ਕਨੇਡਾ ਚ ਪੰਜਾਬੀ ਨੌਜਵਾਨ ਨਾਲ ਵੱਡੀ ਜੱਗੋ ਤੇਰਵੀਂ, ਨਹਿਰ ਚ ਡੁੱਬਣ ਨਾਲ ਹੋਈ ਮੋਤ

ਹੁਣ ਤੱਕ ਵਿਦੇਸ਼ਾਂ ਤੋਂ ਕਿੰਨੇ ਹੀ ਪੰਜਾਬੀ ਨੌਜਵਾਨਾਂ ਦੀਆਂ ਪਾਣੀ ਵਿਚ ਡੁੱ ਬ ਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ। ਉੱਥੋਂ ਦੀਆਂ ਸਰਕਾਰਾਂ ਵੱਲੋਂ ਵਾਰ ਵਾਰ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਨੌਜਵਾਨ ਨਹਾਉਣ ਦਾ ਆਨੰਦ ਲੈਣ ਲਈ ਪਾਣੀ ਵਿੱਚ ਚਲੇ ਜਾਂਦੇ ਹਨ। ਤਾਜ਼ਾ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਨਾਲ ਜੁਡ਼ਿਆ ਹੋਇਆ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਫਰੇਜ਼ਰ ਨਦੀ ਵਿਚ ਡੁੱਬ ਜਾਣ ਕਾਰਨ ਆਪਣੀ ਜਾਨ ਗੁਆ ਗਿਆ।

ਉਸ ਦਾ ਨਾਮ ਰਵੀ ਮਾਨ ਸੀ ਅਤੇ ਉਮਰ 26 ਸਾਲ ਸੀ। ਘਟਨਾ 8 ਅਗਸਤ ਨੂੰ ਸਵੇਰੇ 10 ਵਜੇ ਵਾਪਰੀ ਸੀ। ਜਦੋਂ ਰਵੀ ਮਾਨ ਮਿਸ਼ਨ ਪੁਲ ਹੇਠ ਡੁੱਬ ਗਿਆ ਸੀ। ਇਸ ਤੋਂ ਬਾਅਦ ਗੋਤਾਖੋਰ ਉਸ ਦੀ ਭਾਲ ਵਿੱਚ ਜੁਟ ਗਏ ਸਨ। ਲਗਾਤਾਰ 6 ਘੰਟੇ ਗੋਤਾਖੋਰ ਉਸ ਨੂੰ ਲੱਭਦੇ ਰਹੇ ਪਰ ਕੋਈ ਸਫਲਤਾ ਨਹੀਂ ਮਿਲੀ। ਜਿਸ ਤੋਂ ਬਾਅਦ ਉਸ ਦੇ ਸਬੰਧੀਆਂ ਨੇ ਰਵੀ ਮਾਨ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਦਰਖਾਸਤ ਦੇ ਦਿੱਤੀ। 5 ਦਿਨਾਂ ਬਾਅਦ 13 ਅਗਸਤ ਨੂੰ ਪੁਲਿਸ ਨੂੰ ਰਵੀ ਮਾਨ ਦੀ

ਮ੍ਰਿਤਕ ਦੇਹ ਮਿਲ ਗਈ। ਮਾਤਾ ਪਿਤਾ ਆਪਣੇ ਧੀਆਂ ਪੁੱਤਰਾਂ ਦੇ ਚੰਗੇ ਭਵਿੱਖ ਲਈ ਵੱਡੀਆਂ ਰਕਮਾਂ ਖਰਚ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ ਪਰ ਜਦੋਂ ਮਾਤਾ ਪਿਤਾ ਨੂੰ ਅਜਿਹੀਆਂ ਖ਼ਬਰਾਂ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਦਾ ਹੈ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਲਾ ਪ੍ਰ ਵਾ ਹੀ ਨਾ ਕੀਤੀ ਜਾਵੇ।

Leave a Reply

Your email address will not be published.