ਮਾਂ ਨੇ ਟੈਂਕੀ ਚ ਡੁਬੋਕੇ ਮਾਰੀ 9 ਸਾਲਾ ਬੱਚੀ, ਪੁੱਤ ਨੇ ਦੱਸੀ ਮਾਂ ਤੇ ਭੈਣ ਦੀ ਮੋਤ ਦੀ ਕਹਾਣੀ

ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਸਥਿਤ ਚਰਚ ਵਿਚ ਰਹਿ ਰਹੇ ਇਕ ਪਰਿਵਾਰ ਦੀ ਔਰਤ ਵਿੱਦਿਆ ਨੇ ਆਪਣੀ ਧੀ ਦੀ ਜਾਨ ਲੈ ਲਈ। ਉਸ ਨੇ ਪੁੱਤਰ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ। ਵਿੱਦਿਆ ਨੇ ਖੁਦ ਵੀ ਜਾਨ ਦੇ ਦਿੱਤੀ ਹੈ। ਮ੍ਰਿਤਕਾ ਦੇ ਨੌਵੀਂ ਜਮਾਤ ਵਿਚ ਪੜ੍ਹਦੇ ਪੁੱਤਰ ਨਵਰਾਜ ਨੇ ਦੱਸਿਆ ਹੈ ਕਿ ਉਹ ਖੇਡ ਰਹੇ ਸੀ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਕਹਿਣ ਲੱਗੀ ਕਿ ਚਲੋ ਉੱਤੇ ਜਾ ਕੇ ਖੇਡਦੇ ਹਾਂ। ਮਾਂ ਨੇ ਦੋਵੇਂ ਬੱਚਿਆਂ ਦੀਆਂ ਬਾਹਵਾਂ ਪਿੱਛੇ ਨੂੰ ਬੰਨ੍ਹ ਦਿੱਤੀਆਂ

ਅਤੇ ਦੋਵਾਂ ਦੀਆਂ ਅੱਖਾਂ ਵੀ ਬੰਨ੍ਹ ਦਿੱਤੀਆਂ। ਨਵਰਾਜ ਦੇ ਦੱਸਣ ਮੁਤਾਬਕ ਉਸ ਦੀ ਮਾਂ ਕਹਿਣ ਲੱਗੀ ਕਿ ਉਹ ਅੰਨਾ ਝੋਟਾ ਖੇਡਣਗੇ। ਜਦੋਂ ਦੋਵੇਂ ਬੱਚਿਆਂ ਦੀਆਂ ਅੱਖਾਂ ਬੰਨ੍ਹੀਆਂ ਹੋਈਆਂ ਸਨ ਤਾਂ ਮਾਂ ਆਪਣੀ ਬੱਚੀ ਨੂੰ ਕਹਿਣ ਲੱਗੀ ਕਿ ਉਹ ਉਸ ਨੂੰ ਟੈਂਕੀ ਵਿੱਚ ਨੁਹਾਏਗੀ। ਇਸ ਤੋਂ ਬਾਅਦ ਵਿੱਦਿਆ ਨੇ ਆਪਣੇ ਪੁੱਤਰ ਨਵਰਾਜ ਨੂੰ ਲਟਕਾ ਦਿੱਤਾ ਅਤੇ ਖੁਦ ਵੀ ਲਟਕ ਗਈ। ਨਵਰਾਜ ਦਾ ਕਹਿਣਾ ਹੈ ਕਿ ਇਸ ਦੌਰਾਨ ਹੀ ਉਸ ਦੇ ਕੋਸ਼ਿਸ਼ ਕਰਨ ਤੇ ਉਸ ਦੇ ਹੱਥਾਂ ਨੂੰ ਬੰਨ੍ਹੀ ਹੋਈ ਰੱਸੀ ਟੁੱਟ ਗਈ।

ਇਸ ਤਰ੍ਹਾਂ ਉਸ ਨੇ ਆਪਣੇ ਗਲ ਵਿਚ ਪਾਈ ਰੱਸੀ ਵੀ ਕੱਢ ਲਈ। ਫਿਰ ਉਸਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕਿਆ। ਇਸ ਤੋਂ ਬਾਅਦ ਨਵਰਾਜ ਆਪਣੀ ਭੈਣ ਨੂੰ ਲੱਭਣ ਲੱਗਾ। ਉਸ ਨੂੰ ਯਾਦ ਆਇਆ ਕਿ ਜਦੋਂ ਉਸ ਦੀਆਂ ਅੱਖਾਂ ਬੰਨ੍ਹੀਆਂ ਹੋਈਆਂ ਸਨ ਤਾਂ ਉਸ ਦੀ ਮਾਂ ਉਸ ਦੀ ਭੈਣ ਨੂੰ ਟੈਂਕੀ ਵਿੱਚ ਨੁਹਾਉਣ ਬਾਰੇ ਕਹਿ ਰਹੀ ਸੀ। ਜਦੋਂ ਉਸ ਨੇ ਟੈਂਕੀ ਵਿੱਚ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਟੈਂਕੀ ਵਿੱਚ ਮ੍ਰਿਤਕ ਪਈ ਸੀ। ਵਿੱਦਿਆ ਦੇ ਪਤੀ ਕੁਲਵਿੰਦਰ ਨੇ ਦੱਸਿਆ ਹੈ

