ਲਾਸ਼ਾਂ ਚੁੱਕਣ ਲਈ ਬਣਾਈ ਸੋਨੇ ਦੀ ਕਾਰ, ਫੋਟੋਆਂ ਵਾਇਰਲ ਹੁੰਦੇ ਹੀ ਹੋ ਗਈ ਚਰਚਾ

ਬ੍ਰਿਟਿਸ਼ ਕਾਰ ਵੇਚਣ ਅਤੇ ਖ਼ਰੀਦਣ ਵਾਲੀ ਵੈੱਬਸਾਈਟ ਆਟੋ ਟ੍ਰੇਡਰ ਤੇ ਦਿਖਾਈ ਦੇਣ ਵਾਲੀ ਇੱਕ ਕਾਰ ਦੀ ਅੱਜਕੱਲ੍ਹ ਬਹੁਤ ਚਰਚਾ ਹੋ ਰਹੀ ਹੈ। ਹਰ ਵਿਅਕਤੀ ਇਸ ਕਾਰ ਨੂੰ ਬੜੀ ਉਤਸੁਕਤਾ ਨਾਲ ਵੇਖ ਰਿਹਾ ਹੈ। ਇਹ ਕੈਡਵਿਲ ਸੇਵਿਲ ਕਾਰ ਹੈ। ਜਿਸ ਦਾ ਮਾਡਲ 1995 ਹੈ ਅਤੇ ਰੰਗ ਕਾਲਾ ਹੈ। ਇਸ ਕਾਰ ਦੀ ਵਰਤੋਂ ਮ੍ਰਿਤਕ ਦੇਹਾਂ ਨੂੰ ਸ਼ਮ ਸ਼ਾਨ ਘਾਟ ਤੱਕ ਲਿਜਾਣ ਲਈ ਕੀਤੀ ਜਾਂਦੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਸ ਦੀ ਦਿੱਖ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ।

ਮਿ੍ਤਕ ਦੇਹ ਇਸ ਕਾਰ ਦੇ ਪਿਛਲੇ ਹਿੱਸੇ ਵਿੱਚ ਰੱਖੀ ਜਾਂਦੀ ਹੈ। ਉਸੇ ਤਰੀਕੇ ਨਾਲ ਇਸ ਵਿੱਚ ਪ੍ਰਬੰਧ ਕੀਤਾ ਗਿਆ ਹੈ। ਇਸ ਨੂੰ ਇੱਕ ਡੱਬੇ ਦੀ ਸ਼ਕਲ ਦਿੱਤੀ ਗਈ ਹੈ ਜੋ ਕਿ ਸੋਨੇ ਅਤੇ ਚਾਂਦੀ ਨਾਲ ਤਿਆਰ ਕੀਤਾ ਗਿਆ ਹੈ। ਇਸ ਕਾਰ ਨੂੰ ਬੁੱਧ ਧਰਮ ਦੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਸ਼ਮ ਸ਼ਾਨ ਘਾਟ ਲਿਜਾਣ ਲਈ ਵਰਤਿਆ ਜਾ ਰਿਹਾ ਹੈ। ਇਹ ਕਾਰ ਜਾਪਾਨ ਤੋਂ ਮੰਗਵਾਈ ਗਈ ਹੈ ਅਤੇ ਬਰਤਾਨੀਆ ਵਿਚ ਇਸ ਦੀ ਵਰਤੋਂ ਹੋ ਰਹੀ ਹੈ।

ਬੁੱਧ ਧਰਮ ਦੇ ਸਮਾਜਿਕ ਰੀਤੀ ਰਿਵਾਜਾਂ ਮੁਤਾਬਕ ਇਸ ਕਾਰ ਵਿੱਚ ਇਲੈਕਟ੍ਰਿਕ ਮੋਮਬੱਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਡੱਬੇ ਵਿੱਚ ਸੋਨੇ ਦਾ ਡਰੈਗਨ ਬਣਾਇਆ ਗਿਆ ਹੈ। ਕਾਰ ਵਿੱਚ 4 ਤੋਂ 6 ਲੀਟਰ ਪਟਰੋਲ ਰਹਿੰਦਾ ਹੈ। ਇਸ ਕਾਰ ਨੇ ਹੁਣ ਤਕ 14180 ਕਿਲੋਮੀਟਰ ਸਫ਼ਰ ਤੈਅ ਕੀਤਾ ਹੈ। ਇਸ ਕਾਰ ਦੀ ਕੀਮਤ 8 ਹਜ਼ਾਰ ਪੌਂਡ ਦੱਸੀ ਜਾ ਰਹੀ ਹੈ। ਅੱਜਕੱਲ੍ਹ ਇਹ ਕਾਰ ਖ਼ੂਬ ਚਰਚਾ ਵਿੱਚ ਹੈ।

Leave a Reply

Your email address will not be published.