ਮਨਾਲੀ ਘੁੰਮਣ ਜਾ ਰਹੇ ਸੀ ਨਵ ਵਿਆਹੇ ਮੁੰਡਾ ਕੁੜੀ, ਰਸਤੇ ਚ ਦੋਵਾਂ ਦੀ ਹੋ ਗਈ ਮੋਤ

ਕਈ ਵਾਰ ਇਨਸਾਨ ਖ਼ੁਸ਼ੀ ਨਾਲ ਉੱਡਿਆ ਫਿਰਦਾ ਹੈ ਪਰ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਕੋਈ ਨਹੀਂ ਜਾਣਦਾ। ਆਦਮੀ ਸਦਾ ਚੰਗੇ ਦਾ ਹੀ ਅੰਦਾਜ਼ਾ ਲਗਾਉਂਦਾ ਹੈ ਅਤੇ ਜ਼ਰੂਰੀ ਨਹੀਂ ਕਿ ਹਰ ਵਾਰ ਅੰਦਾਜ਼ਾ ਸਹੀ ਹੋਵੇ। ਇਹ ਕਹਾਣੀ ਹੈ ਉਤਰ ਪ੍ਰਦੇਸ਼ ਦੇ 2 ਪਰਿਵਾਰਾਂ ਦੀ। ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਵਿਆਹ ਕੀਤਾ ਸੀ ਪਰ ਇਹ ਨਹੀਂ ਸੀ ਜਾਣਦੇ ਕਿ ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਨੂੰ ਸਦਾ ਲਈ ਛੱਡ ਜਾਣਗੇ। ਹਾਲ ਹੀ ਵਿੱਚ ਰੋਹਿਤ ਅਤੇ ਮਾਨਸੀ ਦਾ ਵਿਆਹ ਹੋਇਆ ਸੀ।

ਦੋਵੇਂ ਪਰਿਵਾਰ ਬਹੁਤ ਖੁਸ਼ ਸਨ। ਰੋਹਿਤ ਅਤੇ ਮਾਨਸੀ ਥਾਰ ਗੱਡੀ ਵਿੱਚ ਸਵਾਰ ਹੋ ਕੇ ਹਨੀਮੂਨ ਮਨਾਉਣ ਲਈ ਮਨਾਲੀ ਜਾ ਰਹੇ ਸੀ। ਜਦੋਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਮਨਾਲੀ ਤੋਂ 17 ਮੀਲ ਦੂਰ ਸਨ ਤਾਂ ਉਨ੍ਹਾਂ ਦੀ ਥਾਰ ਗੱਡੀ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਥਾਰ ਗੱਡੀ ਬੁ ਰੀ ਤਰ੍ਹਾਂ ਚ ਕ ਨਾ ਚੂ ਰ ਹੋ ਗਈ। ਥਾਰ ਵਿਚ ਸਵਾਰ ਰੋਹਿਤ ਅਤੇ ਮਾਨਸੀ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਏ। ਜਦੋਂ ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਹ ਖ਼ਬਰ ਪਹੁੰਚੀ

ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਅਜੇ ਤਾਂ ਦੋਵੇਂ ਪਰਿਵਾਰ ਵਿਆਹ ਦੀਆਂ ਖ਼ੁਸ਼ੀਆਂ ਵਿੱਚ ਹੀ ਉੱਡੇ ਫਿਰ ਰਹੇ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਹੋਰ ਹੀ ਭਾਣਾ ਵਾਪਰ ਜਾਣਾ ਹੈ? ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ। ਪਤਾ ਲੱਗਾ ਹੈ ਕਿ ਉਹ ਮੰਡੀ ਦਾ ਰਹਿਣ ਵਾਲਾ ਹੈ। ਮਨਾਲੀ ਪੁਲਿਸ ਮੌਕੇ ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਪਿੱਛੇ ਅਸਲ ਕਾਰਨ ਕੀ ਹਨ? ਇਸ ਤੋਂ ਬਿਨਾਂ ਪੁਲਿਸ ਟਰੱਕ ਡਰਾਈਵਰ ਨੂੰ ਵੀ ਲੱਭ ਰਹੀ ਹੈ।

Leave a Reply

Your email address will not be published.