ਕਿ ਉਹ ਮੂਲ ਰੂਪ ਵਿੱਚ ਟਾਂਡਾ ਨੇੜਲੇ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਹਨ। ਉਹ ਇੱਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਕੁਲਵਿੰਦਰ ਆਪ ਕਿਸੇ ਫਾਰਮ ਹਾਊਸ ਵਿੱਚ ਸਬਜ਼ੀਆਂ ਦੀ ਗੋਡੀ ਦਾ ਕੰਮ ਕਰਦਾ ਹੈ। ਕੁਲਵਿੰਦਰ ਦੇ ਦੱਸਣ ਮੁਤਾਬਕ ਉਸ ਦੀ ਪਤਨੀ ਵਿੱਦਿਆ ਡਿ ਪ ਰੈ ਸ਼ ਨ ਵਿੱਚ ਰਹਿੰਦੀ ਸੀ ਅਤੇ 2-3 ਸਾਲ ਤੋਂ ਉਸ ਦੀ ਦਵਾਈ ਚਲਦੀ ਸੀ। ਇਸ ਸਥਿਤੀ ਦੇ ਚਲਦੇ ਹੀ ਉਸ ਨੇ ਇਹ ਭਾਣਾ ਵਰਤਾ ਦਿੱਤਾ। ਘਟਨਾ ਸਮੇਂ ਉਹ ਖੁਦ ਕੰਮ ਤੇ ਗਿਆ ਹੋਇਆ ਸੀ।

ਕੁਲਵਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਵਿੱਦਿਆ ਨੇ ਅੰਨ੍ਹਾ ਝੋਟਾ ਖੇਡਣ ਦੇ ਬਹਾਨੇ ਆਪਣੇ ਦੋਵੇਂ ਬੱਚਿਆਂ ਦੀਆਂ ਅੱਖਾਂ ਬੰਨ੍ਹ ਦਿੱਤੀਆਂ ਅਤੇ ਬਾਹਵਾਂ ਵੀ ਪਿੱਛੇ ਨੂੰ ਕਰਕੇ ਬੰਨ੍ਹ ਦਿੱਤੀਆਂ। ਪਹਿਲਾਂ ਉਸ ਨੇ 1000 ਲਿਟਰ ਦੀ ਪਾਣੀ ਦੀ ਟੈਂਕੀ ਭਰੀ ਅਤੇ ਲੜਕੀ ਨੂੰ ਉਸ ਵਿਚ ਡੋਬ ਦਿੱਤਾ। ਕੁਲਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨਵਰਾਜ ਦੇ ਦੱਸਣ ਮੁਤਾਬਕ ਫੇਰ ਵਿੱਦਿਆ ਨੇ ਨਵਰਾਜ ਨੂੰ ਲਟਕਾ ਦਿੱਤਾ ਅਤੇ ਆਪ ਵੀ ਲਟਕ ਗਈ। ਇਸ ਦੌਰਾਨ ਹੀ ਨਵਰਾਜ ਨੇ ਬਾਹਵਾਂ ਦੀ ਰੱਸੀ ਜ਼ੋਰ ਲਗਾ ਕੇ ਤੋੜ ਲਈ।

ਇਸ ਤਰ੍ਹਾਂ ਉਹ ਗਲ ਦੀ ਰੱਸੀ ਖੋਲ੍ਹਣ ਵਿੱਚ ਵੀ ਕਾਮਯਾਬ ਹੋ ਗਿਆ। ਉਸ ਨੇ ਆਪਣੀ ਮਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਕੁਲਵਿੰਦਰ ਦਾ ਕਹਿਣਾ ਹੈ ਕਿ ਜਦੋਂ ਨਵਰਾਜ ਪਾਣੀ ਦੀ ਟੈਂਕੀ ਕੋਲ ਗਿਆ ਤਾਂ ਉਸ ਦੀ ਭੈਣ ਰਚਨਾ ਦੀ ਜਾਨ ਜਾ ਚੁੱਕੀ ਸੀ। ਕੁਲਵਿੰਦਰ ਦਾ ਮੰਨਣਾ ਹੈ ਕਿ ਉਸ ਦੀ ਪਤਨੀ ਵਿੱਦਿਆ ਨੇ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਫੋਨ ਤੇ ਇਸ ਮਾਮਲੇ ਦੀ ਇਤਲਾਹ ਮਿਲੀ ਸੀ। ਇਹ ਪਰਿਵਾਰ ਫੋਕਲ ਪੁਆਇੰਟ ਸਥਿਤ ਚਰਚ ਵਿੱਚ ਕਿਰਾਏ ਤੇ ਰਹਿੰਦਾ ਹੈ। ਪਰਿਵਾਰ ਦਾ ਮੁਖੀ ਇਕ ਫਾਰਮ ਹਾਊਸ ਵਿਚ ਦਿਹਾੜੀ ਕਰਦਾ ਹੈ।

ਇਨ੍ਹਾਂ ਦੇ 2 ਬੱਚੇ ਸਨ। ਮੁੰਡਾ 14 ਸਾਲ ਦਾ ਹੈ ਅਤੇ ਲੜਕੀ 9 ਸਾਲ ਦੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਹ ਦਵਾਈ ਖਾਂਦੀ ਸੀ। ਔਰਤ ਨੇ ਖੇਡਣ ਦੇ ਬਹਾਨੇ ਦੋਵੇਂ ਬੱਚਿਆਂ ਦੀ ਬਾਹਵਾਂ ਪਿੱਛੇ ਨੂੰ ਬੰਨ੍ਹ ਦਿੱਤੀਆਂ ਅਤੇ ਅੱਖਾਂ ਵੀ ਬੰਨ੍ਹ ਦਿੱਤੀਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਔਰਤ ਨੇ ਦੋਵੇਂ ਬੱਚਿਆਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜਾਨ ਦੇ ਦਿੱਤੀ। ਇਸ ਘਟਨਾ ਵਿੱਚ ਲੜਕੀ ਦੀ ਜਾਨ ਚਲੀ ਗਈ ਹੈ ਅਤੇ ਲੜਕਾ ਬਚ ਗਿਆ ਹੈ। ਪੁਲਿਸ 174 ਦੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੇਹਾਂ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.