ਕੁਲਚਿਆਂ ਦੀ ਦੁਕਾਨ ਚ ਆਏ ਬੰਦੇ ਕਰ ਗਏ ਵੱਡਾ ਕਾਂਡ, ਤੜਕੇ ਦੇਖੀ ਵੀਡੀਓ ਤਾਂ ਉੱਡ ਗਏ ਹੋਸ਼

ਕਈ ਵਿਅਕਤੀ ਗ਼ ਲ ਤ ਆਦਤਾਂ ਵਿੱਚ ਫਸ ਕੇ ਅਜਿਹੇ ਕੰਮ ਕਰਨ ਲੱਗ ਜਾਂਦੇ ਹਨ ਕਿ ਸਮਾਜ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਇਹ ਲੋਕ ਸਮਾਜ ਦਾ ਵੀ ਨੱਕ ਵਿਚ ਦਮ ਕਰੀ ਰੱਖਦੇ ਹਨ। ਇਹ ਨਾ ਤਾਂ ਆਪ ਕੰਮ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਕੰਮ ਕਰਨ ਦਿੰਦੇ ਹਨ। ਆਪਣੀਆਂ ਲੋੜਾਂ ਦੀ ਪੂਰਤੀ ਲਈ ਇਹ ਲੋਕ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਤਰਨਤਾਰਨ ਤੋਂ ਇੱਕ ਕੁਲਚਿਆਂ ਵਾਲੇ ਦੀ ਦੁਕਾਨ ਵਿਚੋਂ ਕੁਝ ਨਾਮਲੂਮ ਵਿਅਕਤੀ ਰਾਤ ਸਮੇਂ ਇਨਵਰਟਰ, ਬੈਟਰਾ

ਅਤੇ ਕੁਝ ਕੋਲਡ ਡਰਿੰਕ ਦੀਆਂ ਬੋਤਲਾਂ ਚੁੱਕ ਕੇ ਲੈ ਗਏ। ਗੁਆਂਢ ਵਿਚ ਰੈਡੀਮੇਡ ਦੀ ਦੁਕਾਨ ਤੇ ਲੱਗੇ ਕੈਮਰਿਆਂ ਵਿਚ ਇਹ ਘਟਨਾ ਕੈਦ ਹੋ ਗਈ ਹੈ। ਦੁਕਾਨਦਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਜਲਦੀ ਮਾਮਲਾ ਟ੍ਰੇਸ ਕਰਨ ਦਾ ਭਰੋਸਾ ਦਿੱਤਾ ਹੈ। ਦੁਕਾਨਦਾਰ ਨੇ ਦੱਸਿਆ ਹੈ ਕਿ ਮੇਨ ਜੀ.ਟੀ ਰੋਡ ਤੇ ਉਨ੍ਹਾਂ ਦੀ ਅਮਨ ਕੁਲਚਾ ਹੱਟ ਨਾਮ ਦੀ ਦੁਕਾਨ ਹੈ। ਰਾਤ ਸਮੇਂ 6 ਨਾਮਲੂਮ ਵਿਅਕਤੀ ਉਨ੍ਹਾਂ ਦੀ ਦੁਕਾਨ ਦਾ ਰੋਸ਼ਨਦਾਨ ਤੋੜ ਕੇ ਅੰਦਰ ਵੜੇ ਅਤੇ ਕੁਝ ਸਾਮਾਨ ਚੁੱਕ ਕੇ ਲੈ ਗਏ।

ਜਿਸ ਵਿੱਚ ਇਨਵਰਟਰ, ਬੈਟਰਾ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਸ਼ਾਮਿਲ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਰਾਤ ਸਮੇਂ ਇੱਥੋਂ ਪੀ.ਸੀ.ਆਰ ਵਾਲੇ ਵੀ ਲੰਘਦੇ ਹਨ। ਇਸ ਦੇ ਬਾਵਜੁੂਦ ਵੀ 6 ਵਿਅਕਤੀ 2 ਘੰਟੇ ਰੁਕ ਕੇ ਇਸ ਘਟਨਾ ਨੂੰ ਅੰਜਾਮ ਦੇ ਗਏ। ਦੁਕਾਨਦਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਅਗਲੇ ਦਿਨ ਪੁਲਿਸ ਨੂੰ ਦਰਖਾਸਤ ਦਿੱਤੀ ਪਰ ਜਾਂਚ ਅਧਿਕਾਰੀ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਦੁਕਾਨਦਾਰ ਦੀ ਮੰਗ ਹੈ ਕਿ ਪੁਲੀਸ ਇਨ੍ਹਾਂ ਵਿਅਕਤੀਆਂ ਨੂੰ ਲੱਭ ਕੇ ਕਾਰਵਾਈ ਕਰੇ

ਅਤੇ ਉਸ ਦਾ ਸਾਮਾਨ ਵਾਪਸ ਦਿਵਾਇਆ ਜਾਵੇ। ਉਨ੍ਹਾਂ ਨੇ ਗੁਆਂਢ ਦੀ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਤੋਂ ਇਸ ਘਟਨਾ ਦੀ ਫੁਟੇਜ ਵੀ ਪੁਲਿਸ ਨੂੰ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਨੇ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਿਆ। ਦੁਕਾਨਦਾਰ ਦੇ ਦੱਸਣ ਮੁਤਾਬਕ ਇਹ ਕਈ ਵਿਅਕਤੀਆਂ ਦਾ ਇੱਕ ਗਰੁੱਪ ਹੈ, ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਇਕ ਹੋਰ ਸ਼ਖਸ਼ ਦਾ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ।

ਅਮਲ ਦੀ ਵਰਤੋਂ ਕਰਨ ਵਾਲੇ ਅਜਿਹੀਆਂ ਹਰਕਤਾਂ ਕਰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਤ ਸਮੇਂ ਇਨਵਰਟਰ ਅਤੇ ਬੈਟਰੀ ਚੋਰੀ ਕੀਤੀ ਗਈ ਹੈ। ਉਹ ਸੀ.ਸੀ.ਟੀ.ਵੀ ਫੁਟੇਜ ਦੇਖ ਰਹੇ ਹਨ। ਇਕ ਮੁੰਡੇ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ। ਜਿਸ ਤੋਂ ਜਾਪਦਾ ਹੈ ਕਿ ਮਾਮਲਾ ਟ੍ਰੇਸ ਹੋ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਪੀ.ਸੀ.ਆਰ ਵਾਲਿਆਂ ਦੀ ਅਣਗਹਿਲੀ ਹੋਈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.