ਜਹਾਜ਼ ਚਲਾਉਂਦੇ ਸਮੇਂ ਸੁੱਤੇ ਦੋਵੇਂ ਪਾਇਲਟ, ਆਪਣੇ ਆਪ ਉੱਡਦਾ ਰਿਹਾ ਹਵਾ ਚ ਜਹਾਜ

ਜਦੋਂ ਸੜਕ ਹਾਦਸੇ ਵਾਪਰਦੇ ਹਨ, ਅਸੀਂ ਆਮ ਸੁਣਦੇ ਹਾਂ ਕਿ 4 ਪਹੀਆ ਵਾਹਨ ਦੇ ਚਾਲਕ ਨੂੰ ਨੀਂਦ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਨੀਂਦ ਤਾਂ ਕਈ ਵਾਰ ਹਵਾਈ ਜਹਾਜ਼ ਦੇ ਪਾਇਲਟ ਨੂੰ ਵੀ ਆ ਜਾਂਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੂਡਾਨ ਦੇ ਖਾਰਟੂਮ ਤੋਂ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬ ਨੂੰ ਬੋਇੰਗ 737-800 ਈ ਟੀ-343 ਦੀ ਉਡਾਣ ਜਾ ਰਹੀ ਸੀ। ਇਹ ਜਹਾਜ਼ 37000 ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ।

ਜਹਾਜ਼ ਦੇ ਚਾਲਕਾਂ ਨੇ ਜਹਾਜ਼ ਆਟੋਪਾਇਲਟ ਤੇ ਲਗਾਇਆ ਹੋਇਆ ਸੀ। ਇਸ ਦੌਰਾਨ ਹੀ ਦੋਵੇਂ ਪਾਇਲਟਾਂ ਨੂੰ ਨੀਂਦ ਆ ਗਈ। ਫਲਾਈਟ ਮੈਨੇਜਮੈਂਟ ਕੰਪਿਊਟਰ ਮੁਤਾਬਕਾ ਜਹਾਜ਼ ਸਹੀ ਦਿਸ਼ਾ ਵਿੱਚ ਜਾ ਰਿਹਾ ਸੀ ਪਰ ਜਦੋਂ ਇਹ ਉਡਾਣ ਰਨਵੇ ਤੇ ਨਹੀਂ ਉੱਤਰੀ ਤਾਂ ਟਰੈਫਿਕ ਕੰਟਰੋਲਰਾਂ ਨੇ ਦੋਵੇਂ ਪਾਇਲਟਾਂ ਨੂੰ ਕਾਲ ਕੀਤੀ। ਇਨ੍ਹਾਂ ਦੇ ਕਾਲ ਦਾ ਵੀ ਜਵਾਬ ਨਹੀਂ ਦਿੱਤਾ ਪਰ ਜਦੋਂ ਜਹਾਜ਼ ਆਟੋਪਾਇਲਟ ਤੋਂ ਡਿਸਕੁਨੈੱਕਟ ਕੀਤਾ ਗਿਆ ਤਾਂ ਉੱਚੀ ਉੱਚੀ ਵਾਇਲਰ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਇਸਦੇ ਨਾਲ ਹੀ ਦੋਵੇਂ ਪਾਇਲਟਾਂ ਦੀ ਨੀਂਦ ਉੱਡ ਗਈ।

ਉਨ੍ਹਾਂ ਨੂੰ ਸਾਰੀ ਗੱਲ ਸਮਝ ਆ ਗਈ। ਇਸ ਤੋਂ 25 ਮਿੰਟ ਬਾਅਦ 37000 ਫੁੱਟ ਤੇ ਉਡ ਰਹੇ ਇਸ ਬੋਇੰਗ 737-800 ਈ ਟੀ-343 ਨੂੰ ਰਨਵੇ ਤੇ ਉਤਾਰਿਆ ਗਿਆ। ਅਜਿਹਾ ਆਮ ਤੌਰ ਤੇ ਪਾਇਲਟਾਂ ਦੇ ਉਨੀਂਦਰੇ ਜਾਂ ਥੱਕੇ ਹੋਣ ਕਾਰਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਅਜਿਹਾ ਵਾਪਰ ਚੁੱਕਾ ਹੈ। ਉਸ ਸਮੇਂ ਉਡਾਣ ਨਿਊਯਾਰਕ ਤੋਂ ਰੋਮ ਜਾ ਰਹੀ ਸੀ। ਉਸ ਸਮੇਂ ਵੀ ਦੋਵੇਂ ਪਾਇਲਟਾਂ ਨੂੰ ਨੀਂਦ ਆ ਗਈ ਸੀ।

Leave a Reply

Your email address will not be published. Required fields are marked *