ਔਰਤ ਨੇ ਮਾਰੀ ਮੰਦਰ ਦੀ ਤੀਜੀ ਮੰਜਿਲ ਤੋਂ ਛਾਲ, 7 ਸਾਲਾ ਬੱਚੀ ਰੋਕਦੀ ਰਹੀ ਛਾਲ ਮਾਰਨ ਤੋਂ ਪਰ

ਹਰ ਇਨਸਾਨ ਦੇ ਦਿਮਾਗ ਵਿੱਚ ਹਰ ਸਮੇਂ ਕੁਝ ਨਾ ਕੁਝ ਚਲਦਾ ਰਹਿੰਦਾ ਹੈ। ਕਈ ਵਾਰ ਅਜਿਹਾ ਸਬੱਬ ਬਣਦਾ ਹੈ ਕਿ ਇਨਸਾਨ ਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ ਅਤੇ ਉਹ ਜ਼ਿੰਦਗੀ ਤੋਂ ਹੀ ਕਿਨਾਰਾ ਕਰਨ ਨੂੰ ਪਹਿਲ ਦਿੰਦਾ ਹੈ। ਅੰਮ੍ਰਿਤਸਰ ਵਿਖੇ ਇਕ ਔਰਤ ਨੇ ਇਕ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਲਗਾ ਦਿੱਤੀ ਹੈ। ਘਟਨਾ ਸਮੇਂ ਉਸ ਦੀ 7-8 ਸਾਲ ਦੀ ਬੱਚੀ ਵੀ ਉਸਦੇ ਨਾਲ ਸੀ। ਬੱਚੀ ਆਪਣੀ ਮਾਂ ਨੂੰ ਰੋਕਦੀ ਰਹੀ। ਥੱਲੇ ਖੜ੍ਹੇ ਲੋਕ ਵੀ ਰੌਲਾ ਪਾਉਂਦੇ ਰਹੇ ਕਿ ਔਰਤ ਛਾਲ ਨਾ ਲਗਾਵੇ।

ਔਰਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਬਾਵਾ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹ ਕਰਿਆਨੇ ਦਾ ਸਮਾਨ ਲੈਣ ਲਈ ਜਾ ਰਹੇ ਸੀ। ਬੋਹੜ ਵਾਲੇ ਸ਼ਿਵਾਲਾ ਮੰਦਰ ਦੇ ਸਾਹਮਣੇ ਕਈ ਵਿਅਕਤੀ ਇਕੱਠੇ ਹੋਏ ਸਨ। ਜੋ ਰੌਲਾ ਪਾ ਕੇ ਇਕ ਔਰਤ ਨੂੰ ਕਹਿ ਰਹੇ ਸਨ ਕਿ ਛਾਲ ਨਾ ਲਗਾਵੇ। ਬਾਵਾ ਦਾ ਕਹਿਣਾ ਹੈ ਕਿ ਮੰਦਰ ਦੀ ਤੀਸਰੀ ਮੰਜ਼ਿਲ ਤੇ ਇਕ ਔਰਤ ਖੜ੍ਹੀ ਸੀ। ਜੋ ਛਾਲ ਲਗਾਉਣ ਦੀ ਤਿਆਰੀ ਵਿੱਚ ਸੀ। ਉਸ ਦੇ ਨਾਲ ਉਸ ਦੀ ਬੇਟੀ ਸੀ। ਉਹ ਰੋ ਰਹੀ ਸੀ

ਅਤੇ ਆਪਣੀ ਮਾਂ ਨੂੰ ਰੋਕ ਰਹੀ ਸੀ। ਬਾਵਾ ਨੇ ਦੱਸਿਆ ਹੈ ਕਿ ਔਰਤ ਨੇ ਲਮਕ ਕੇ ਤੀਜੀ ਮੰਜ਼ਿਲ ਤੋਂ ਛਾਲ ਲਗਾ ਦਿੱਤੀ। ਤੁਰੰਤ ਡਾਕਟਰ ਨੂੰ ਬੁਲਾਇਆ ਗਿਆ ਪਰ ਡਾਕਟਰ ਨੇ ਜਵਾਬ ਦੇ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬੋਹੜ ਵਾਲੇ ਸ਼ਿਵਾਲਾ ਮੰਦਰ ਦੀ ਤੀਜੀ ਮੰਜ਼ਿਲ ਤੋਂ 44 ਸਾਲਾ ਰਜਨੀ ਨਾਮ ਦੀ ਔਰਤ ਨੇ ਛਾਲ ਲਗਾ ਦਿੱਤੀ ਹੈ। ਥੱਲੇ ਡਿੱਗ ਕੇ ਉਹ ਬੇ ਹੋ ਸ਼ ਹੋ ਗਈ।

ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਔਰਤ ਦੇ ਨਾਲ ਉਸ ਦੀ 7-8 ਸਾਲ ਦੀ ਬੇਟੀ ਵੀ ਸੀ। ਉਸ ਦੀ ਬੇਟੀ ਆਪਣੀ ਮਾਂ ਦੇ ਨਾਲ ਹੀ ਹਸਪਤਾਲ ਚਲੀ ਗਈ। ਔਰਤ ਦਾ ਪਤੀ ਵੀ ਹਸਪਤਾਲ ਵਿੱਚ ਪਹੁੰਚ ਗਿਆ ਹੈ। ਇਹ ਔਰਤ ਗੋਕਲ ਵਿਹਾਰ ਦੀ ਰਹਿਣ ਵਾਲੀ ਹੈ। ਛਾਲ ਲਾਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *