜ ਗਏ ਹਨ। ਪੁਲਿਸ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਆਰ ਓ, ਗੀਜ਼ਰ ਅਤੇ 50 ਹਜ਼ਾਰ ਰੁਪਏ ਨਕਦ ਦੇ ਲਾਲਚ ਵਿੱਚ ਇਨ੍ਹਾਂ ਲੋਕਾਂ ਨੇ ਆਪਣਾ ਹੀ ਘਰ ਉਜਾੜ ਲਿਆ। ਹੁਣ ਇਹ ਲੋਕ ਆਪਣੇ ਹੀ ਘਰ ਤੋਂ ਭੱਜੇ ਫਿਰ ਰਹੇ ਹਨ।

Leave a Reply

Your email address will not be published.