2 ਮੁੰਡੇ 2 ਮਿੰਟ ਚ 65 ਹਜ਼ਾਰ ਲੈ ਕੇ ਹੋਏ ਫਰਾਰ, ਧੱਕਾ ਮਾਰਕੇ ਬੰਦੇ ਨੂੰ ਕਰ ਗਏ ਦੁਕਾਨ ਚ ਬੰਦ

ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਵਿੱਚ ਓਪਿੰਦਰ ਸਿੰਘ ਜੋਸ਼ੀ ਨਾਮ ਦੇ ਵਿਅਕਤੀ ਤੋਂ 2 ਵਿਅਕਤੀਆਂ ਦੁਆਰਾ 65 ਹਜ਼ਾਰ ਰੁਪਏ ਝਪਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਓਪਿੰਦਰ ਸਿੰਘ ਜੋਸ਼ੀ ਦਾ ਮਨੀ ਟਰਾਂਸਫਰ ਦਾ ਕਾਰੋਬਾਰ ਹੈ। ਪੁਲਿਸ ਮਾਮਲੇ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਹੈ। ਰਜਨੀ ਸ਼ਰਮਾ ਨੇ ਦੱਸਿਆ ਹੈ ਕਿ ਗਲਤ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੋਈ ਵਿਅਕਤੀ ਕਾਰੋਬਾਰ ਕਰਨ ਲਈ ਆਪਣੀ ਦੁਕਾਨ ਖੋਲ੍ਹਦਾ ਹੈ ਅਤੇ ਬਾਹਰੋਂ ਆ ਕੇ ਉਸ ਤੋਂ 65 ਹਜ਼ਾਰ ਰੁਪਏ ਝਪਟ ਲਏ ਜਾਂਦੇ ਹਨ।

ਰਾਜਨੀ ਨੇ ਦੱਸਿਆ ਹੈ ਕਿ 15 ਦਿਨ ਪਹਿਲਾਂ 9 ਨੰਬਰ ਗਲੀ ਵਿੱਚ 3 ਵਜੇ ਸਵੇਰੇ ਦਰਵਾਜ਼ਾ ਤੋੜ ਕੇ ਚੋ ਰੀ ਕਰ ਲਈ ਗਈ। ਘਰ ਵਿੱਚੋਂ ਸਾਰਾ ਸਾਮਾਨ ਚੁੱਕ ਲਿਆ ਗਿਆ। ਇੱਥੋਂ ਤੱਕ ਕਿ ਔਰਤਾਂ ਦੇ ਕੱਪੜੇ ਤੱਕ ਨਹੀਂ ਛੱਡੇ ਗਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ। ਉਪਿੰਦਰ ਸਿੰਘ ਜੋਸ਼ੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁਰਾਣਾ ਬਿਸ਼ਨ ਨਗਰ ਵਿੱਚ ਮਨੀ ਟਰਾਂਸਫਰ ਦਾ ਕੰਮ ਹੈ। 11-30 ਵਜੇ ਉਨ੍ਹਾਂ ਦੀ ਦੁਕਾਨ ਤੇ 2 ਬੰਦੇ ਆਏ ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਸੀ।

ਇਨ੍ਹਾਂ ਵਿਅਕਤੀਆਂ ਨੇ ਉਸ ਦੇ ਮੱਥੇ ਤੇ ਕੋਈ ਚੀਜ਼ ਰੱਖ ਕੇ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਦੇ ਕੋਲ ਹੈ ਦੇ ਦੇਣ। ਇਸ ਤਰ੍ਹਾਂ ਇਹ ਵਿਅਕਤੀ ਉਨ੍ਹਾਂ ਤੋਂ 65 ਹਜ਼ਾਰ ਰੁਪਏ ਲੈ ਗਏ। ਓਪਿੰਦਰ ਸਿੰਘ ਜੋਸ਼ੀ ਦਾ ਕਹਿਣਾ ਹੈ ਕਿ ਜਾਣ ਲੱਗੇ ਇਹ ਵਿਅਕਤੀ ਉਨ੍ਹਾਂ ਨੂੰ ਧੱਕਾ ਦੇ ਗਏ ਅਤੇ ਸ਼ਟਰ ਸੁੱਟ ਕੇ ਚਲੇ ਗਏ। ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਇਹ ਵਿਅਕਤੀ ਕਿਸ ਵਾਹਨ ਤੇ ਆਏ ਅਤੇ ਕਿਸ ਤਰ੍ਹਾਂ ਗਏ? ਉਨ੍ਹਾਂ ਨੂੰ ਤਾਂ ਸਿਰਫ਼ ਇੰਨਾ ਹੀ ਪਤਾ ਹੈ ਕਿ ਅੰਦਰ 2 ਵਿਅਕਤੀ ਆਏ ਸਨ। ਉਨ੍ਹਾਂ ਨੇ ਦੁਕਾਨ ਮਾਲਕ ਨੂੰ ਫੋਨ ਕਰਕੇ ਬੁਲਾਇਆ। ਜਿਨ੍ਹਾਂ ਨੇ ਸ਼ਟਰ ਚੁੱਕ ਕੇ ਉਨ੍ਹਾਂ ਨੂੰ ਬਾਹਰ ਕੱਢਿਆ।

ਓਪਿੰਦਰ ਸਿੰਘ ਜੋਸ਼ੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਸਨ। ਇੱਥੇ ਕੋਈ ਸੀਸੀਟੀਵੀ ਨਹੀਂ ਹੈ। ਓਪਿੰਦਰ ਸਿੰਘ ਜੋਸ਼ੀ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਇਤਲਾਹ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਹਨ। ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਲੱਭ ਕੇ ਮਾਮਲਾ ਟਰੇਸ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਲਗਾਏ ਜਾਣੇ ਚਾਹੀਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.