ਭੁੱਬਾਂ ਮਾਰ ਮਾਰ ਰੋਈ ਸਹਿਜ ਦੀ ਤਾਈ, ਸਾਡਾ ਸਭ ਕੁੱਝ ਹੋ ਗਿਆ ਖਤਮ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪਿਛਲੇ ਦਿਨੀਂ ਲੁਧਿਆਣਾ ਵਿੱਚ ਜਾਨ ਗਵਾਉਣ ਵਾਲੇ ਮਾਸੂਮ ਬੱਚੇ ਸਹਿਜ ਦੀ ਮਾਸੀ ਦਿਖਾਈ ਦਿੰਦੀ ਹੈ। ਮਾਸੀ ਹੋਣ ਦੇ ਨਾਲ ਨਾਲ ਇਹ ਮ੍ਰਿਤਕ ਸਹਿਜ ਦੀ ਤਾਈ ਵੀ ਲੱਗਦੀ ਹੈ। ਨਾਲ ਹੀ ਮ੍ਰਿਤਕ ਸਹਿਜ ਦੀ ਭੈਣ ਵੀ ਬੈਠੀ ਦਿਖਾਈ ਦਿੰਦੀ ਹੈ। ਰੋ ਰੋ ਕੇ ਉਸ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ। ਸਹਿਜ ਦੀ ਇਸ ਤਾਈ ਦੇ ਪਤੀ ਨੇ ਹੀ ਸਹਿਜ ਦੀ ਜਾਨ ਲਈ ਹੈ। ਸਹਿਜ ਦੀ ਤਾਈ ਨੇ ਮੰਗ ਕੀਤੀ ਹੈ

ਕਿ ਜਿਸ ਵਿਅਕਤੀ ਨੇ ਸਹਿਜ ਦੀ ਜਾਨ ਲਈ ਹੈ, ਉਸ ਨਾਲ ਵੀ ਇਸ ਤਰ੍ਹਾਂ ਦਾ ਹੀ ਸਲੂਕ ਹੋਣਾ ਚਾਹੀਦਾ ਹੈ। ਭਾਵੇਂ ਉਹ ਉਨ੍ਹਾਂ ਦੇ ਘਰ ਦਾ ਹੀ ਮੈਂਬਰ ਕਿਉਂ ਨਾ ਹੋਵੇ। ਨਹੀਂ ਤਾਂ ਇਸ ਵਿਅਕਤੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ। ਉਨ੍ਹਾਂ ਨੂੰ ਸ਼ਿਕਵਾ ਹੈ ਕਿ ਉਨ੍ਹਾਂ ਦੇ ਪਤੀ ਨੇ ਮਾਸੂਮ ਸਹਿਜ ਦੀ ਜਾਨ ਲੈ ਲਈ ਹੈ। ਸਹਿਜ ਦੀ ਤਾਂ ਕਿਸੇ ਨਾਲ ਕੋਈ ਲਾ ਗ ਡਾ ਟ ਵੀ ਨਹੀਂ ਸੀ। ਗੱਲਾਂ ਕਰਦੇ ਕਰਦੇ ਇਸ ਔਰਤ ਦਾ ਗੱਚ ਭਰ ਆਉਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਦਿਲ ਵਿੱਚ ਮਿ੍ਤਕ ਸਹਿਜ ਲਈ ਕਿੰਨਾ ਪਿਆਰ ਸੀ ਅਤੇ ਸਹਿਜ ਦੇ ਜਾਣ ਤੋਂ ਬਾਅਦ ਕਿਸ ਹਾਲਤ ਵਿੱਚ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਸਹਿਜ ਦਾ ਤਾਇਆ ਇਸ ਸਮੇਂ ਪੁਲਿਸ ਦੀ ਗ੍ਰਿ ਫ ਤ ਵਿਚ ਹੈ। ਸਭ ਤੋਂ ਪਹਿਲਾਂ ਪੁਲਿਸ ਨੇ ਇਸ ਵਿਅਕਤੀ ਨੂੰ ਹੀ ਕਾਬੂ ਕੀਤਾ ਸੀ। ਹਾਲਾਂਕਿ ਪਰਿਵਾਰ ਨੂੰ ਸ਼ਿਕਵਾ ਸੀ ਕਿ ਪੁਲਿਸ ਅਜਿਹਾ ਕਿਉਂ ਕਰ ਰਹੀ ਹੈ? ਪਰਿਵਾਰ ਦੇ ਕਿਸੇ ਵੀ ਜੀਅ ਦੇ ਦਿਮਾਗ ਵਿੱਚ ਅਜਿਹੀ ਗੱਲ ਨਹੀਂ ਸੀ ਕਿ ਸਹਿਜ ਦਾ ਤਾਇਆ ਅਜਿਹਾ ਕਰ ਸਕਦਾ ਹੈ। ਪਰਿਵਾਰ ਨੇ ਤਾਂ ਪੁਲਿਸ ਤੇ ਇਹ ਦੋਸ਼ ਵੀ ਲਗਾਇਆ ਸੀ ਕਿ ਸਹਿਜ ਨੂੰ ਲੱਭਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਦੇ ਜੀਅ ਨੂੰ ਹੀ ਪੁਲਿਸ ਨੇ ਫੜ ਲਿਆ ਹੈ। ਸਹਿਜ ਦਾ ਆਪਣੇ ਤਾਏ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ

ਪਰ ਹੁਣ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਸਾਰੇ ਪਰਿਵਾਰ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਸਾਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਵਿਚ ਸਹਿਜ ਸਭ ਤੋਂ ਛੋਟਾ ਸੀ ਅਤੇ ਪਰਿਵਾਰ ਦੇ ਸਾਰੇ ਜੀਅ ਉਸ ਨੂੰ ਬਹੁਤ ਪਿਆਰ ਕਰਦੇ ਸਨ। ਸਹਿਜ ਦੇ ਤਾਏ ਦੇ ਇਸ ਕਾਰਨਾਮੇ ਤੋਂ ਸਾਰਾ ਪਰਿਵਾਰ ਖ਼ ਫ਼ਾ ਹੈ। ਸਹਿਜ ਦੀ ਤਾਈ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਇਸ ਵਿਅਕਤੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ। ਉਹ ਚਾਹੁੰਦੇ ਹਨ ਕਿ ਜੋ ਸਹਿਜ ਨਾਲ ਹੋਇਆ ਹੈ ਇਸ ਵਿਅਕਤੀ ਨਾਲ ਵੀ ਉਸ ਤਰ੍ਹਾਂ ਦਾ ਹੀ ਸਲੂਕ ਹੋਣਾ ਚਾਹੀਦਾ ਹੈ।

Leave a Reply

Your email address will not be published.