ਲੁਧਿਆਣਾ ਕਾਂਡ ਵਾਲੇ ਬੱਚੇ ਦਾ ਪਿਤਾ ਬੱਚੇ ਦੀਆਂ ਚੱਪਲਾਂ ਚੁੱਕ ਰੋ ਰੋ ਕਰਦਾ ਮਾਸੂਮ ਨੂੰ ਯਾਦ

ਬੱਚੇ ਸੱਚ ਮੁੱਚ ਹੀ ਆਪਣੇ ਮਾਤਾ ਪਿਤਾ ਲਈ ਜਾਨ ਤੋਂ ਵੀ ਵੱਧ ਪਿਆਰੇ ਹੁੰਦੇ ਹਨ। ਆਪਣੇ ਬੱਚਿਆਂ ਲਈ ਮਾਤਾ ਪਿਤਾ ਹਰ ਕਿਸਮ ਦੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਹਨ ਪਰ ਜੇਕਰ ਪੁੱਤਰ ਆਪਣੇ ਮਾਤਾ ਪਿਤਾ ਨੂੰ ਵਿਛੋੜਾ ਦੇ ਜਾਵੇ ਤਾਂ ਮਾਤਾ ਪਿਤਾ ਲਈ ਇਹ ਸਹਿਣ ਕਰਨਾ ਸੌਖਾ ਨਹੀਂ ਹੁੰਦਾ। ਅਸੀਂ ਗੱਲ ਕਰਦੇ ਹਾਂ ਲੁਧਿਆਣਾ ਦੇ ਉਸ 8 ਸਾਲਾ ਲੜਕੇ ਸਹਿਜ ਦੀ, ਜਿਸ ਨੂੰ ਉਸ ਦੇ ਸਕੇ ਤਾਏ ਨੇ ਹੀ ਨਹਿਰ ਵਿੱਚ ਡੋਬ ਦਿੱਤਾ। ਬੱਚੇ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ।

ਇਹ ਬੱਚਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋਵੇਂ ਭੈਣਾਂ ਵੱਡੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਤਾਂ ਵਿਆਹੀ ਹੋਈ ਹੈ। ਮਾਤਾ ਪਿਤਾ ਨੇ ਧਾਰਮਿਕ ਸਥਾਨਾਂ ਤੇ ਬਹੁਤ ਹੀ ਅਰਦਾਸਾਂ ਬੇਨਤੀਆਂ ਕਰਕੇ ਬੱਚਾ ਲਿਆ ਸੀ। ਇਸ ਸਮੇਂ ਬੱਚੇ ਦੇ ਪਿਤਾ ਦੀ ਹਾਲਤ ਦੇਖੀ ਨਹੀਂ ਜਾ ਰਹੀ। ਉਹ ਆਪਣੇ ਘਰ ਦੇ ਦਰਵਾਜ਼ੇ ਵਿੱਚ ਆਪਣੇ ਮਾਸੂਮ ਪੁੱਤਰ ਦੀਆਂ ਚੱਪਲਾਂ ਹੱਥ ਵਿੱਚ ਫੜੀ ਬੈਠਾ ਹੈ ਅਤੇ ਉੱਚੀ ਉੱਚੀ ਪੁੱਤਰ ਨੂੰ ਆਵਾਜ਼ਾਂ ਦੇ ਕੇ ਬੁਲਾ ਰਿਹਾ ਹੈ। ਹਾਲਾਂਕਿ ਸਭ ਜਾਣਦੇ ਹਨ

ਕਿ ਜਿੱਥੇ ਸਹਿਜ ਚਲਾ ਗਿਆ ਹੈ, ਉੱਥੋਂ ਕੋਈ ਕਦੇ ਮੁੜ ਕੇ ਵਾਪਸ ਨਹੀਂ ਆਇਆ। ਸਹਿਜ ਦੇ ਪਿਤਾ ਦੀ ਹਾਲਤ ਦੇਖ ਕੇ ਪੱਥਰ ਦਿਲ ਇਨਸਾਨ ਵੀ ਪਸੀਜ ਜਾਂਦਾ ਹੈ। ਬੁਢਾਪੇ ਵਿੱਚ ਸਹਿਜ ਦੇ ਪਿਤਾ ਨੂੰ ਜੋ ਸੱ ਟ ਲੱਗੀ ਹੈ, ਉਸ ਨੂੰ ਸਹਿਣ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਦੋਵੇਂ ਪਤੀ ਪਤਨੀ ਆਪਣੇ ਪੁੱਤਰ ਨੂੰ ਦੇਖ ਦੇਖ ਜਿਉੰਦੇ ਸਨ। ਦਰਵਾਜ਼ੇ ਵਿੱਚ ਬੈਠੇ ਪਿਤਾ ਨੂੰ ਰਿਸ਼ਤੇਦਾਰ ਸਬੰਧੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਸਮੇਂ ਜੋ ਪਿਤਾ ਦੀ ਹਾਲਤ ਹੈ ਉਸ ਨੂੰ ਹੋਰ ਕੋਈ ਨਹੀਂ ਜਾਣਦਾ।

ਪਿਤਾ ਹੱਥ ਵਿੱਚ ਪੁੱਤਰ ਦੀਆਂ ਚੱਪਲਾਂ ਫੜੀ ਬੈਠਾ ਹੈ। ਪੁੱਤਰ ਦੀ ਹਰ ਇੱਕ ਚੀਜ਼ ਨਾਲ ਉਸ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਜਿਨ੍ਹਾਂ ਨੂੰ ਪਿਤਾ ਲਈ ਭੁਲਾਉਣਾ ਸੌਖਾ ਨਹੀਂ। ਬੱਚੇ ਦੇ ਤਾਏ ਨੇ ਹੀ ਇਸ ਘਟੀਆ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਸੁਣਨ ਵਿੱਚ ਵੀ ਆ ਰਿਹਾ ਹੈ ਕਿ ਬੱਚੇ ਦਾ ਆਪਣੇ ਤਾਏ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ। ਇਹ ਵਿਅਕਤੀ ਬੱਚੇ ਦਾ ਤਾਇਆ ਹੋਣ ਦੇ ਨਾਲ ਨਾਲ ਮਾਸੜ ਵੀ ਲੱਗਦਾ ਸੀ।

Leave a Reply

Your email address will not be published. Required fields are marked *