ਕਲਯੁੱਗੀ ਪਤੀ ਦੀ ਕਰਤੂਤ, ਕਹੀ ਨਾਲ ਵੱਢੀ ਨਹਾ ਰਹੀ ਪਤਨੀ

ਅਮਲ ਦੀ ਲੋਰ ਵਿੱਚ ਇਨਸਾਨ ਆਪਣੀ ਸੁੱਧ ਬੁੱਧ ਗੁਆ ਬੈਠਦਾ ਹੈ ਅਤੇ ਕਈ ਵਾਰ ਤਾਂ ਅਜਿਹੀ ਕਾਰਵਾਈ ਕਰਦਾ ਹੈ ਕਿ ਪੱਲੇ ਪ ਛ ਤਾ ਵਾ ਹੀ ਰਹਿ ਜਾਂਦਾ ਹੈ। ਜ਼ਿਲ੍ਹਾ ਫ਼ਰੀਦਕੋਟ ਦੇ ਥਾਣਾ ਸਾਦਿਕ ਹਲਕੇ ਦ ਪਿੰਡ ਬੁੱਟਰ ਵਿੱਚ ਇਕ ਵਿਅਕਤੀ ਨੇ ਕਹੀ ਦੇ ਵਾਰ ਕਰਕੇ ਆਪਣੀ ਹੀ ਪਤਨੀ ਦੀ ਜਾਨ ਲੈ ਲਈ ਹੈ। ਮ੍ਰਿਤਕਾ 7 ਧੀਆਂ ਅਤੇ ਇਕ ਪੁੱਤਰ ਦੀ ਮਾਂ ਸੀ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਮ੍ਰਿਤਕਾ ਦੇ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੇ ਪੇਕੇ ਪਰਿਵਾਰ ਨਾਲ ਸਬੰਧਤ ਇਕ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਵਿਆਹ ਨੂੰ ਲਗਭਗ 20 ਸਾਲ ਹੋ ਗਏ ਹਨ। ਇਨ੍ਹਾਂ ਦੀਆਂ 7 ਧੀਆਂ ਅਤੇ ਇਕ ਪੁੱਤਰ ਹੈ। ਸਭ ਤੋਂ ਛੋਟੇ ਬੱਚੇ ਦੀ ਉਮਰ 3 ਸਾਲ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕਾ ਦਾ ਪਤੀ ਅਕਸਰ ਹੀ ਉਸ ਦੀ ਖਿੱਚ ਧੂਹ ਕਰਦਾ ਰਹਿੰਦਾ ਸੀ। ਉਹ ਅਮਲ ਦੀ ਵਰਤੋਂ ਦਾ ਆਦੀ ਸੀ ਤੇ ਅਮਲ ਦੀ ਲੋਰ ਵਿੱਚ ਅਜਿਹਾ ਕਰਦਾ ਸੀ। ਜਦੋਂ ਮ੍ਰਿਤਕਾ ਸ਼ੈਂਪੂ ਨਾਲ ਸਿਰ ਧੋ ਰਹੀ ਸੀ ਤਾਂ ਉਸ ਦੇ ਪਤੀ ਨੇ ਕਹੀ ਦੇ 7-8 ਵਾਰ ਕਰਕੇ ਉਸ ਦੀ ਜਾਨ ਲੈ ਲਈ।

ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ ਲਗਭਗ 9 ਵਜੇ ਫੋਨ ਤੇ ਇਸ ਘਟਨਾ ਦੀ ਜਾਣਕਾਰੀ ਮਿਲੀ। ਉਸ ਦਾ ਕਹਿਣਾ ਹੈ ਕਿ ਪਤੀ ਨੇ ਅਮਲ ਦੀ ਲੋਰ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨੇ ਕਿਸੇ ਤਿੱਖੀ ਚੀਜ਼ ਨਾਲ 8 ਵਾਰ ਕਰ ਕੇ ਜਾਨ ਲੈ ਲਈ। ਉਨ੍ਹਾਂ ਦੀ ਮੰਗ ਹੈ ਕਿ ਇਸ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਘਟਨਾ ਰਾਤ 8-30 ਵਜੇ ਵਾਪਰੀ ਹੈ। ਪਤਨੀ ਦਾ ਕੋਈ ਦੋ ਸ਼ ਨਹੀਂ। ਪਤੀ ਦਾ ਰੂ ਪੀਣ ਦਾ ਆਦੀ ਹੈ।

ਉਹ ਕੋਈ ਕੰਮ ਨਹੀਂ ਕਰਦਾ। ਪਤਨੀ ਘਰ ਦਾ ਖ਼ਰਚਾ ਵੀ ਚਲਾਉਂਦੀ ਸੀ। ਸਰਪੰਚ ਦਾ ਕਹਿਣਾ ਹੈ ਕਿ ਇਨ੍ਹਾਂ ਦੀਆਂ 7 ਧੀਆਂ ਅਤੇ ਇਕ ਪੁੱਤਰ ਹੈ। ਮ੍ਰਿਤਕਾ ਕਈ ਵਾਰ ਘਰ ਦਾ ਮਸਲਾ ਲੈ ਕੇ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਨੇ ਕਈ ਵਾਰ ਇਸ ਵਿਅਕਤੀ ਨੂੰ ਸਮਝਾਇਆ ਅਤੇ ਥਾਣੇ ਵੀ ਫੜਾਇਆ ਪਰ ਉਹ ਨਹੀਂ ਸਮਝਿਆ। ਸਰਪੰਚ ਦੇ ਦੱਸਣ ਮੁਤਾਬਕ ਬੱਚਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਿਹਾ। ਇਸ ਮਾਮਲੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਤੀ ਪਤਨੀ ਵਿਚਕਾਰ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਪਤੀ ਨੇ ਤਿੱਖੀ ਚੀਜ਼ ਦਾ ਵਾਰ ਕਰ ਕੇ ਪਤਨੀ ਦੀ ਜਾਨ ਲੈ ਲਈ ਹੈ ਅਤੇ ਮੌਕੇ ਤੋਂ ਭੱਜ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 302 ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.