ਕਲਯੁੱਗੀ ਨੂੰਹ ਦੀ ਮਾੜੀ ਕਰਤੂਤ, ਬੇਗਾਨੇ ਬੰਦੇ ਨਾਲ ਮਿਲਕੇ ਲੈ ਲਈ ਸਹੁਰੇ ਦੀ ਜਾਨ

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਏਰੀਏ ਵਿਚ ਨਰਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਨਾਮਲੂਮ ਵਿਅਕਤੀਆਂ ਦੁਆਰਾ ਜਾਨ ਲੈ ਲੈਣ ਦੀ ਗੁੱਥੀ ਨੂੰ ਪੁਲਿਸ ਨੇ ਮਹਿਜ਼ 12 ਘੰਟਿਆਂ ਵਿੱਚ ਟ੍ਰੇਸ ਕਰ ਲਿਆ ਹੈ। ਇਸ ਘਟਨਾ ਨੂੰ ਉਸ ਦੇ ਭਤੀਜੇ ਦੀ ਨੂੰਹ ਸੁਰਜੀਤ ਕੌਰ ਨੇ ਹੀ ਆਪਣੇ ਪ੍ਰੇਮੀ ਰਾਜਨਦੀਪ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਕਰਿਆਨੇ ਦੀ ਦੁਕਾਨ ਕਰਨ ਵਾਲੇ ਨਰਿੰਦਰ ਸਿੰਘ ਦੀ ਕਿਸੇ ਨੇ ਜਾਨ ਲੈ ਲਈ ਸੀ। ਜਿਸ ਦੀ ਇਤਲਾਹ ਮ੍ਰਿਤਕ ਨਰਿੰਦਰ ਸਿੰਘ ਦੇ ਭਰਾ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਸੀ ਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਸੀ.ਪੀ ਅਤੇ ਐੱਸ.ਐੱਚ.ਓ ਗੇਟ ਹਕੀਮਾਂ ਦੁਆਰਾ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਨਰਿੰਦਰ ਸਿੰਘ ਨੂੰ ਬਚਪਨ ਤੋਂ ਹੀ ਪੋਲੀਓ ਹੋਇਆ ਸੀ ਅਤੇ ਉਹ ਫਹੁੜੀਆਂ ਨਾਲ ਤੁਰਦਾ ਸੀ।

ਉਸ ਦਾ ਵਿਆਹ ਨਹੀਂ ਸੀ ਹੋਇਆ। ਉਹ ਆਪਣੇ ਘਰ ਵਿਚ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ। ਉਸ ਨੇ ਆਪਣੇ ਭਤੀਜੇ ਅਤੇ ਉਸ ਦੀ ਪਤਨੀ ਸੁਰਜੀਤ ਕੌਰ ਨੂੰ ਆਪਣੇ ਨਾਲ ਰੱਖਿਆ ਹੋਇਆ ਸੀ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਸੁਰਜੀਤ ਕੌਰ ਦੇ ਰਾਜਨਦੀਪ ਨਾਲ ਗ਼ਲਤ ਸਬੰਧ ਸਨ। ਇਸ ਬਾਰੇ ਨਰਿੰਦਰ ਸਿੰਘ ਨੂੰ ਸ਼ੱਕ ਸੀ। ਰਾਜਨਦੀਪ ਈ ਰਿਕਸ਼ਾ ਚਲਾਉਂਦਾ ਹੈ। ਘਟਨਾ ਵਾਲੇ ਦਿਨ ਨਰਿੰਦਰ ਸਿੰਘ ਕੋਲ 60 ਹਜ਼ਾਰ ਰੁਪਏ ਸਨ।

ਜੋ ਉਸ ਨੇ ਕਮੇਟੀ ਦੇ ਲਏ ਸਨ। ਜਦੋਂ ਸੁਰਜੀਤ ਕੌਰ ਨੂੰ ਮਿਲਣ ਲਈ ਰਾਜਨਦੀਪ ਕਰਿਆਨੇ ਦੀ ਦੁਕਾਨ ਤੇ ਆਇਆ ਤਾਂ ਨਰਿੰਦਰ ਸਿੰਘ ਦੀ ਉਸ ਨਾਲ ਕਿਹਾ ਸੁਣੀ ਹੋ ਗਈ। ਜਿਸ ਕਰਕੇ ਸੁਰਜੀਤ ਕੌਰ ਅਤੇ ਰਾਜਨਦੀਪ ਨੇ ਮਿਲ ਕੇ ਨਰਿੰਦਰ ਸਿੰਘ ਦੀ ਜਾਨ ਲੈ ਲਈ। ਉਸ ਸਮੇਂ ਸੁਰਜੀਤ ਕੌਰ ਦਾ ਪਤੀ ਕਿਤੇ ਪਾਸੇ ਗਿਆ ਹੋਇਆ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਨਰਿੰਦਰ ਸਿੰਘ ਦੇ ਚਿਹਰੇ ਤੇ ਸਿਰਹਾਣਾ ਰੱਖ ਕੇ

ਉਸ ਦੀ ਜਾਨ ਲਈ ਗਈ ਹੈ। ਇਨ੍ਹਾਂ ਦੋਵਾਂ ਨੇ ਮ੍ਰਿਤਕ ਦੇ 60 ਹਜ਼ਾਰ ਰੁਪਏ ਵੀ ਹ ਥਿ ਆ ਲਏ। ਇਨ੍ਹਾਂ ਨੇ ਆਪਣੇ ਸਬੰਧ ਛੁਪਾਉਣ ਅਤੇ ਰਕਮ ਹਥਿਆਉਣ ਲਈ ਇਹ ਕਾਰਨਾਮਾ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸੁਰਜੀਤ ਕੌਰ ਅਤੇ ਰਾਜਨਦੀਪ ਤੋਂ ਰਕਮ ਬਰਾਮਦ ਹੋ ਗਈ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.