ਮੁੰਡੇ ਦੀ ਕੁੜੀ ਨਾਲ ਹੋ ਗਈ ਕੋਈ ਗੱਲਬਾਤ, ਦੁਖੀ ਹੋਏ ਨੇ ਚੁੱਕ ਲਿਆ ਵੱਡਾ ਗਲਤ ਕਦਮ

ਮੁੰਡੇ ਕੁੜੀਆਂ ਦੇ ਆਪਸੀ ਸਬੰਧਾਂ ਕਾਰਨ ਕਈ ਵਾਰ ਅਜਿਹੇ ਹਾਲਾਤ ਬਣਦੇ ਹਨ ਕਿ ਮਾਮਲਾ ਜਾਨ ਗਵਾਉਣ ਤੱਕ ਪਹੁੰਚ ਜਾਂਦਾ ਹੈ। ਜਲੰਧਰ ਦੇ ਮਾਧਵ ਚੱਢਾ ਨਾਮ ਦੇ ਇਕ ਨੌਜਵਾਨ ਨੇ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦਾ ਪਰਿਵਾਰ ਇਕ ਲੜਕੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ ਲੜਕੇ ਦੇ ਭਰਾ ਪਾਰਥ ਨੇ ਦੱਸਿਆ ਹੈ ਕਿ 7-8 ਮਹੀਨੇ ਤੋਂ ਮ੍ਰਿਤਕ ਦੇ ਕਿਸੇ ਲੜਕੀ ਨਾਲ ਸਬੰਧ ਸਨ।

ਮੁੰਡਾ ਘਰ ਵਿੱਚ ਕਹਿੰਦਾ ਸੀ ਕਿ ਉਸ ਨੇ ਵਿਆਹ ਕਰਵਾਉਣਾ ਹੈ। ਪਾਰਥ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਦੀ ਮਾਂ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਜੇਕਰ ਲੜਕੀ ਉਸ ਨੂੰ ਕੁਝ ਕਹਿੰਦੀ ਹੈ ਤਾਂ ਉਹ ਦੱਸੇ। ਪਾਰਥ ਨੇ ਦੱਸਿਆ ਕਿ ਕਿ ਲੜਕੇ ਦਾ ਜਵਾਬ ਸੀ ਤੁਸੀਂ ਲੜਕੀ ਦੇ ਭਰਾਵਾਂ ਨੂੰ ਨਹੀਂ ਜਾਣਦੇ। ਉਨ੍ਹਾਂ ਨੇ ਨਹੀਂ ਛੱਡਣਾ। ਪਾਰਥ ਦਾ ਮੰਨਣਾ ਹੈ ਕਿ ਲੜਕੀ ਦੀ ਉਸ ਦੇ ਭਰਾ ਨਾਲ ਤੂੰ ਤੂੰ ਮੈਂ ਮੈਂ ਹੋਈ ਹੈ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕ ਲਿਆ।

ਉਹ ਇੱਕ ਵਜੇ ਤੱਕ ਬਾਜ਼ਾਰ ਵਿੱਚ ਸੀ। ਉਸ ਨੇ ਆਪਣੀ ਦੁਕਾਨ ਖੋਲ੍ਹੀ ਹੈ। ਫਿਰ ਉਹ ਉਸ ਦੇ ਕਿਸੇ ਕੰਮ ਵੀ ਜਾ ਕੇ ਆਇਆ ਹੈ। ਡੇਢ ਵਜੇ ਦੋਵੇਂ ਭਰਾਵਾਂ ਦੀ ਗੱਲ ਹੋਈ ਹੈ। ਪਾਰਥ ਦੇ ਦੱਸਣ ਮੁਤਾਬਕ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਫੋਨ ਆ ਗਿਆ। ਜਦੋਂ ਉਸ ਨੂੰ ਹਸਪਤਾਲ ਲੈ ਗਏ ਤਾਂ ਵੀ ਕੁੜੀ ਦੇ ਫੋਨ ਆਉਂਦੇ ਰਹੇ। ਕੁੜੀ ਅਜੇ ਵੀ ਫੋਨ ਕਰੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੰਦੇਸ਼ ਆਇਆ ਹੈ ਕਿ ਇੱਕ ਬੰਦੇ ਨੇ ਆਪਣੀ ਜਾਨ ਦੇ ਦਿੱਤੀ ਹੈ।

ਉਹ ਮੌਕੇ ਤੇ ਪਹੁੰਚੇ ਹਨ। ਪਤਾ ਲੱਗਾ ਹੈ ਕਿ ਲਟਕ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਘਟਨਾ ਸਥਾਨ ਤੇ ਜਾ ਰਹੇ ਹਨ। ਮਾਮਲਾ ਕੱਲੋਆਣੀ ਮੁਹੱਲੇ ਦਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੂੰ ਅਜੇ ਤਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.